PCB ਨੇ ਕੀਤਾ ਗਾਂਗੁਲੀ ਦੇ ਬਿਆਨ ਦਾ ਸਮਰਥਨ, ਕਿਹਾ- ਨਿਰਪੱਖ ਜਗ੍ਹਾ ''ਤੇ ਹੋਵੇਗਾ ਏਸ਼ੀਆ ਕੱਪ

Saturday, Mar 07, 2020 - 04:39 PM (IST)

PCB ਨੇ ਕੀਤਾ ਗਾਂਗੁਲੀ ਦੇ ਬਿਆਨ ਦਾ ਸਮਰਥਨ, ਕਿਹਾ- ਨਿਰਪੱਖ ਜਗ੍ਹਾ ''ਤੇ ਹੋਵੇਗਾ ਏਸ਼ੀਆ ਕੱਪ

ਕਰਾਚੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਮੁਖੀ ਅਹਿਸਾਨ ਮਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਏਸ਼ੀਆ ਕੱਪ ਟੀ-20 ਟੂਰਨਾਮੈਂਟ ਇਸ ਸਾਲ ਦੇ ਅਖੀਰ 'ਚ ਨਿਰਪੱਖ ਜਗ੍ਹਾ 'ਤੇ ਆਯੋਜਿਤ ਕੀਤਾ ਜਾਵੇਗਾ। ਇਸ ਤਰ੍ਹਾਂ ਨਾਲ ਮਨੀ ਨੇ ਬੀ. ਸੀ. ਸੀ. ਆਈ. ਪ੍ਰਧਾਨ ਸੌਰਵ ਗਾਂਗੁਲੀ ਦੇ ਬਿਆਨ ਦਾ ਸਮਰਥਨ ਕੀਤਾ ਜਿਸ ਨੇ ਕਿਹਾ ਸੀ ਕਿ ਇਹ ਟੂਰਨਾਮੈਂਟ ਦੁਬਈ ਵਿਚ ਖੇਡਿਆ ਜਾਵੇਗਾ। ਮਨੀ ਨੇ ਹਾਲਾਂਕਿ ਕੁਝ ਦਿਨ ਪਹਿਲਾਂ ਗਾਂਗੁਲੀ ਦੇ ਇਸ ਬਿਆਨ 'ਤੇ ਅਸਹਿਮਤੀ ਜਤਾਈ ਸੀ ਕਿ ਭਾਰਤ ਸੁਰੱਖਿਆ ਕਾਰਨਾਂ ਤੋਂ ਪਾਕਿਸਤਾਨ ਨਹੀਂ ਖੇਡ ਸਕਦਾ ਅਤੇ ਇਸ ਲਈ ਏਸ਼ੀਆ ਕੱਪ ਯੂ. ਏ. ਈ. ਵਿਚ ਖੇਡਿਆ ਜਾਵੇਗਾ। ਮਨੀ ਨੇ ਸ਼ਨੀਵਾਰ ਨੂੰ ਹਾਲਾਂਕਿ ਆਪਣੇ ਪਿਛਲੇ ਬਿਆਨ ਤੋਂ ਉਲਟ ਬਿਆਨ ਦਿੱਤਾ ਹੈ।

PunjabKesari

ਉਸ ਨੇ ਇਸਲਾਮਾਬਾਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ''ਅਸੀਂ ਏਸ਼ੀਆਈ ਕ੍ਰਿਕਟ ਪਰੀਸ਼ਦ (ਏ. ਸੀ. ਸੀ.) ਦੇ ਐਸੋਸੀਏਟ ਮੈਂਬਰਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਣਾ ਹੋਵੇਗਾ। ਅਸੀਂ ਪਾਕਿਸਤਾਨ ਵਿਚ ਟੂਰਨਾਮੈਂਟ ਦੀ ਮੇਜ਼ਬਾਨੀ ਨੂੰ ਲੈ ਕੇ ਅੜਿੱਗ ਨਹੀਂ ਰਹਿ ਸਕਦੇ, ਕਿਉਂਕਿ ਭਾਰਤ ਪਾਕਿਸਤਾਨ ਆਉਣ ਲਈ ਤਿਆਰ ਨਹੀਂ ਹੈ। ਬਦਲ ਇਹੀ ਹੈ ਕਿ ਇਸ ਨੂੰ ਨਿਰਪੱਖ ਜਗ੍ਹਾ 'ਤੇ ਆਯੋਜਿਤ ਕੀਤਾ ਜਾਵੇਗਾ ਪਰ ਇਸ 'ਤੇ ਏ. ਸੀ. ਸੀ. ਨੂੰ ਫੈਸਲਾ ਕਰਨਾ ਹੋਵੇਗਾ।

PunjabKesari

ਦੱਸ ਦਈਏ ਕਿ ਗਾਂਗੁਲੀ ਨੇ ਕਿਹਾ ਸੀ ਭਾਰਤ ਨੂੰ 2018 ਵਿਚ ਟੂਰਨਾਮੈਂਟ ਦੀ ਮੇਜ਼ਬਾਨੀ ਕਰਨੀ ਸੀ ਪਰ ਇਹ ਟੂਰਨਾਮੈਂਟ ਯੂ. ਏ. ਈ. ਵਿਚ ਖੇਡਿਆ ਗਿਆ ਕਿਉਂਕਿ ਪਾਕਿਸਤਾਨ ਭਾਰਤ ਵਿਚ ਨਹੀਂ ਖੇਡਣਾ ਚਾਹੁੰਦਾ ਸੀ। ਮਨੀ ਤੋਂ ਪੁੱਛਿਆ ਗਿਆ ਕਿ ਏਸ਼ੀਆ ਕੱਪ ਸਤੰਬਰ ਵਿਚ ਖੇਡਿਆ ਜਾਵੇਗਾ ਤਾਂ ਉਸ ਨੇ ਕਿਹਾ ਕਿ ਇਸ ਦਾ ਫੈਸਲਾ ਏ. ਸੀ. ਸੀ. ਨੂੰ ਇਸ ਮਹੀਨੇ ਦੇ ਅਖੀਰ ਵਿਚ ਹੋਣ ਵਾਲੀ ਬੈਠਕ ਦੌਰਾਨ ਕਰਨ ਹੈ। ਅਜੇ ਕੋਈ ਫੈਸਲਾ


Related News