ਦੇਸ਼ਭਗਤ ਹਾਂ ਇਹ ਦੱਸਣ ਦੀ ਲੋੜ ਨਹੀਂ : ਸਾਨੀਆ ਮਿਰਜ਼ਾ

02/18/2019 2:53:03 AM

 ਨਵੀਂ ਦਿੱਲੀ— ਵੀਰਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸੋਸ਼ਲ ਮੀਡੀਆ 'ਤੇ ਨਿੰਦਾ ਨਹੀਂ ਕੀਤੀ ਤਾਂ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫੈਨਸ ਨੇ ਟਰੋਲ ਕਰਨੇ ਸ਼ੁਰੂ ਕਰ ਦਿੱਤੇ। 14 ਫਰਵਰੀ ਨੂੰ ਸੀ. ਆਰ. ਪੀ. ਐੱਫ. ਦੇ ਦਲ 'ਤੇ ਹੋਏ ਇਸ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ 'ਤੇ ਫੈਨਸ ਨੇ ਸਾਨੀਆ ਮਿਰਜ਼ਾ ਨੂੰ ਆਪਣੇ ਨਿਸ਼ਾਨੇ 'ਤੇ ਲੈ ਲਿਆ ਹੈ ਪਰ ਆਪਣੇ ਅੰਦਾਜ਼ 'ਚ ਜਵਾਬ ਦੇਣ ਵਾਲੀ ਸਾਨੀਆ ਮਿਰਜ਼ਾ ਨੇ ਐਤਵਾਰ ਆਪਣੇ ਫੈਨਸ ਨੂੰ ਸਖਤ ਜਵਾਬ ਦਿੱਤਾ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਖਾਸ ਨੋਟ ਲਿਖ ਕੇ ਤਸਵੀਰ ਸ਼ੇਅਰ ਕੀਤੀ ਹੈ। ਇਸ ਨੋਟ 'ਚ ਸਾਨੀਆ ਨੇ ਲਿਖਿਆ ਕਿ ਸੋਸ਼ਲ ਮੀਡੀਆ 'ਤੇ ਆਪਣੀ ਦੇਸ਼ਭਗਤੀ ਦਿਖਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਸ ਹਮਲੇ ਤੋਂ ਜਿੰਨ੍ਹਾ ਦੁਖੀ ਸਾਰਾ ਦੇਸ਼ ਹੈ ਮੈਂ ਵੀ ਉਨ੍ਹੀ ਹੀ ਦੁਖੀ ਹਾਂ।

 

 
 
 
 
 
 
 
 
 
 
 
 
 
 

We stand united #PulwamaAttack 🕯

A post shared by Sania Mirza (@mirzasaniar) on Feb 16, 2019 at 11:54pm PST

ਸਾਨੀਆ ਨੇ ਇਸ ਇੰਸਟਾਗ੍ਰਾਮ ਪੋਸਟ 'ਚ ਲਿਖਿਆ ਹੈ ਕਿ ਇਹ ਪੋਸਟ ਉਨ੍ਹਾਂ ਲੋਕਾਂ ਦੇ ਲਈ ਹੈ, ਜੋ ਸੋਚਦੇ ਹਨ ਕਿ ਸਿਲੇਬ੍ਰਿਟੀ ਹੋਣ ਦੇ ਨਾਤੇ ਅਸੀਂ ਖੁਦ ਨੂੰ ਦੇਸ਼ਭਗਤ ਸਾਬਤ ਕਰਨ ਲਈ ਕਿਸੇ ਅਟੈਕ ਦੀ 'ਨਿੰਦਾ' ਟਵਿਟਰ ਤੇ ਇੰਸਟਾਗ੍ਰਾਮ ਜਾ ਹੋਰ ਕਿਸੇ ਸੋਸ਼ਲ ਮੀਡੀਆ ਚੈਨਲ 'ਤੇ ਕਰਨੀ ਚਾਹੀਦੀ... ਕਿਉਂ? ਕਿਉਂਕਿ ਅਸੀਂ ਸਿਲੇਬ੍ਰਿਟੀ ਹਾਂ ਤੇ ਤੁਸੀਂ ਇਕ ਮਸ਼ਹੂਰ ਵਿਅਕਤੀ ਹੋ, ਜੋ ਆਪਣਾ ਗੁੱਸਾ ਕਿਤੇ ਹੋਰ ਕੱਢਣ ਲਈ ਤੇ ਹੋਰ ਨਫਰਤ ਫੈਲਾਉਣ ਲਈ ਇਸ ਤਰ੍ਹਾਂ ਦੇ ਮੌਕਿਆਂ ਨੂੰ ਲੱਭਦੇ ਹਨ??
ਸਾਨੀਆ ਨੇ ਅੱਗੇ ਲਿਖਿਆ ਮੈਨੂੰ ਜਨਤਕ ਤੌਰ 'ਤੇ ਕਿਸੇ ਵੀ ਹਮਲੇ ਦੀ ਆਲੋਚਨਾ ਕਰਨ ਦੀ ਲੋੜ ਨਹੀਂ ਹੈ ਤੇ ਨਾ ਹੀ ਇਹ ਜ਼ਰੂਰਤ ਕਿ ਮੈਂ ਕਿਸੇ ਛੱਤ 'ਤੇ ਜਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਖੜ੍ਹੀ ਹੋ ਕੇ ਬੋਲਾ ਕਿ ਅਸੀਂ ਅੱਤਵਾਦ ਵਿਰੁੱਧ ਹਾਂ। ਉਨ੍ਹਾਂ ਨੇ ਕਿਹਾ ਕੋਈ ਵੀ ਵਿਅਕਤੀ ਜੋ ਠੀਕ ਦਿਮਾਗ ਨਾਲ ਹੈ ਉਹ ਅੱਤਵਾਦ ਵਿਰੁੱਧ ਹੀ ਹੋਵੇਗਾ ਤੇ ਜੇਕਰ ਨਹੀਂ ਹੈ, ਤਾਂ ਇਹ ਸਮੱਸਿਆ ਹੈ!! ਮੈਂ ਆਪਣੇ ਦੇਸ਼ ਲਈ ਖੇਡਦੀ ਹਾਂ। ਇਸ ਦੇ ਲਈ ਪਸੀਨਾ ਬਹਾਉਂਦੀ ਹਾਂ ਤੇ ਇਸ ਦੇ ਨਾਲ ਹੀ ਆਪਣੇ ਦੇਸ਼ ਦੀ ਸੇਵਾ ਕਰਦੀ ਰਹਾਂ। ਫੈਨਸ ਨੂੰ ਜਵਾਬ ਦੇ ਰਹੀ ਸਾਨੀਆ ਨੇ ਅੱਗੇ ਕਿਹਾ ਮੈਂ ਇਸ ਦੁਖ ਦੀ ਘੜੀ 'ਚ ਸੀ. ਆਰ. ਪੀ. ਐੱਫ. ਜਵਾਨਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਨਾਲ ਖੜ੍ਹੀ ਹਾਂ। ਮੇਰਾ ਦਿਲ ਉਨ੍ਹਾਂ ਦੇ ਲਈ ਬਾਹਰ ਆਉਂਦਾ ਹੈ ਤੇ ਉਹ ਸੱਚੇ ਹੀਰੋ ਹਨ, ਜੋ ਸਾਡੇ ਦੇਸ਼ ਦੀ ਰੱਖਿਆ ਕਰਦੇ ਹਨ।
ਸਾਨੀਆ ਨੇ ਪੁਲਵਾਮਾ ਅੱਤਵਾਦੀ ਹਮਲੇ ਦੀ ਨਿੰਦਾ ਕਰਦੇ ਹੋਏ ਲਿਖਿਆ ਕਿ 14 ਫਰਵਰੀ ਸਾਡੇ ਦੇਸ਼ ਦੇ ਲਈ ਇਕ ਕਾਲਾ ਦਿਨ ਸੀ ਤੇ ਮੈਂ ਉਮੀਦ ਕਰਦੀ ਹਾਂ ਕਿ ਸਾਡੇ ਦੇਸ਼ ਨੂੰ ਫਿਰ ਕਦੀ ਇਸ ਤਰ੍ਹਾਂ ਦਾ ਦਿਨ ਨਾ ਦੇਖਣ ਨੂੰ ਮਿਲੇ ਤੇ ਅਸੀਂ ਇਸ ਨੂੰ ਭੁੱਲ ਨਹੀਂ ਸਕਦੇ ਹਾਂ ਤੇ ਨਾ ਹੀ ਇਸਦੇ ਗੁਨਾਹਗਾਰਾਂ ਨੂੰ ਮਾਫ ਕੀਤਾ ਜਾ ਸਕਦਾ ਹੈ ਪਰ ਹਾਂ ਮੈਂ ਹੁਣ ਵੀ ਸ਼ਾਂਤੀ ਲਈ ਪ੍ਰਾਥਨਾ ਕਰਾਂਗੀ ਤੇ ਤੁਹਾਨੂੰ ਵੀ ਨਫਰਤ ਫੈਲਾਉਣ ਦੀ ਬਜਾਏ ਇਸ ਤਰ੍ਹਾਂ ਹੀ ਕਰਨਾ ਚਾਹੀਦਾ। ਸਾਨੀਆ ਨੇ ਕਿਹਾ ਦੂਸਰੇ ਲੋਕਾਂ ਨੂੰ ਟਰੋਲ ਕਰਨ 'ਤੇ ਤੁਹਾਨੂੰ ਕੁਝ ਨਹੀਂ ਮਿਲ ਰਿਹਾ... ਇਸ ਦੁਨੀਆ 'ਚ ਅੱਤਵਾਦ ਦੇ ਲਈ ਕੋਈ ਜਗ੍ਹਾਂ ਨਹੀਂ ਹੈ ਤੇ ਨਾ ਹੀ ਕਦੀ ਹੋਵੇਗੀ।


Gurdeep Singh

Content Editor

Related News