ਕਮਿੰਸ ਨੇ ਆਪਣਾ ਦਾਨ ਯੂਨੀਸੇਫ਼ ਆਸਟਰੇਲੀਆ ਦੀ ਭਾਰਤ ਕੋਵਿਡ-19 ਸੰਕਟ ਅਪੀਲ ਨੂੰ ਦਿੱਤਾ
Monday, May 03, 2021 - 07:11 PM (IST)
ਸਪੋਰਟਸ ਡੈਸਕ— ਕੋਲਕਾਤਾ ਨਾਈਟ ਰਾਈਡਰਜ਼ ਦੇ ਆਸਟਰੇਲੀਆਈ ਤੇਜ਼ ਗੇਂਦਬਾਜ਼ ਪੈਟ ਕਮਿੰਸ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ 50 ਹਜ਼ਾਰ ਡਾਲਰ ਦਾ ਦਾਨ ਯੂਨੀਸੇਫ਼ ਆਸਟਰੇਲੀਆ ਦੀ ਭਾਰਤ ਕੋਵਿਡ-19 ਸੰਕਟ ਅਪੀਲ ਨੂੰ ਦਿੱਤਾ ਹੈ। ਕਮਿੰਸ ਨੇ ਇਕ ਹਫ਼ਤੇ ਪਹਿਲਾਂ ਇਸ ਰਾਸ਼ੀ ਨੂੰ ਪੀ. ਐੱਮ. ਕੇਅਰਸ ਫ਼ੰਡ ’ਚ ਦੇਣ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ : ਭਾਰਤ ਤੋਂ ਆਸਟ੍ਰੇਲੀਆ ਪਰਤ ਰਹੇ ਲੋਕਾਂ ’ਤੇ ਪਾਬੰਦੀ ਲਾਉਣ ਦਾ ਮਾਮਲਾ, PM ਮੌਰਿਸਨ ’ਤੇ ਭੜਕੇ ਕੁਮੈਂਟੇਟਰ ਸਲੈਟਰ
ਭਾਰਤ ਬੇਹੱਦ ਗੰਭੀਰ ਸਿਹਤ ਸੰਕਟ ਤੋਂ ਜੂਝ ਰਿਹਾ ਹੈ ਤੇ 27 ਸਾਲਾ ਤੇਜ਼ ਗੇਂਦਬਾਜ਼ ਨੇ ਕੋਵਿਡ ਦੇ ਵਧਦੇ ਮਾਮਲਿਆਂ ਨਾਲ ਜੂਝ ਰਹੇ ਹਸਪਤਾਲਾਂ ’ਚ ਆਕਸੀਜਨ ਦੀ ਸਪਲਾਈ ਲਈ ਸੋਮਵਾਰ ਨੂੰ ਦਾਨ ਦੇਣ ਦਾ ਐਲਾਨ ਕੀਤਾ ਸੀ। ਕਮਿੰਸ ਨੇ ਆਪਣੇ ਟਵਿੱਟਰ ਹੈਂਡਲ ’ਤੇ ਲਿਖਿਆ, ਸ਼ਾਨਦਾਰ ਕੰਮ ਕੀਤਾ ਕ੍ਰਿਕਟ ਆਸਟਰੇਲੀਆ, ਮੈਂ ਆਪਣਾ ਦਾਨ ਯੂਨੀਸੇਫ਼ ਆਸਟਰੇਲੀਆ ਦੀ ਭਾਰਤ ਕੋਵਿਡ-19 ਸੰਕਟ ਅਪੀਲ ਨੂੰ ਦੇ ਦਿੱਤਾ ਹੈ। ਜੇਕਰ ਤੁਸੀਂ ਕਰ ਸਕਦੇ ਹੋ ਤਾਂ ਕਿਰਪਾ ਕਰਕੇ ਤੁਸੀਂ ਵੀ ਦਾਨ ਕਰੋ ਤੇ ਹੋਰਨਾਂ ਲੋਕਾਂ ਨੂੰ ਇਸ ਲਈ ਪ੍ਰੇਰਿਤ ਕਰੋ।
ਇਹ ਵੀ ਪੜ੍ਹੋ : ਮਯੰਕ ਹੀ ਨਹੀਂ, ਇਹ ਬੱਲੇਬਾਜ਼ ਵੀ ਇਕ ਦੌੜ ਕਾਰਨ IPL ’ਚ ਪੂਰਾ ਨਹੀਂ ਕਰ ਸਕੇ ਸਨ ਸੈਂਕੜਾ
ਕ੍ਰਿਕਟ ਆਸਟਰੇਲੀਆ ਨੇ ਕੋਵਿਡ-19 ਦੀ ਦੂਜੀ ਲਹਿਰ ਖ਼ਿਲਾਫ਼ ਭਾਰਤ ਦੀ ਲੜਾਈ ’ਚ ਸੋਮਵਾਰ ਨੂੰ 50 ਹਜ਼ਾਰ ਆਸਟਰੇਲੀਆਈ ਡਾਲਰ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਸੀ ਤੇ ਨਾਲ ਹੀ ਕਿਹਾ ਸੀ ਕਿ ਉਹ ਆਪਣੇ ਖਿਡਾਰੀ ਸੰਘ ਤੇ ਯੂਨੀਸੇਫ਼ ਦੇ ਸਹਿਯੋਗ ਨਾਲ ਫ਼ੰਡ ਜੁਟਾਉਣਗੇ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।