PBKS v KKR : ਕੋਲਕਾਤਾ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
Monday, Apr 26, 2021 - 11:06 PM (IST)
ਅਹਿਮਦਾਬਾਦ- ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੀ ਗੇਂਦਬਾਜ਼ੀ ਤੇ ਕਪਤਾਨ ਇਯੋਨ ਮੋਰਗਨ ਦੀ ਲੈਅ 'ਚ ਵਾਪਸੀ 'ਤੇ ਖੇਡੀ ਗਈ ਅਜੇਤੂ ਪਾਰੀ ਦੇ ਦਮ 'ਤੇ ਸੋਮਵਾਰ ਨੂੰ ਇੱਥੇ ਪੰਜਾਬ ਕਿੰਗਜ਼ ਨੂੰ 20 ਗੇਂਦਾਂ ਰਹਿੰਦੇ ਹੋਏ ਪੰਜ ਵਿਕਟਾਂ ਨਾਲ ਹਰਾ ਕੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 'ਚ ਲਗਾਤਾਰ ਚਾਰ ਹਾਰ ਤੋਂ ਬਾਅਦ ਪਹਿਲੀ ਜਿੱਤ ਦਰਜ ਕੀਤੀ। ਪੰਜਾਬ ਕਿੰਗਜ਼ ਦੀ ਇਹ ਚੌਥੀ ਹਾਰ ਹੈ। ਇਨ੍ਹਾਂ ਦੋਵਾਂ ਟੀਮਾਂ ਦੇ ਹੁਣ 6 ਮੈਚਾਂ 'ਚ ਚਾਰ-ਚਾਰ ਅੰਕ ਹਨ ਪਰ ਕੋਲਕਾਤਾ ਬਿਹਤਰ ਰਨ ਗਤੀ ਦੇ ਆਧਾਰ 'ਤੇ ਪੰਜਵੇਂ ਸਥਾਨ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਉਹ ਆਖਰੀ ਸਥਾਨ 'ਤੇ ਸੀ।
ਇਹ ਖ਼ਬਰ ਪੜ੍ਹੋ- ਨਡਾਲ ਨੇ ਸਿਤਸਿਪਾਸ ਨੂੰ ਹਰਾ ਕੇ 12ਵੀਂ ਵਾਰ ਬਾਰਸੀਲੋਨਾ ਓਪਨ ਜਿੱਤਿਆ
ਪੰਜਾਬ ਕਿੰਗਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ 'ਤੇ 123 ਦੌੜਾਂ ਬਣਾਈਆਂ। ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਨੇ 34 ਗੇਂਦਾਂ 'ਤੇ 31 ਦੌੜਾਂ ਦੀ ਪਾਰੀ ਖੇਡੀ ਪਰ ਉਹ ਕ੍ਰਿਸ ਜੋਰਡਨ ਸੀ ਜਿਸ ਨੇ 18 ਗੇਂਦਾਂ 'ਤੇ ਤਿੰਨ ਛੱਕਿਆਂ ਦੀ ਮਦਦ ਨਾਲ 30 ਦੌੜਾਂ ਬਣਾ ਕੇ 120 ਦੌੜਾਂ ਤੋਂ ਪਾਰ ਪਹੁੰਚਾਇਆ। ਕੋਲਕਾਤਾ ਦੀ ਸ਼ੁਰੂਆਤ ਵੀ ਵਧੀਆ ਨਹੀਂ ਰਹੀ ਪਰ ਕਪਤਾਨ ਮੋਰਗਨ (40 ਗੇਂਦਾਂ 'ਤੇ ਅਜੇਤੂ 47 ਦੌੜਾਂ, ਚਾਰ ਚੌਕੇ, 2 ਛੱਕੇ) ਨੇ ਰਾਹੁਲ ਤ੍ਰਿਪਾਠੀ (32 ਗੇਂਦਾਂ 'ਤੇ 41 ਦੌੜਾਂ) ਦੇ ਨਾਲ ਚੌਥੇ ਵਿਕਟ ਦੇ ਲਈ 66 ਦੌੜਾਂ ਜੋੜ ਕੇ ਟੀਮ ਨੂੰ ਸ਼ੁਰੂ 'ਚ ਮਿਲੇ ਝਟਕਿਆਂ ਤੋਂ ਉਭਾਰਿਆ। ਕੇ. ਕੇ. ਆਰ. ਨੇ 16.4 ਓਵਰ 'ਚ ਪੰਜ ਵਿਕਟ 'ਤੇ 126 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਕੋਲਕਾਤਾ ਦੀ ਇਸ ਜਿੱਤ ਦਾ ਸਿਹਰਾ ਗੇਂਦਬਾਜ਼ਾਂ ਨੂੰ ਜਾਂਦਾ ਹੈ।
ਪ੍ਰਸਿੱਧ ਕ੍ਰਿਸ਼ਣਾ ਉਸਦੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ 30 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕੀਤੀਆਂ ਜਦਕਿ ਸੁਨੀਲ ਨਾਰਇਣ (22 ਦੌੜਾਂ 'ਤੇ 2 ਵਿਕਟਾਂ) ਤੇ ਪੈਟ ਕਮਿੰਸ (ਤਿੰਨ ਓਵਰ 'ਚ 31 ਦੌੜਾਂ 'ਤੇ 2 ਵਿਕਟਾਂ) 2-2 ਵਿਕਟਾਂ ਹਾਸਲ ਕੀਤੀਆਂ। ਨੌਜਵਾਨ ਸ਼ਿਵ ਮਾਵੀ (13 ਦੌੜਾਂ 'ਤੇ 1 ਵਿਕਟ ) ਤੇ ਵਰੁਣ ਚੱਕਰਵਤੀ (20 ਦੌੜਾਂ 'ਤੇ 1) ਨੇ ਵੀ ਵਧੀਆ ਗੇਂਦਬਾਜ਼ੀ ਕੀਤੀ।
ਇਹ ਖ਼ਬਰ ਪੜ੍ਹੋ- ਸੁਪਰ ਓਵਰ ’ਚ ਹਾਰ ਤੋਂ ਤੰਗ ਆ ਚੁੱਕਾ ਹਾਂ : ਵਿਲੀਅਮਸਨ
ਸੰਭਾਵਿਤ ਟੀਮਾਂ :-
ਪੰਜਾਬ ਕਿੰਗਜ਼ : ਕੇ. ਐਲ. ਰਾਹੁਲ (ਕਪਤਾਨ ਤੇ ਵਿਕਟਕੀਪਰ), ਮਯੰਕ ਅਗਰਵਾਲ, ਕ੍ਰਿਸ ਗੇਲ, ਨਿਕੋਲਸ ਪੂਰਨ, ਦੀਪਕ ਹੁੱਡਾ, ਮੋਇਸਜ਼ ਹੈਨਰੀਕਸ, ਸ਼ਾਹਰੁਖ ਖਾਨ, ਫੈਬੀਅਨ ਐਲਨ, ਐਮ ਅਸ਼ਵਿਨ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ।
ਕੇ. ਕੇ. ਆਰ. : ਇਯੋਨ ਮੋਰਗਨ (ਕਪਤਾਨ), ਦਿਨੇਸ਼ ਕਾਰਤਿਕ, ਸ਼ੁਭਮਨ ਗਿੱਲ, ਨਿਤੀਸ਼ ਰਾਣਾ, ਆਂਦਰੇ ਰਸਲ, ਸੁਨੀਲ ਨਰਾਇਣ, ਸ਼ਿਵਮ ਮਾਵੀ, ਪੈਟ ਕਮਿੰਸ, ਪ੍ਰਸਿੱਧ ਕ੍ਰਿਸ਼ਨਾ, ਰਾਹੁਲ ਤ੍ਰਿਪਾਠੀ, ਵਰੁਣ ਚੱਕਰਵਰਤੀ, ਕਰੁਣ ਨਾਇਰ ਸ਼ਾਮਲ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।