ਤੇਜ਼ ਗੇਂਦਬਾਜ਼ ਜੇਮਸ ਪੈਟਿੰਸਨ ਨੂੰ ਆਰਾਮ, ਮਿਸ਼ੇਲ ਸਟਾਰਕ ਤੇ ਹੇਜਲਵੁਡ ਦੀ ਟੀਮ 'ਚ ਵਾਪਸੀ
Wednesday, Aug 14, 2019 - 10:43 AM (IST)

ਸਪੋਰਟਸ ਡੈਸਕ— ਆਸਟਰੇਲੀਆ ਨੇ ਇੰਗਲੈਂਡ ਵਿਰੁੱਧ ਬੁੱਧਵਾਰ ਤੋਂ ਲਾਰਡਸ ਮੈਦਾਨ 'ਤੇ ਸ਼ੁਰੂ ਹੋਣ ਵਾਲੇ ਦੂਜੇ ਏਸ਼ੇਜ਼ ਟੈਸਟ ਲਈ ਤੇਜ਼ ਗੇਂਦਬਾਜ਼ ਜੈਮਸ ਪੈਟਿੰਸਨ ਨੂੰ ਆਰਾਮ ਦਿੱਤਾ ਹੈ ਤੇ ਇਸ ਮੁਕਾਬਲੇ 'ਚ ਹੋਰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਤੇ ਜੋਸ਼ ਹੇਜਲਵੁਡ ਦੋਨੋੋ ਉੱਤਰ ਸਕਦੇ ਹਨ। ਆਸਟਰੇਲੀਆ ਨੇ ਮੰਗਲਵਾਰ ਸਵੇਰੇ ਦੂਜੇ ਟੈਸਟ ਲਈ ਆਪਣੀ 12 ਮੈਂਬਰੀ ਟੀਮ ਦਾ ਐਲਾਨ ਕੀਤਾ। ਆਸਟਰੇਲੀਆ ਨੇ ਪੈਟਿੰਸਨ ਨੂੰ ਇਸ ਮੁਕਾਬਲੇ ਤੋਂ ਆਰਾਮ ਇਸ ਲਈ ਦਿੱਤਾ ਹੈ ਤਾਂ ਕਿ ਉਹ ਅਗਲੇ ਹਫਤੇ ਲੀਡਸ ਵਿਚ ਹੋਣ ਵਾਲੇ ਟੈਸਟ ਵਿਚ ਤਰੋ-ਤਾਜ਼ਾ ਹੋ ਸਕੇ।
ਟੀਮ ਇਸ ਤਰ੍ਹਾਂ ਹੈ : ਡੇਵਿਡ ਵਾਰਨਰ,ਕੈਮਰੂਨ ਬੇਨਕ੍ਰਾਫਟ, ਉਸਮਾਨ ਖਵਾਜਾ, ਸਟੀਵ ਸਮਿਥ,ਟਿਮ ਪੇਨ (ਕਪਤਾਨ ਤੇ ਵਿਕਟਕੀਪਰ), ਟ੍ਰੇਵਿਸ ਹੈੱਡ, ਮੈਥਿਊ ਵੇਡ, ਪੈਟ ਕਮਿੰਸ, ਮਿਸ਼ੇਲ ਸਟਾਰਕ, ਪੀਟਰ ਸਿਡਲ, ਨਾਥਨ ਲਿਓਨ ਤੇ ਜੋਸ਼ ਹੇਜਲਵੁਡ।