PCB ਚੇਅਰਮੈਨ ਨੇ ਦਿੱਤਾ ਵੱਡਾ ਬਿਆਨ, ਸਾਨੂੰ ਭਾਰਤ ’ਚ ਹੋਣ ਵਾਲੇ ਵਿਸ਼ਵ ਕੱਪ ’ਤੇ ਕੋਈ ਇਤਰਾਜ਼ ਨਹੀਂ

02/28/2021 3:58:45 PM

ਸਪੋਰਟ ਡੈਸਕ: ਆਈ.ਸੀ.ਸੀ. ਟੀ20 ਵਿਸ਼ਵ ਕੱਪ ਇਸ ਸਾਲ ਭਾਰਤ ’ਚ ਖੇਡਿਆ ਜਾਣਾ ਹੈ। ਇਸ ’ਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਅਹਿਸਾਨ ਮਨੀ ਨੇ ਬਿਆਨ ਦਿੱਤਾ ਹੈ। ਅਹਿਸਾਨ ਮਨੀ ਨੇ ਭਾਰਤ ’ਚ ਹੋਣ ਵਾਲੇ ਵਿਸ਼ਵ ਕੱਪ ’ਤੇ ਬਿਆਨ ਦਿੰਦੇ ਹੋਏ ਕਿਹਾ ਕਿ ਸਾਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਹੈ ਕਿ ਵਿਸ਼ਵ ਕੱਪ ਭਾਰਤ ’ਚ ਹੋ ਰਿਹਾ ਹੈ। ਉਨ੍ਹਾਂ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਪੀ.ਸੀ.ਬੀ. ਭਾਰਤ ’ਚ ਵਿਸ਼ਵ ਕੱਪ ਦੇ ਖ਼ਿਲਾਫ਼ ਨਹੀਂ ਹੈ। 
ਅਹਿਸਾਨ ਮਨੀ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਸੀਂ ਭਾਰਤ ’ਚ ਹੋਣ ਵਾਲੇ ਆਈ.ਸੀ.ਸੀ. ਵਿਸ਼ਵ ਦੇ ਖ਼ਿਲਾਫ਼ ਨਹੀਂ ਹਾਂ ਪਰ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਵਿਸ਼ਵ ਕੱਪ ਦੇ ਲਈ ਸਾਡੇ ਖਿਡਾਰੀਆਂ, ਸਪੋਰਟ ਸਟਾਫ਼, ਪ੍ਰਸ਼ੰਸਕ ਅਤੇ ਮੀਡੀਆ ਕਰਮਚਾਰੀਆਂ ਨੂੰ ਜ਼ਰੂਰੀ ਵੀਜ਼ਾ ਦਿੱਤਾ ਜਾਵੇ।
ਇਸ ਦੇ ਨਾਲ ਹੀ ਅਹਿਸਾਨ ਨੇ ਏਸ਼ੀਆ ਕੱਪ ਦੀ ਮੇਜ਼ਬਾਨੀ ’ਤੇ ਕਿਹਾ ਕਿ ਅਸੀਂ 2020 ’ਚ ਹੋਣ ਵਾਲੇ ਏਸ਼ੀਆ ਕੱਪ ਨੂੰ ਬਦਲ ਕੇ 2021 ’ਚ ਸ਼੍ਰੀਲੰਕਾ ’ਚ ਕੀਤਾ। ਜੋ ਇਸ ਸਾਲ ਜੂਨ ਦੇ ਮਹੀਨੇ ’ਚ ਹੋਣਾ ਸੀ ਕਿਉਂਕਿ ਪਿਛਲੇ ਸਾਲ ਕੋਵਿਡ ਮਹਾਮਾਰੀ ਦੇ ਕਾਰਨ ਇਹ ਨਹੀਂ ਹੋ ਪਾਇਆ ਸੀ ਪਰ ਹੁਣ ਇਸ ਦੀ ਤਾਰੀਕ ਆਈ.ਸੀ.ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਨਾਲ ਟਕਰਾ ਰਹੀ ਹੈ ਤਾਂ ਹੁਣ ਇਹ ਸਾਲ 2023 ’ਚ ਹੋਵੇਗਾ। 
ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਘਰੇਲੂ ਮੈਚ ਪਾਕਿਸਤਾਨ ’ਚ ਕਰਵਾਉਣ ਲਈ ਸਮਰੱਥ ਹੋ ਚੁੱਕੇ ਹਾਂ। ਜੇਕਰ ਕਿਸੇ ਵੀ ਟੀਮ ਨੂੰ ਸਾਡੇ ਨਾਲ ਖੇਡਣਾ ਹੈ ਤਾਂ ਉਸ ਨੂੰ ਸਾਡੇ ਦੇਸ਼ ਪਾਕਿਸਤਾਨ ’ਚ ਖੇਡਣਾ ਹੋਵੇਗਾ। ਅਸੀਂ ਯੂ.ਏ.ਈ. ’ਚ ਤਾਂ ਹੀ ਜਾਵੇਗਾ ਜੇਕਰ ਏਸ਼ੀਆ ਕੱਪ ਵਰਗਾ ਕੋਈ ਵੱਡਾ ਟੂਰਨਾਮੈਂਟ ਹੋਵੇਗਾ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News