ਘੱਟ ਕੀਮਤ ''ਤੇ ਲੋਗੋ ਅਧਿਕਾਰ ਵੇਚਣ ਲਈ ਮਜਬੂਰ ਹੋਇਆ PCB

07/10/2020 8:22:34 PM

ਕਰਾਚੀ– ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਇੰਗਲੈਂਡ ਦੌਰੇ 'ਤੇ ਖੇਡੀ ਜਾਣ ਵਾਲੀ ਲੜੀ ਤੋਂ ਪਹਿਲਾਂ ਰਾਸ਼ਟਰੀ ਟੀਮ ਲਈ ਸਪਾਂਸਰ ਲੱਭਣ ਵਿਚ ਸਫਲ ਤਾਂ ਰਿਹਾ ਪਰ ਇਹ ਕਰਾਰ ਉਸ ਨੇ ਉਮੀਦਾਂ ਤੋਂ ਕਾਫੀ ਘੱਟ ਕੀਮਤ 'ਤੇ ਕੀਤਾ। ਇਕ ਭਰੋਸੇਯੋਗ ਸੂਤਰ ਅਨੁਸਾਰ, ਪੀ. ਸੀ. ਬੀ. ਨੇ ਟ੍ਰਾਂਸਮੀਡੀਆ ਦੇ ਨਾਲ ਇਕ ਸਾਲ ਦੇ ਕਰਾਰ 'ਤੇ ਦਸਤਖਤ ਕਰਨ ਦਾ ਫੈਸਲਾ ਕੀਤਾ ਹੈ। 
ਇਹ ਕੰਪਨੀ ਪਿਛਲੇ ਕੁਝ ਸਾਲਾਂ ਤੋਂ ਪੀ. ਸੀ. ਬੀ. ਦੇ ਵੱਖ-ਵੱਖ ਸਪਾਂਸਰ ਤੇ ਮੀਡੀਅ ਅਧਿਕਾਰ ਖਰੀਦ ਰਹੀ ਹੈ। ਟ੍ਰਾਂਸਮੀਡੀਆ ਪਹਿਲਾਂ ਤੋਂ ਹੀ ਸਹਿਯੋਗੀ ਸਪਾਂਸਰ ਦੇ ਤੌਰ 'ਤੇ ਪੀ. ਸੀ. ਬੀ. ਨੂੰ ਸਾਲਾਨਾ 15 ਕਰੋੜ (ਪਾਕਿਸਤਾਨੀ ਰੁਪਏ) ਦਾ ਭੁਗਤਾਨ ਕਰ ਰਹੀ ਹੈ। ਸੂਤਰ ਨੇ ਦੱਸਿਆ, ''ਟ੍ਰਾਂਸਮੀਡੀਆ ਨੇ ਪਾਕਿਸਤਾਨ ਟੀਮ ਦੀ ਜਰਸੀ ਤੇ ਕਿੱਟ 'ਤੇ ਮੁੱਖ ਲੋਗੋ ਲਈ 3 ਸਾਲ ਦੇ ਸੌਦੇ ਲਈ 60 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਹੈ। ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਤੇ ਨਿਰਾਸ਼ਾ ਦਾ ਸਾਹਮਣਾ ਕਰਨ ਤੋਂ ਬਾਅਦ ਬੋਰਡ ਨੇ ਹੁਣ 20 ਕਰੋੜ ਰੁਪਏ ਵਿਚ ਇਕ ਸਾਲ ਦੇ ਕਰਾਰ 'ਤੇ ਦਸਤਖਤ ਕਰਨ ਦਾ ਫੈਸਲਾ ਕੀਤਾ ਹੈ।''
ਸੂਤਰ ਨੇ ਦੱਸਿਆ ਕਿ ਪੀ. ਸੀ. ਬੀ. ਅਗਲੇ ਸਾਲ ਫਿਰ ਤੋਂ ਲੋਗੋ ਅਧਿਕਾਰ ਦੀ ਨਿਲਾਮੀ ਕਰ ਸਕਦਾ ਹੈ। ਇਸ ਤੋਂ ਪਹਿਲਾਂ ਪੈਪਸੀ ਦਾ ਤਿੰਨ ਸਾਲ ਦਾ ਕਰਾਰ 55 ਲੱਖ ਡਾਲਰ (ਲਗਭਗ 91 ਕਰੋੜ ਪਾਕਿਸਤਾਨੀ ਰੁਪਏ) ਦਾ ਸੀ, ਜਿਹੜਾ ਪਿਛਲੇ ਮਹੀਨੇ ਖਤਮ ਹੋ ਗਿਆ। ਸੂਤਰ ਦੇ ਮੁਤਾਬਕ ਕੰਪਨੀ ਨਵੇਂ ਕਰਾਰ ਲਈ ਪਿਛਲੀ ਰਕਮ ਦਾ 30 ਫੀਸਦੀ ਹੀ ਦੇਣਾ ਚਾਹੁੰਦੀ ਸੀ ਪਰ ਕਰਾਰ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਨਹੀਂ ਕੀਤਾ। ਉਸ ਨੇ ਕਿਹਾ,''ਚੋਟੀ ਦੇ ਅਧਿਕਾਰੀਆਂ ਨੇ ਵਿਸ਼ਵ ਪੱਧਰੀ ਤੇ ਸਥਾਨਕ ਕੰਪਨੀਆਂ ਨਾਲ ਸੰਪਰਕ ਕੀਤਾ ਪਰ ਕੋਵਿਡ-19 ਮਹਾਮਾਰੀ ਦੇ ਕਾਰਣ ਚੰਗੀ ਪ੍ਰਤੀਕਿਰਿਆ ਨਹੀਂ ਮਿਲੀ।


Gurdeep Singh

Content Editor

Related News