ਪੈਰਿਸ ਗ੍ਰੈਂਡ ਚੈੱਸ ਵਿਚ ਨਜ਼ਰ ਆਵੇਗਾ ਆਨੰਦ

07/28/2019 2:58:50 PM

ਪੈਰਿਸ : ਫਰਾਂਸ ਵਿਚ ਅੱਜ ਤੋਂ ਗ੍ਰੈਂਡ ਚੈੱਸ ਟੂਰ ਰੈਪਿਡ ਸ਼ਤਰੰਜ ਦਾ ਮੁਕਾਬਲਾ ਖੇਡਿਆ ਜਾਵੇਗਾ। 9 ਰਾਊਂਡਜ਼ ਦੇ ਇਸ ਮੁਕਾਬਲੇ ਵਿਚ ਭਾਰਤ ਦਾ 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਵੀ ਨਜ਼ਰ ਆਵੇਗਾ। ਆਨੰਦ ਤੋਂ ਇਲਾਵਾ ਨਾਰਵੇ ਦਾ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਹੋਵੇਗਾ, ਜਿਸਦੀਆਂ ਨਜ਼ਰਾਂ ਲਗਾਤਾਰ 9ਵੇਂ ਇੰਟਰਨੈਸ਼ਨਲ ਖਿਤਾਬ 'ਤੇ ਹੋਣਗੀਆਂ।


Related News