ਅਫ਼ਗਾਨਿਸਤਾਨ ਸੀਰੀਜ਼ : PCB ਨੇ ਰਾਸ਼ਟਰੀ ਕੈਂਪ ਤੇ ਟੀਮ ਦੀ ਚੋਣ ਤੇ ਲਾਈ ਰੋਕ

Sunday, Aug 22, 2021 - 11:42 AM (IST)

ਸਪੋਰਟਸ ਡੈਸਕ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਅਫ਼ਗਾਨਿਸਤਾਨ ਖ਼ਿਲਾਫ਼ ਅਗਲੇ ਮਹੀਨੇ ਸ੍ਰੀਲੰਕਾ ਵਿਚ ਹੋਣ ਵਾਲੀ ਵਨ ਡੇ ਸੀਰੀਜ਼ ਲਈ ਟੀਮ ਦੇ ਐਲਾਨ ਤੇ ਲਾਹੌਰ ਵਿਚ ਸ਼ਨੀਵਾਰ ਤੋਂ ਸ਼ੁਰੂ ਹੋਣ ਵਾਲੇ ਅਭਿਆਸ ਕੈਂਪ 'ਤੇ ਰੋਕ ਲਾ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਆਉਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ। ਅਫ਼ਗਾਨਿਸਤਾਨ ਪਿਛਲੇ ਦੋ ਦਹਾਕੇ ਵਿਚ ਸਭ ਤੋਂ ਮਾੜੇ ਹਾਲਾਤ 'ਚੋਂ ਗੁਜ਼ਰ ਰਿਹਾ ਹੈ। 

ਪੀ. ਸੀ. ਬੀ. ਅਫ਼ਗਾਨਿਸਤਾਨ ਕ੍ਰਿਕਟ ਬੋਰਡ (ਏ. ਸੀ. ਬੀ.) ਤੋਂ ਸੀਰੀਜ਼ ਦੀ ਪੁਸ਼ਟੀ ਮਿਲਣ ਦੀ ਉਡੀਕ ਕਰ ਰਿਹਾ ਹੈ। ਸੀਰੀਜ਼ ਤਿੰਨ ਸਤੰਬਰ ਤੋਂ ਸ੍ਰੀਲੰਕਾ ਵਿਚ ਖੇਡੀ ਜਾਣੀ ਹੈ । ਏ. ਸੀ. ਬੀ. ਵੱਲੋਂ ਸ੍ਰੀਲੰਕਾ ਬੋਰਡ ਸੀਰੀਜ਼ ਦੀ ਮੇਜ਼ਬਾਨੀ ਕਰ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਅਫ਼ਗਾਨਿਸਤਾਨ ਕ੍ਰਿਕਟ ਬੋਰਡ ਨੇ ਅਜੇ ਤਕ ਪੁਸ਼ਟੀ ਨਹੀਂ ਕੀਤੀ ਹੈ ਕਿ ਉਨ੍ਹਾਂ ਦੇ ਖਿਡਾਰੀ ਕਾਬੁਲ ਤੋਂ ਕਦ ਰਵਾਨਾ ਹੋਣਗੇ। ਉਨ੍ਹਾਂ ਨੇ ਕਿਹਾ ਕਿ ਪੂਰੀ ਸੀਰੀਜ਼ ਦੀ ਯਾਤਰਾ ਯੋਜਨਾ ਤੇ ਪ੍ਰਰੋਗਰਾਮ ਮਿਲਣ 'ਤੇ ਹੀ ਕੈਂਪ ਲਾਇਆ ਜਾਵੇਗਾ ਤੇ ਟੀਮ ਦਾ ਐਲਾਨ ਹੋਵੇਗਾ।  ਏ. ਸੀ. ਬੀ. ਇਸ ਬਾਰੇ ਤਾਲਿਬਾਨ ਤੇ ਕਾਬੁਲ ਹਵਾਈ ਅੱਡੇ ਤੋਂ ਉਡਾਣਾਂ ਦਾ ਸੰਚਾਲਨ ਕਰ ਰਹੀ ਅਮਰੀਕੀ ਫ਼ੌਜ ਨਾਲ ਗੱਲ ਕਰ ਰਿਹਾ ਹੈ।


Tarsem Singh

Content Editor

Related News