ਕੋਚ ਬਣੇ ਰਹਿਣ ਲਈ ਆਰਥਰ ਨੂੰ ਫਿਰ ਤੋਂ ਅਪਲਾਈ ਕਰਨ ਦਾ PCB ਦਾ ਨਿਰਦੇਸ਼

07/11/2019 2:30:07 AM

ਕਰਾਚੀ- ਪਾਕਿਸਤਾਨੀ ਕ੍ਰਿਕਟ ਬੋਰਡ ਨੇ ਮੁੱਖ ਕੋਚ ਮਿੱਕੀ ਆਰਥਰ ਨੂੰ ਕਿਹਾ ਹੈ ਕਿ ਰਾਸ਼ਟਰੀ ਟੀਮ ਦਾ ਮੁੱਖ ਕੋਚ ਬਣੇ ਰਹਿਣ ਲਈ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਅਪਲਾਈ ਕਰਨਾ ਪਵੇਗਾ। ਆਰਥਰ ਦਾ ਤਿੰਨ ਸਾਲ ਦਾ ਕਰਾਰ ਵਿਸ਼ਵ ਕੱਪ ਤੋਂ ਬਾਅਦ ਖਤਮ ਹੋ ਜਾਵੇਗਾ। ਉਨ੍ਹਾਂ ਨੇ ਪੀ. ਸੀ. ਬੀ. ਮੁਖੀ ਅਹਿਸਾਨ ਮਨੀ ਅਤੇ ਪ੍ਰਬੰਧ ਨਿਰਦੇਸ਼ਕ ਵਸੀਮ ਖਾਨ ਨਾਲ ਲੰਡਨ ਵਿਚ ਮੁਲਾਕਾਤ ਕਰ ਕੇ ਟੀਮ ਨਾਲ ਜੁੜੇ ਰਹਿਣ ਦੀ ਇੱਛਾ ਜਤਾਈ। ਇਕ ਸੂਤਰ ਨੇ ਪ੍ਰੈੱਸ ਟਰੱਸਟ ਨੂੰ ਦੱਸਿਆ, ''ਮਿੱਕੀ ਆਰਥਰ ਦੀ ਬੇਨਤੀ 'ਤੇ ਬੈਠਕ ਬੁਲਾਈ ਗਈ ਸੀ। ਉਹ ਟੀਮ ਦੇ ਪ੍ਰਦਰਸ਼ਨ ਅਤੇ ਟੀਮ ਨਾਲ ਆਪਣੇ ਭਵਿੱਖ 'ਤੇ ਗੱਲ ਕਰਨਾ ਚਾਹੁੰਦਾ ਸੀ।''
ਸੂਤਰ ਨੇ ਕਿਹਾ, ''ਆਰਥਰ ਨੂੰ ਦੱਸ ਦਿੱਤਾ ਗਿਆ ਹੈ ਕਿ ਪੀ. ਸੀ. ਬੀ. ਦੀ ਕ੍ਰਿਕਟ ਕਮੇਟੀ ਪਿਛਲੇ 3 ਸਾਲਾਂ ਵਿਚ ਟੀਮ ਦੇ ਪ੍ਰਦਰਸ਼ਨ ਦੀ ਸਮੀਖਿਆ ਕਰੇਗੀ। ਉਨ੍ਹਾਂ ਨੇ ਅਹੁਦੇ 'ਤੇ ਬਣੇ ਰਹਿਣਾ ਹੈ ਤਾਂ ਨਵੇਂ ਸਿਰੇ ਤੋਂ ਅਰਜ਼ੀ ਦੇਣੀ ਪਵੇਗੀ।''


Gurdeep Singh

Content Editor

Related News