ਪੀ. ਸੀ. ਬੀ. ਪ੍ਰਧਾਨ ਰਮੀਜ ਰਾਜਾ ਦਾ ਅਹੁਦਾ ਖਤਰੇ ''ਚ

Thursday, Apr 21, 2022 - 12:23 AM (IST)

ਪੀ. ਸੀ. ਬੀ. ਪ੍ਰਧਾਨ ਰਮੀਜ ਰਾਜਾ ਦਾ ਅਹੁਦਾ ਖਤਰੇ ''ਚ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਦੇ ਡਿੱਗਣ ਦੇ ਇਕ ਹਫਤੇ ਬਾਅਦ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੀ ਪ੍ਰਧਾਨਗੀ 'ਤੇ ਸ਼ੱਕ ਬਣਿਆ ਹੋਇਆ ਹੈ। ਪਿਛਲੇ ਸਾਲ ਇਮਰਾਨ ਨੇ ਰਮੀਜ ਰਾਜਾ ਨੂੰ ਪੀ. ਸੀ. ਬੀ. ਦਾ ਪ੍ਰਧਾਨ ਚੁਣਿਆ ਸੀ। ਹਾਲਾਂਕਿ ਇਮਰਾਨ ਦੇ ਅਹੁਦੇ ਤੋਂ ਹੱਟਣ ਤੋਂ ਬਾਅਦ ਹੁਣ ਰਮੀਜ ਦੀ ਪ੍ਰਧਾਨਗੀ 'ਤੇ ਕਾਲੇ ਬੱਦਲ ਮੰਡਰਾ ਰਹੇ ਹਨ। ਆਮ ਤੌਰ 'ਤੇ ਸਰਕਾਰ ਦੇ ਬਦਲਣ 'ਤੇ ਪੀ. ਸੀ. ਬੀ. ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਨਵੇਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਜੋ ਸਵੈਚਲਿਤ ਰੂਪ ਨਾਲ ਪੀ. ਸੀ. ਬੀ. ਦੇ ਰੱਖਿਅਕ ਦਾ ਅਹੁਦਾ ਕਬੂਲ ਕਰਦੇ ਹਨ, ਪੀ. ਸੀ. ਬੀ. ਦੇ ਨਵੇਂ ਪ੍ਰਧਾਨ ਦੀ ਤਲਾਸ਼ ਵਿਚ ਜੁੱਟ ਗਏ ਹਨ।

PunjabKesari

ਇਹ ਖ਼ਬਰ ਪੜ੍ਹੋ-ਭਾਰਤ ਦੇ 2 ਹੋਰ ਪਹਿਲਵਾਨਾਂ ਨੇ ਜਿੱਤੇ ਕਾਂਸੀ ਤਮਗੇ, ਗ੍ਰੀਕੋ ਰੋਮਨ 'ਚ ਕੁਲ 5 ਤਮਗੇ
10 ਅਪ੍ਰੈਲ ਨੂੰ ਇਕ ਅਵਿਸ਼ਵਾਸ ਪ੍ਰਸਤਾਵ ਤੋਂ ਬਾਅਦ ਪ੍ਰਧਾਨ ਮੰਤਰੀ ਇਮਰਾਨ ਨੂੰ ਅਹੁਦੇ ਤੋਂ ਹਟਾਇਆ ਗਿਆ ਸੀ। ਉਦੋਂ ਤੋਂ ਉਨ੍ਹਾਂ ਦੀ ਪਾਰਟੀ (ਪਾਕਿਸਤਾਨ ਤਹਿਰੀਕ-ਏ-ਇਨਸਾਫ) ਦੇ ਸੰਸਦ ਮੈਂਬਰਾਂ ਨੇ ਸੰਸਦ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਵੱਖ-ਵੱਖ ਰਾਜ ਸੰਸਥਾਨਾਂ 'ਚ ਪਾਰਟੀ ਦੀਆਂ ਨਿਯੁਕਤੀਆਂ ਨੂੰ ਹੌਲੀ-ਹੌਲੀ ਹਟਾਇਆ ਜਾਂ ਬਦਲਿਆ ਜਾ ਰਿਹਾ ਹੈ। ਨਾਲ ਆਏ ਦਲਾਂ ਦੇ ਗੱਠਜੋੜ ਵਾਲੀ ਸਰਕਾਰ ਫਿਲਹਾਲ ਇਕ ਨਵੇਂ ਕੈਬਨਿਟ ਦੀ ਉਸਾਰੀ ਉੱਤੇ ਕੰਮ ਕਰ ਰਹੀ ਹੈ। ਕ੍ਰਿਕਟ ਮੌਜੂਦਾ ਸਮੇਂ ਵਿਚ ਉੱਚ ਤਰਜ਼ੀਹ ਨਹੀਂ ਹੈ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਅੰਤ ਵੇਲੇ : ਬੋਰਡ ਵਿਚ ਬਦਲਾਅ ਦੇਖਣ ਨੂੰ ਮਿਲੇਗਾ। ਜਿਵੇਂ ਕ‌ਿ ਅਕਸਰ ਹੁੰਦਾ ਹੈ, ਰਮੀਜ ਦੀ ਜਗ੍ਹਾ ਨਵੇਂ ਪ੍ਰਧਾਨ ਲਈ ਕਈ ਨਾਂ ਸੁਰਖੀਆਂ 'ਚ ਹਨ। ਬੋਰਡ ਦੇ ਸਾਬਕਾ ਪ੍ਰਧਾਨ ਅਤੇ ਸ਼ਰੀਫ ਪਰਿਵਾਰ ਦੇ ਸਹਿਯੋਗੀ ਨਜਮ ਸੇਠੀ ਪ੍ਰਮੁੱਖ ਨਾਵਾਂ ਵਿਚੋਂ ਇਕ ਹਨ।

ਇਹ ਖ਼ਬਰ ਪੜ੍ਹੋ- ਰੂਸੀ ਟੈਨਿਸ ਸਟਾਰ Maria Sharapova ਗਰਭਵਤੀ, 35ਵੇਂ ਜਨਮਦਿਨ 'ਤੇ ਸ਼ੇਅਰ ਕੀਤੀ ਫੋਟੋ

PunjabKesari

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News