PCB ਦੇ ਚੀਫ ਸਿਲੈਕਟਰ ਇੰਜ਼ਮਾਮ ਉਲ ਹੱਕ ਨੇ ਅਹੁਦੇ ਤੋਂ ਦਿੱਤਾ ਅਸਤੀਫਾ
Monday, Oct 30, 2023 - 07:20 PM (IST)
ਸਪੋਰਟਸ ਡੈਸਕ : ਕ੍ਰਿਕਟ ਵਿਸ਼ਵ ਕੱਪ 2023 'ਚ ਪਾਕਿਸਤਾਨ ਕ੍ਰਿਕਟ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ PCB 'ਚ ਹੰਗਾਮਾ ਮਚਿਆ ਹੋਇਆ ਹੈ। ਪਾਕਿਸਤਾਨ ਕ੍ਰਿਕਟ 'ਚ ਸਵਾਲ-ਜਵਾਬਾਂ ਦਾ ਦੌਰ ਜਾਰੀ ਹੈ। ਇਸ ਦੌਰਾਨ ਪਾਕਿਸਤਾਨੀ ਟੀਮ ਦੇ ਮੁੱਖ ਚੋਣਕਾਰ ਇੰਜ਼ਮਾਮ ਉਲ ਹੱਕ ਨੇ ਅਸਤੀਫਾ ਦੇ ਦਿੱਤਾ ਹੈ। ਇੰਜ਼ਮਾਮ 'ਤੇ ਕਈ ਖਿਡਾਰੀਆਂ ਦਾ ਫਾਇਦਾ ਚੁੱਕਣ ਦਾ ਦੋਸ਼ ਲੱਗਿਆ ਸੀ।
ਸਾਰੇ ਦੋਸ਼ਾਂ ਦੇ ਵਿਚਕਾਰ, ਇੰਜ਼ਮਾਮ ਉਲ ਹੱਕ ਨੇ ਮੁੱਖ ਚੋਣਕਾਰ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਭਾਰਤ 'ਚ ਖੇਡੇ ਜਾ ਰਹੇ ਵਨਡੇ ਵਿਸ਼ਵ ਕੱਪ 2023 'ਚ ਪਾਕਿਸਤਾਨ ਦੀ ਟੀਮ ਬੇਹੱਦ ਖਰਾਬ ਫਾਰਮ 'ਚ ਨਜ਼ਰ ਆ ਰਹੀ ਹੈ। ਬਾਬਰ ਆਜ਼ਮ ਦੀ ਕਪਤਾਨੀ ਵਾਲੀ ਪਾਕਿਸਤਾਨ ਕ੍ਰਿਕਟ ਟੀਮ ਨੇ ਭਾਰਤ 'ਚ ਹੋ ਰਹੇ ਕ੍ਰਿਕਟ ਦੇ ਮਹਾਕੁੰਭ ਯਾਨੀ ਵਿਸ਼ਵ ਕੱਪ 'ਚ 6 ਮੈਚ ਖੇਡੇ ਹਨ, ਜਿਨ੍ਹਾਂ 'ਚੋਂ 4 'ਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਟੂਰਨਾਮੈਂਟ 'ਚ ਪਾਕਿਸਤਾਨ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਟੀਮ ਦੇ ਕਈ ਸਾਬਕਾ ਖਿਡਾਰੀ ਵੀ ਕਪਤਾਨ ਬਾਬਰ ਆਜ਼ਮ 'ਤੇ ਨਿਸ਼ਾਨਾ ਵਿੰਨ੍ਹਦੇ ਨਜ਼ਰ ਆਏ। ਪਾਕਿਸਤਾਨ ਦੇ ਕਈ ਕ੍ਰਿਕਟ ਮਾਹਿਰਾਂ ਅਤੇ ਸਾਬਕਾ ਖਿਡਾਰੀਆਂ ਨੇ ਵਿਸ਼ਵ ਕੱਪ 'ਚ ਟੀਮ ਦੇ ਖਰਾਬ ਪ੍ਰਦਰਸ਼ਨ ਲਈ ਬਾਬਰ ਆਜ਼ਮ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਇੱਥੋਂ ਤੱਕ ਕਿ ਕਈ ਖਿਡਾਰੀਆਂ ਨੇ ਸਲਾਹ ਦਿੱਤੀ ਅਤੇ ਕਪਤਾਨ ਦੇ ਤੌਰ 'ਤੇ ਦੂਜੇ ਖਿਡਾਰੀਆਂ ਦੇ ਨਾਂ ਵੀ ਦੱਸੇ। ਬਾਬਰ ਫਿਲਹਾਲ ਤਿੰਨਾਂ ਫਾਰਮੈਟਾਂ ਵਿੱਚ ਪਾਕਿਸਤਾਨ ਦੇ ਨਿਯਮਤ ਕਪਤਾਨ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ