ਪੇਲੇ ਦੇ ਬੇਟੇ ਨੂੰ 12 ਸਾਲ ਘਰ ''ਚ ਜੇਲ ਦੀ ਸਜ਼ਾ

09/26/2019 9:22:02 PM

ਰੀਓ ਡੀ ਜੇਨੇਰੀਓ— ਬ੍ਰਾਜ਼ੀਲ ਦੇ ਧਾਕੜ ਫੁੱਟਬਾਲਰ ਪੇਲੇ ਦੇ ਬੇਟੇ ਐਡਸਨ ਚੋਲਬੀ ਨਾਸ਼ਿਮੇਂਟੋ ਨੂੰ ਚੰਗੇ ਵਤੀਰੇ ਦੀ ਬਦੌਲਤ ਆਪਣੇ ਘਰ 'ਚ ਬਾਕੀ 12 ਸਾਲਾਂ ਦੀ ਸਜ਼ਾ ਭੁਗਤਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਐਡਸਨ ਨੂੰ ਸਾਲ 2014 ਵਿਚ ਨਸ਼ੇ ਵਾਲੇ ਪਦਾਰਥਾਂ ਲਈ ਪੈਸੇ ਦੀ ਹੇਰਾਫੇਰੀ ਦੇ ਆਰੋਪ ਵਿਚ 33 ਸਾਲ ਦੀ ਸਜ਼ਾ ਸੁਣਾਈ ਗਈ ਸੀ ਪਰ ਉਸਦੀ ਅਪੀਲ ਤੋਂ ਬਾਅਦ ਫਰਵਰੀ 2017 ਵਿਚ ਉਸਦੀ ਸਜ਼ਾ ਨੂੰ ਘੱਟ ਕਰ ਕੇ 12 ਸਾਲ 11 ਮਹੀਨੇ ਕਰ ਦਿੱਤਾ ਗਿਆ ਸੀ।
ਸਾਓ ਪਾਓਲੋ ਦੇ ਜੱਜ ਸੁਈਲੀ ਜੇਰਾਈਕ ਨੇ 49 ਸਾਲਾ ਐਡਸਨ ਨੂੰ ਹਾਲਾਂਕਿ ਉਸਦੇ ਚੰਗੇ ਵਤੀਰੇ ਦੇ ਕਾਰਣ ਘਰ 'ਚ ਹੀ ਆਪਣੀ 12 ਸਾਲ ਦੀ ਸਜ਼ਾ ਭੁਗਤਣ ਦੀ ਮਨਜ਼ੂਰੀ ਦੇ ਦਿੱਤੀ ਹੈ ਪਰ ਉਸ ਨੂੰ ਇਸ ਦੌਰਾਨ ਹਰ ਮਹੀਨੇ ਅਦਾਲਤ ਵਿਚ ਆਉਣ ਅਤੇ 30 ਦਿਨਾਂ ਦੇ ਅੰਦਰ ਕੰਮ ਲੱਭਣ ਦੇ ਨਿਰਦੇਸ਼ ਦਿੱਤੇ ਹਨ। ਇਸਦੇ ਇਲਾਵਾ ਉਸ ਨੂੰ ਨਿਰਦੇਸ਼ ਦੇ ਬਿਨਾਂ ਘਰ ਤੋਂ ਨਿਕਲਣ ਦੀ ਮਨਜ਼ੂਰੀ ਨਹੀਂ ਹੋਵੇਗੀ।
ਜੱਜ ਨੇ ਕਿਹਾ ਕਿ ਜੇਕਰ ਐਂਡਰਸਨ ਇਨ੍ਹਾਂ ਹੁਕਮਾਂ ਦੀ ਪਾਲਣਾ ਨਹੀਂ ਕਰੇਗਾ ਤਾਂ ਉਸ ਨੂੰ ਵਾਪਸ ਜੇਲ ਭੇਜ ਦਿੱਤਾ ਜਾਵੇਗਾ। ਪੇਲੇ ਦਾ ਬੇਟਾ ਸਾਲ 1990 ਵਿਚ ਸਾਂਤੋਸ ਲਈ ਗੋਲਕੀਪਰ ਦੀ ਭੂਮਿਕਾ ਨਿਭਾ ਚੁੱਕਾ ਹੈ ਪਰ ਬਾਅਦ ਵਿਚ ਉਹ ਕੋਚਿੰਗ ਵਿਚ ਆ ਗਿਆ ਸੀ।


Gurdeep Singh

Content Editor

Related News