ਵਿਸ਼ਵ ਕੱਪ ਤੋਂ ਬਾਅਦ ਕੋਚ ਆਰਥਰ ਤੇ ਇੰਜ਼ਮਾਮ ਦੀ ਛੁੱਟੀ: ਪੀ. ਸੀ. ਬੀ

Tuesday, May 28, 2019 - 05:07 PM (IST)

ਵਿਸ਼ਵ ਕੱਪ ਤੋਂ ਬਾਅਦ ਕੋਚ ਆਰਥਰ ਤੇ ਇੰਜ਼ਮਾਮ ਦੀ ਛੁੱਟੀ: ਪੀ. ਸੀ. ਬੀ

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕੇਟ ਬੋਰਡ ਨੇ ਵਿਸ਼ਵ ਕੱਪ ਤੋਂ ਬਾਅਦ ਮੁੱਖ ਚੋਣਕਰਤਾ ਇੰਜਮਾਮ ਉਲ ਹੱਕ ਤੇ ਕੋਚ ਮਿਕੀ ਆਰਥਰ ਦੇ ਐਗਰੀਮੈਂਟ ਦਾ ਨਵੀਨੀਕਰਣ ਨਾ ਕਰਨ ਦਾ ਫੈਸਲਾ ਕੀਤਾ ਹੈ। ਪੀ. ਸੀ. ਬੀ ਸਾਬਕਾ ਕਪਤਾਨ ਆਮਿਰ ਸੋਹੇਲ ਨੂੰ ਇੰਜਮਾਮ ਦੀ ਜਗ੍ਹਾ 'ਤੇ ਮੁੱਖ ਚੋਣਕਰਤਾ ਬਣਾਉਣ 'ਤੇ ਵਿਚਾਰ ਕਰ ਰਹੀ ਹੈ। ਇੰਜ਼ਮਾਮ ਦਾ ਕਾਂਟ੍ਰੈਕਟ ਜੁਲਾਈ 'ਚ ਖ਼ਤਮ ਹੋ ਜਾਵੇਗਾ ਪੀ. ਸੀ. ਬੀ. ਦੇ ਭਰੋਸੇ ਯੋਗ ਸੂਤਰਾਂ ਨੇ ਪੀ. ਟੀ. ਆਈ ਤੋਂ ਕਿਹਾ, ''ਜਿਨ੍ਹਾਂ ਲੋਕਾਂ ਦੀ ਲਿਸਟ ਤਿਆਰ ਕੀਤੀ ਗਈ ਹੈ ਉਨ੍ਹਾਂ 'ਚ ਸੋਹੇਲ ਮਜ਼ਬੂਤ ਦਾਅਵੇਦਾਰ ਹਨ।PunjabKesari  ਪੀ. ਸੀ. ਬੀ ਦੇ ਪ੍ਰਬੰਧ ਨਿਦੇਸ਼ਕ ਵਸੀਮ ਖਾਨ ਮੁੱਖ ਚੋਣਕਰਤਾ ਤੇ ਮੁੱਖ ਕੋਚ ਅਹੁੱਦੇ ਦੀ ਨਵੀਂ ਨਿਊਕਤੀ ਦੇ ਬਾਰੇ 'ਚ ਫੈਸਲਾ ਕਰਣਗੇ। ਸੋਹੇਲ ਇਸ ਤੋਂ ਪਹਿਲਾਂ 2002 ਤੋਂ 2004 ਦੇ 'ਚ ਮੁੱਖ ਚੋਣਕਰਤਾ ਸਨ। ਸੂਤਰਾਂ ਨੇ ਕਿਹਾ ਕਿ ਅਜੇ ਇਹ ਫੈਸਲਾ ਨਹੀਂ ਕੀਤਾ ਗਿਆ ਹੈ ਕਿ ਆਰਥਰ ਦੀ ਜਗ੍ਹਾ ਕਿਸੇ ਵਿਦੇਸ਼ੀ ਨੂੰ ਜਾਂ ਮਕਾਮੀ ਖਿਡਾਰੀ ਨੂੰ ਮੁੱਖ ਕੋਚ ਬਣਾਇਆ ਜਾਵੇਗਾ।


Related News