PCB ਨੇ ਕਸ਼ਮੀਰ ਪ੍ਰੀਮੀਅਰ ਲੀਗ ਨੂੰ ਲੈ ਕੇ BCCI ਨੂੰ ਜਤਾਈ ਨਾਰਾਜ਼ਗੀ, ਦਿੱਤਾ ਵੱਡਾ ਬਿਆਨ
Sunday, Aug 01, 2021 - 12:35 AM (IST)
ਲਾਹੌਰ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵੱਲੋਂ ਕਈ ਆਈ. ਸੀ. ਸੀ. ਮੈਂਬਰਾਂ ਨੂੰ ਬੁਲਾਉਣ ਤੇ ਉਨ੍ਹਾਂ ਨੂੰ ਕਸ਼ਮੀਰ ਪ੍ਰੀਮੀਅਰ (ਕੇ. ਪੀ. ਐੱਲ.) ’ਚੋਂ ਆਪਣੇ ਰਿਟਾਇਰਡ ਕ੍ਰਿਕਟਰਾਂ ਨੂੰ ਵਾਪਸ ਲੈਣ ਲਈ ਮਜਬੂਰ ਕਰਨ ਦੀਆਂ ਖ਼ਬਰਾਂ ’ਤੇ ਸ਼ਨੀਵਾਰ ਨਾਰਾਜ਼ਗੀ ਜਤਾਈ। ਪੀ. ਸੀ. ਬੀ. ਨੇ ਇਹ ਵੀ ਕਿਹਾ ਕਿ ਬੀ. ਸੀ. ਸੀ. ਆਈ. ਨੇ ਆਈ. ਸੀ. ਸੀ. ਮੈਂਬਰਾਂ ਦੇ ਅੰਦਰੂਨੀ ਮਾਮਲਿਆਂ ’ਚ ਦਖ਼ਲ ਦੇ ਕੇ ਇਕ ਵਾਰ ਫਿਰ ਅੰਤਰਰਾਸ਼ਟਰੀ ਮਾਪਦੰਡਾਂ ਤੇ ਭੱਦਰ ਪੁਰਸ਼ਾਂ ਦੀ ਖੇਡ ਦੀ ਭਾਵਨਾ ਦੀ ਉਲੰਘਣਾ ਕੀਤੀ ਹੈ ਕਿਉਂਕਿ ਕੇ. ਪੀ. ਐੱਲ. ਨੂੰ ਪਾਕਿਸਤਾਨ ਬੋਰਡ ਨੇ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ : Tokyo Olympic : ਐਤਵਾਰ ਦਾ ਸ਼ਡਿਊਲ ਆਇਆ ਸਾਹਮਣੇ, ਪੀ. ਵੀ. ਸਿੰਧੂ ਦਾ ਮੈਚ ਇੰਨੇ ਵਜੇ
ਪੀ. ਸੀ. ਬੀ. ਨੇ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਬੀ. ਸੀ. ਸੀ. ਆਈ. ਨੇ ਆਪਣੇ ਰਿਟਾਇਰਡ ਕ੍ਰਿਕਟਰਾਂ ਨੂੰ ਕਸ਼ਮੀਰ ਪ੍ਰੀਮੀਅਰ ਲੀਗ ’ਚ ਸ਼ਾਮਲ ਹੋਣ ਤੋਂ ਰੋਕਣ ਲਈ ਕਈ ਆਈ. ਸੀ. ਸੀ. ਮੈਂਬਰਾਂ ਨੂੰ ਚੇਤਾਵਨੀ ਜਾਰੀ ਕਰ ਕੇ ਖੇਡ ਨੂੰ ਬਦਨਾਮ ਕਰ ਦਿੱਤਾ ਹੈ, ਅੱਗੇ ਧਮਕੀ ਦਿੱਤੀ ਹੈ ਕਿ ਉਨ੍ਹਾਂ ਨੂੰ ਕ੍ਰਿਕਟ ਨਾਲ ਸਬੰਧਿਤ ਕੰਮ ਲਈ ਭਾਰਤ ’ਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪੀ. ਸੀ. ਬੀ. ਨੇ ਅੱਗੇ ਕਿਹਾ ਕਿ ਕ੍ਰਿਕਟ ਦੀ ਭਾਵਨਾ ਦੀ ਪ੍ਰਸਤਾਵਨਾ ਖਿਲਾਫ ਬੀ. ਸੀ. ਸੀ. ਆਈ. ਦਾ ਅਜਿਹਾ ਵਤੀਰਾ ਪੂਰੀ ਤਰ੍ਹਾਂ ਸਵੀਕਾਰਯੋਗ ਨਹੀਂ ਹੈ ਤੇ ਇਕ ਖਤਰਨਾਕ ਮਿਸਾਲ ਕਾਇਮ ਕਰਦਾ ਹੈ, ਜਿਸ ਨੂੰ ਨਾ ਤਾਂ ਬਰਦਾਸ਼ਤ ਕੀਤਾ ਜਾ ਸਕਦਾ ਹੈ ਤੇ ਨਾ ਹੀ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਪੀ. ਸੀ. ਬੀ. ਇਸ ਮਾਮਲੇ ਨੂੰ ਆਈ. ਸੀ. ਸੀ. ਫੋਰਮ ’ਚ ਉਠਾਏਗਾ ਤੇ ਆਈ. ਸੀ. ਸੀ. ਚਾਰਟਰ ਦੇ ਅਧੀਨ ਸਾਡੇ ਲਈ ਮੁਹੱਈਆ ਕੋਈ ਵੀ ਕਾਰਵਾਈ ਕਰਨ ਦਾ ਅਧਿਕਾਰ ਵੀ ਸੁਰੱਖਿਅਤ ਰੱਖਦਾ ਹੈ।
ਇਹ ਵੀ ਪੜ੍ਹੋ : ਕਮਲਪ੍ਰੀਤ ਨੇ ਪਿਤਾ ਨੂੰ ਕਿਹਾ-ਓਲੰਪਿਕ ਤਮਗਾ ਜਿੱਤਣ ਲਈ ਕਰਾਂਗੀ ਪੂਰੀ ਕੋਸ਼ਿਸ਼
ਕਸ਼ਮੀਰ ਪ੍ਰੀਮੀਅਰ ਲੀਗ ਦੇ ਡਾਇਰੈਕਟਰ ਤੈਮੂਰ ਅਲੀ ਖਾਨ ਨੇ ਲੀਗ ਦੇ ਟਵਿੱਟਰ ਹੈਂਡਲ ’ਤੇ ਇਕ ਵੀਡੀਓ ਸੰਦੇਸ਼ ਜ਼ਰੀਏ ਘਟਨਾਚੱਕਰ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਹਾਲਾਤ ਉੱਤੇ ਨਜ਼ਰ ਰੱਖ ਰਹੇ ਹਾਂ ਤੇ ਇਸ ਨਾਲ ਨਜਿੱਠਣ ਲਈ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਹਾਂ। ਇਹ ਕ੍ਰਿਕਟਰਾਂ ਲਈ ਦੁਖਦਾਇਕ ਸਥਿਤੀ ਹੈ, ਖਾਸ ਕਰਕੇ ਕਸ਼ਮੀਰ ਦੇ ਬੱਚਿਆਂ ਲਈ, ਜਿਨ੍ਹਾਂ ਨੂੰ ਨਾ ਸਿਰਫ ਪਾਕਿਸਤਾਨ ਦੇ ਸਿਤਾਰਿਆਂ ਨਾਲ ਕ੍ਰਿਕਟ ਖੇਡਣ ਦਾ ਮੌਕਾ ਮਿਲ ਰਿਹਾ ਹੈ, ਬਲਕਿ ਇਹ ਵੀ ਇਕ ਦੁਖਦਾਇਕ ਸਥਿਤੀ ਹੈ। ਅੰਤਰਰਾਸ਼ਟਰੀ ਖਿਡਾਰੀਆਂ ਨਾਲ ਡ੍ਰੈਸਿੰਗ ਰੂਮ ਸਾਂਝਾ ਕਰਨਾ ਤੇ ਉਨ੍ਹਾਂ ਦੇ ਤਜਰਬੇ ਤੋਂ ਸਿੱਖਣਾ। ਕੇ. ਪੀ. ਐੱਲ. ਦੇ 6 ਅਗਸਤ ਤੋਂ ਸ਼ੁਰੂ ਹੋ ਕੇ 16 ਅਗਸਤ ਤਕ ਚੱਲਣ ਦੀ ਯੋਜਨਾ ਹੈ। ਸਾਰੇ ਮੈਚ ਮੁਜ਼ੱਫਰਾਬਾਦ ਕ੍ਰਿਕਟ ਸਟੇਡੀਅਮ ’ਚ ਹੋਣਗੇ। ਲੀਗ ’ਚ ਛੇ ਟੀਮਾਂ ਸ਼ਾਮਲ ਹੋਣਗੀਆਂ, ਓਵਰਸੀਜ਼ ਵਾਰੀਅਰਸ, ਮੁਜ਼ੱਫਰਾਬਾਦ ਟਾਈਗਰਸ, ਰਾਵਲਕੋਟ ਹਾਕਸ, ਬਾਗ ਸਟੈਲੀਅਨਸ, ਮੀਰਪੁਰ ਰਾਇਲਜ਼ ਤੇ ਕੋਟਲੀ ਲਾਇਨਜ਼। ਟੀਮਾਂ ਦੀ ਕਪਤਾਨੀ ਵਸੀਮ, ਮੁਹੰਮਦ ਹਫੀਜ਼, ਸ਼ਾਹਿਦ ਅਫ਼ਰੀਦੀ, ਸ਼ਾਦਾਬ ਖਾਨ, ਸ਼ੋਇਬ ਮਲਿਕ ਤੇ ਕਾਮਰਾਨ ਅਕਮਲ ਕਰਨਗੇ।