ਪੋਗਬਾ ਦੀ ਵਾਪਸੀ ਨਾਲ ਮੈਨਚੈਸਟਰ ਯੂਨਾਈਟਿਡ ਮਜ਼ਬੂਤ

Friday, Jan 11, 2019 - 01:24 PM (IST)

ਪੋਗਬਾ ਦੀ ਵਾਪਸੀ ਨਾਲ ਮੈਨਚੈਸਟਰ ਯੂਨਾਈਟਿਡ ਮਜ਼ਬੂਤ

ਮੈਨਚੈਸਟਰ— ਫੁੱਟਬਾਲ ਵਿਸ਼ਵ ਦੀਆਂ ਖੇਡਾਂ 'ਚ ਆਪਣਾ ਪ੍ਰਮੁੱਖ ਸਥਾਨ ਰਖਦਾ ਹੈ। ਫੁੱਟਬਾਲ ਦੇ ਅਕਸਰ ਕਈ ਕੌਮਾਂਤਰੀ ਟੂਰਨਾਮੈਂਟ ਹੁੰਦੇ ਰਹਿੰਦੇ ਹਨ। ਇਸੇ ਦੇ ਤਹਿਤ ਸੱਟ ਦੇ ਸ਼ਿਕਾਰ ਫੁੱਟਬਾਲਰ ਪਾਲ ਪੋਗਬਾ ਇਸ ਹਫਤੇ ਦੇ ਅੰਤ 'ਚ ਟੋਟੇਨਹੈਮ ਖਿਲਾਫ ਹੋਣ ਵਾਲੇ ਮੈਨਚੈਸਟਰ ਯੂਨਾਈਟਿਡ ਦੇ ਪ੍ਰੀਮੀਅਰ ਲੀਗ ਮੈਚ ਦੇ ਲਈ ਟੀਮ 'ਚ ਵਾਪਸੀ ਕਰਨਗੇ। ਮੈਨਚੈਸਟਰ ਯੂਨਾਈਟਿਡ ਦੇ ਅੰਤਰਿਮ ਮੈਨੇਜਰ ਓਲੇ ਗੁਨਾਰ ਸੋਲਸਕਰ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਰਾਂਸ ਦੇ ਮਿਡਫੀਲਡਰ ਪੋਗਬਾ ਨੇ ਦੁਬਈ ਦੇ ਗਰਮ ਮੌਸਮ 'ਚ ਟਰੇਨਿੰਗ ਸੈਸ਼ਨ ਦੇ ਦੌਰਾਨ ਟੀਮ ਦੇ ਆਪਣੇ ਸਾਥੀਆਂ ਨਾਲ ਅਭਿਆਸ ਕੀਤਾ। ਪੋਗਬਾ ਦੋ ਜਨਵਰੀ ਨੂੰ ਨਿਊਕਾਸਲ 'ਚ ਟੀਮ ਦੀ 2-0 ਦੀ ਜਿੱਤ ਦੇ ਦੌਰਾਨ ਸੱਟ ਦਾ ਸ਼ਿਕਾਰ ਹੋ ਗਏ ਸਨ।


author

Tarsem Singh

Content Editor

Related News