ਪੀ. ਸੀ. ਏ. ਪ੍ਰਧਾਨ ਰਾਜਿੰਦਰ ਗੁਪਤਾ ਨੇ ਦਿੱਤਾ ਅਸਤੀਫ਼ਾ

09/02/2019 2:10:27 AM

ਚੰਡੀਗੜ੍ਹ (ਲਲਨ)- ਪੰਜਾਬ ਕਿ੍ਰਕਟ ਐਸੋਸੀਏਸ਼ਨ (ਪੀ. ਸੀ. ਏ.) ’ਚ ਮਚਿਆ ਘਮਾਸਾਨ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਇਕ ਦਿਨ ਪਹਿਲਾਂ ਜਿਥੇ ਰਾਕੇਸ਼ ਹਾਂਡਾ ਵਲੋਂ ਸਾਬਕਾ ਸਕੱਤਰ ਜੀ. ਐੱਸ. ਵਾਲੀਆ ’ਤੇ ਦੋਸ਼ ਲਾਏ ਗਏ, ਉਥੇ ਹੀ ਐਤਵਾਰ ਨੂੰ ਪੰਜਾਬ ਕਿ੍ਰਕਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਗੁਪਤਾ ਨੇ ਅਸਤੀਫ਼ਾ ਦੇ ਦਿੱਤਾ।
ਕਿਹਾ-ਮੇਰੀ ਨਹÄ ਸੁਣਦੇ ਬਿਊਰੋਕ੍ਰੇਟਸ, ਇਥੇ ਦਮ ਘੁੱਟ ਹੋਣ ਵਰਗਾ ਲੱਗਦਾ ਸੀ। ਗੁਪਤਾ ਨੇ ਮੀਡੀਆ ਨੂੰ ਕਿਹਾ ਕਿ ਉਹ ਪੰਜਾਬ ’ਚ ਕਿ੍ਰਕਟ ਅਤੇ ਕਿ੍ਰਕਟਰਾਂ ਦੀ ਤਰੱਕੀ ਅਤੇ ਦੇਖਭਾਲ ਦੀ ਜ਼ਿੰਮੇਵਾਰੀ ਨਾ ਨਿਭਾ ਸਕਣ ਕਾਰਣ ਦੁਖੀ ਹਿਰਦੇ ਨਾਲ ਆਪਣੇ ਅਹੁਦੇ ਤੋਂ ਤਿਆਗ-ਪੱਤਰ ਦੇ ਰਹੇ ਹਨ। 

PunjabKesari
ਦਰਅਸਲ, ਪੀ. ਸੀ. ਏ. ’ਚ ਪਹਿਲੀ ਵਾਰ ਕੋਈ ਨਾਨ-ਬਿਊਰੋਕ੍ਰੇਟ ਪ੍ਰੈਜ਼ੀਡੈਂਟ ਬਣਿਆ ਸੀ ਪਰ ਪਹਿਲਾਂ ਤੋਂ ਕਾਬਜ਼ ਬਿਊਰੋਕ੍ਰੇਟਿਕ ਲਾਬੀ ਨੇ ਉਸ ਦੀ ਰਜ਼ਾਮੰਦੀ ਤੋਂ ਬਿਨਾਂ ਅਤੇ ਉਸ ਨੂੰ ਦਰਕਿਨਾਰ ਕਰ ਕੇ ਕਈ ਅਹਿਮ ਫੈਸਲੇ ਲਏ। ਉਸ ਕਿਹਾ ਕਿ ਮੈਨੂੰ ਇਥੇ ਘੁਟਨ ਮਹਿਸੂਸ ਹੋਣ ਲੱਗੀ ਸੀ, ਇਸ ਲਈ ਮਜਬੂਰੀ ’ਚ ਮੈਂ ਅਸਤੀਫ਼ਾ ਦੇਣਾ ਹੀ ਸਹੀ ਸਮਝਿਆ। ਅਜੇ ਤਕ ਮੈਨੂੰ ਦਫ਼ਤਰ ਤਕ ਨਹੀਂ ਮਿਲਿਆ, ਜਦਕਿ ਕਈ ਬਿਊਰੋਕੇ੍ਰਟਸ ਕਈ ਸਾਲ ਤੋਂ ਆਪਣੇ ਰੂਮ ਬਣਾ ਕੇ ਬੈਠੇ ਹੋਏ ਹਨ। ਉਥੇ ਹੀ ਪੀ. ਸੀ. ਏ. ਦੇ ਜਨਰਲ ਸਕੱਤਰ ਆਰ.ਪੀ. ਸਿੰਗਲਾ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ, ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ।
ਮੇਰੇ ਸਾਹਮਣੇ ਨਹੀਂ ਕੀਤੀ ਚੋਣਾਂ ਦੀ ਚਰਚਾ
ਗੁਪਤਾ ਨੇ ਕਿਹਾ ਕਿ 18 ਅਗਸਤ ਨੂੰ ਪੀ. ਸੀ. ਏ. ’ਚ ਇਕ ਬੈਠਕ ਹੋਈ ਪਰ ਉਸ ’ਚ ਪੀ. ਸੀ. ਏ. ਦੀ ਚੋਣ ਸਬੰਧੀ ਕੋਈ ਵੀ ਚਰਚਾ ਨਹੀਂ ਹੋਈ। ਨਾ ਹੀ ਚੋਣ ਅਧਿਕਾਰੀ ਦੇ ਨਾਂ ’ਤੇ ਵਿਚਾਰ ਕੀਤਾ ਗਿਆ। ਜਦੋਂ ਮੈਨੂੰ ਚੋਣਾਂ ਬਾਰੇ ਪਤਾ ਲੱਗਿਆ ਤਾਂ ਮੈਂ ਬੀ. ਸੀ. ਸੀ. ਆਈ. ਅਤੇ ਪੀ. ਸੀ. ਏ. ਦੇ ਅਧਿਕਾਰੀਆਂ ਨੂੰ ਪੱਤਰ ਲਿਖਿਆ। ਗੁਪਤਾ ਨੇ ਇਹ ਵੀ ਕਹਿ ਦਿੱਤਾ ਕਿ ਮੇਰਾ ਐਸੋਸੀਏਸ਼ਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਲੋਢਾ ਕਮੇਟੀ ਦੇ ਤਹਿਤ ਮੈਨੂੰ ਪ੍ਰਧਾਨ ਬਣਾਇਆ ਗਿਆ।
ਉਪ-ਪ੍ਰਧਾਨ ਬੋਲੇ—ਸਬੂਤ ਹੈ ਤਾਂ ਅਦਾਲਤ ’ਚ ਜਾਣ ਹਾਂਡਾ
ਪੀ. ਸੀ. ਏ. ਦੇ ਉਪ-ਪ੍ਰਧਾਨ ਰਾਕੇਸ਼ ਰਾਠੌਰ ਨੇ ਕਿਹਾ ਕਿ ਕਿ੍ਰਕਟ ਪਲੇਅਰ ਆਫ ਪੰਜਾਬ ਦੇ ਮੈਂਬਰਾਂ ਨਾਲ ਕਿਤੇ ਬਾਹਰ ਮੀਟਿੰਗ ਕੀਤੀ ਜਾਵੇ ਕਿਉਂਕਿ ਪੀ. ਸੀ. ਏ. ਸਟੇਡੀਅਮ ’ਚ ਪੰਜਾਬ ਦੇ ਕਈ ਜ਼ਿਲਿਆਂ ਦੇ ਖਿਡਾਰੀ ਆਏ ਹੋਏ ਸਨ। ਜੇਕਰ ਦੋਵੇਂ ਗਰੁੱਪ ਇਕ ਜਗ੍ਹਾ ਇਕੱਠੇ ਹੋ ਜਾਂਦੇ ਤਾਂ ਮਾਹੌਲ ਖ਼ਰਾਬ ਹੋ ਸਕਦਾ ਸੀ। ਇਸ ਕਾਰਣ ਅਸੀਂ ਪੀ. ਸੀ. ਏ. ਦਾ ਗੇਟ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਰਾਕੇਸ਼ ਹਾਂਡਾ ਅਤੇ ਹੋਰ ਲੋਕਾਂ ਕੋਲ ਕੋਈ ਸਬੂਤ ਹੈ ਤਾਂ ਉਹ ਅਦਾਲਤ ਜਾਂ ਪੁਲਸ ’ਚ ਜਾਣ ਅਤੇ ਉਸ ਦੀ ਜਾਂਚ ਕਰਵਾਉਣ। ਇਸ ਨਾਲ ਖੇਡ ਨੂੰ ਖ਼ਰਾਬ ਨਹੀਂ ਕਰਨਾ ਚਾਹੀਦਾ।

PunjabKesari
ਕ੍ਰਿਕਟ ਪਲੇਅਰ ਆਫ ਪੰਜਾਬ ਤੇ ਪੀ. ਸੀ. ਏ. ਦੇ ਖਿਡਾਰੀਆਂ ਨੇ ਕੀਤਾ ਹੰਗਾਮਾ; ਬੁਲਾਉਣੀ ਪਈ ਪੁਲਸ
ਪੀ. ਸੀ. ਏ. ਦੇ ਪ੍ਰਧਾਨ ਵਲੋਂ ਕਿ੍ਰਕਟ ਪਲੇਅਰ ਆਫ ਪੰਜਾਬ ਨੂੰ ਮਿਲਣ ਲਈ ਐਤਵਾਰ ਨੂੰ ਦੁਪਹਿਰ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਪਰ ਜਦੋਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਖਿਡਾਰੀ ਪੁੁੱਜੇ ਤਾਂ ਪੀ. ਸੀ. ਏ. ਕਿ੍ਰਕਟ ਸਟੇਡੀਅਮ ਦੇ ਬਾਹਰ ਨੋਟਿਸ ਲੱਗਿਆ ਸੀ ਕਿ ਅੱਜ ਦੀ ਬੈਠਕ ਚੋਣ ਕਾਰਣ ਰੱਦ ਕਰ ਦਿੱਤੀ ਗਈ ਹੈ। ਇਸ ਸਮੇਂ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਦੇ ਅਹੁਦੇਦਾਰ, ਖਿਡਾਰੀ ਅਤੇ ਕੋਚ ਪੁੱਜੇ ਹੋਏ ਸਨ। ਮੀਟਿੰਗ ਨਾ ਹੋਣ ’ਤੇ ਦੋਵਾਂ ਧਿਰਾਂ ਨੇ ਨਾਅਰੇਬਾਜ਼ੀ ਕੀਤੀ, ਜਿਸ ਤੋਂ ਬਾਅਦ ਸਥਿਤੀ ਨੂੰ ਸੰਭਾਲਣ ਲਈ ਪੁਲਸ ਬੁਲਾਉਣੀ ਪਈ।


Gurdeep Singh

Content Editor

Related News