PCB ਨੇ ਇੰਜ਼ਮਾਮ ਨੂੰ ਮੁੜ ਨਿਯੁਕਤ ਕੀਤਾ ਮੁੱਖ ਚੋਣਕਾਰ

08/08/2023 2:10:27 PM

ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਦੀ ਪੀ. ਸੀ. ਬੀ. ਵਿੱਚ ਵਾਪਸੀ ਹੋਈ ਹੈ। ਦਰਅਸਲ, ਇੰਜ਼ਮਾਮ-ਉਲ-ਹੱਕ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਦਾ ਮੁੱਖ ਚੋਣਕਾਰ ਬਣਾਇਆ ਗਿਆ ਹੈ। ਪਾਕਿਸਤਾਨ ਕ੍ਰਿਕਟ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਇੰਜ਼ਮਾਮ-ਉਲ-ਹੱਕ ਪੀ. ਸੀ. ਬੀ. ਦੇ ਨਵੇਂ ਮੁੱਖ ਚੋਣਕਾਰ ਹੋਣਗੇ।

ਹਾਲਾਂਕਿ ਇੰਜ਼ਮਾਮ-ਉਲ-ਹੱਕ ਪਹਿਲਾਂ ਵੀ ਪਾਕਿਸਤਾਨ ਕ੍ਰਿਕਟ ਬੋਰਡ ਲਈ ਕੰਮ ਕਰ ਚੁੱਕੇ ਹਨ। ਇੰਜ਼ਮਾਮ-ਉਲ-ਹੱਕ 2016 ਤੋਂ 2019 ਤੱਕ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁੱਖ ਚੋਣਕਾਰ ਰਹੇ ਹਨ। ਸਾਬਕਾ ਪਾਕਿਸਤਾਨੀ ਕਪਤਾਨ ਇੰਜ਼ਮਾਮ-ਉਲ-ਹੱਕ ਸਾਬਕਾ ਚੋਣਕਾਰ ਹਾਰੂਨ ਰਾਸ਼ਿਦ ਦੀ ਥਾਂ ਲੈਣਗੇ। ਦਰਅਸਲ, ਹਾਰੂਨ ਰਸ਼ੀਦ ਨੇ ਪਿਛਲੇ ਮਹੀਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। 

ਇਹ ਵੀ ਪੜ੍ਹੋ : ਭਾਰਤ ਦੀਆਂ ਨਜ਼ਰਾਂ IBSA ਵਰਲਡ ਗੇਮਸ 2023 'ਤੇ, ਬਲਾਈਂਡ ਕ੍ਰਿਕਟ 'ਚ ਡੈਬਿਊ ਨਾਲ ਰਚ ਸਕਦੈ ਇਤਿਹਾਸ

ਹੁਣ ਇੰਜ਼ਮਾਮ-ਉਲ-ਹੱਕ ਦੇ ਸਾਹਮਣੇ ਏਸ਼ੀਆ ਕੱਪ ਅਤੇ ਵਿਸ਼ਵ ਕੱਪ ਟੀਮ ਦੀ ਚੋਣ ਕਰਨ ਦੀ ਚੁਣੌਤੀ ਹੋਵੇਗੀ। ਐਤਵਾਰ ਨੂੰ ਪਾਕਿਸਤਾਨ ਕ੍ਰਿਕਟ ਬੋਰਡ ਨੇ ਵਿਸ਼ਵ ਕੱਪ ਲਈ 13 ਖਿਡਾਰੀਆਂ ਦੀ ਚੋਣ ਕੀਤੀ। ਇਸ ਤੋਂ ਇਲਾਵਾ ਬਾਕੀ 2 ਸਥਾਨਾਂ ਲਈ 6 ਖਿਡਾਰੀਆਂ ਦੇ ਨਾਂ ਸ਼ਾਰਟਲਿਸਟ ਕੀਤੇ ਗਏ ਹਨ।ਦਰਅਸਲ, ਇਸ ਸਾਲ ਵਨਡੇ ਵਿਸ਼ਵ ਕੱਪ ਭਾਰਤੀ ਧਰਤੀ 'ਤੇ ਖੇਡਿਆ ਜਾਵੇਗਾ। ਇਸ ਟੂਰਨਾਮੈਂਟ ਦਾ ਪਹਿਲਾ ਮੈਚ 5 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਖੇਡਿਆ ਜਾਵੇਗਾ। ਜਦਕਿ ਵਿਸ਼ਵ ਕੱਪ 2023 ਦਾ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। 

ਵਿਸ਼ਵ ਕੱਪ 2023 ਦਾ ਖ਼ਿਤਾਬੀ ਮੁਕਾਬਲਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਹੋਵੇਗਾ। ਇਸ ਦੇ ਨਾਲ ਹੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ 14 ਅਕਤੂਬਰ ਨੂੰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਹਾਲਾਂਕਿ ਪਹਿਲਾਂ ਦੇ ਪ੍ਰੋਗਰਾਮ ਮੁਤਾਬਕ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 15 ਅਕਤੂਬਰ ਨੂੰ ਹੋਣਾ ਸੀ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News