ਰੇਨੇਸ ਨੂੰ ਹਰਾ ਕੇ ਪੈਰਿਸ ਸੇਂਟ ਜਰਮਨ ਨੇ ਲੀਗ-1 ’ਚ 4-1 ਦੀ ਬਣਾਈ ਬੜ੍ਹਤ
Monday, Mar 10, 2025 - 04:50 PM (IST)

ਪੈਰਿਸ–ਬਦਲਵੇਂ ਖਿਡਾਰੀ ਦੇ ਰੂਪ ਵਿਚ ਉਤਰੇ ਓਸਮੇਨ ਡੇਮਬੇਲ ਦੇ ਦੋ ਗੋਲਾਂ ਦੀ ਮਦਦ ਨਾਲ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੇ ਲੀਗ-1 ਫੁੱਟਬਾਲ ਟੂਰਨਾਮੈਂਟ ਵਿਚ ਰੇਨੇਸ ਨੂੰ 4-1 ਨਾਲ ਹਰਾ ਕੇ ਲੀਗ ਵਿਚ ਆਪਣੀ ਅਜੇਤੂ ਮੁਹਿੰਮ ਜਾਰੀ ਰੱਖੀ।
ਡੇਮਬੇਲੇ ਨੇ ਆਪਣੇ ਦੋਵੇਂ ਗੋਲ ਦੂਜੇ ਹਾਫ ਦੇ ਇੰਜਰੀ ਟਾਈਮ ਦੇ ਪਹਿਲੇ ਤੇ ਚੌਥੇ ਮਿੰਟ ਵਿਚ ਕੀਤੇ। ਬ੍ਰੈਡਲੇ ਬਾਰਸੋਲਾ (27ਵੇਂ ਮਿੰਟ) ਤੇ ਗੋਂਜ਼ਾਲੋ ਰਾਮੋਸ (50ਵੇਂ ਮਿੰਟ) ਨੇ ਵੀ ਟੀਮ ਵੱਲੋਂ ਇਕ-ਇਕ ਗੋਲ ਕੀਤਾ। ਰੇਨੇਸ ਵੱਲੋਂ ਇਕਲੌਤਾ ਗੋਲ ਲਿਲੀਅਨ ਬ੍ਰੇਜ਼ੀਅਰ ਨੇ 53ਵੇਂ ਮਿੰਟ ਵਿਚ ਕੀਤਾ।
ਲੀਗ ਦੇ ਮੌਜੂਦਾ ਸੈਸ਼ਨ ਵਿਚ ਹੁਣ ਤੱਕ ਅਜੇਤੂ ਪੀ. ਐੱਸ. ਜੀ. ਦੀ ਇਸ ਜਿੱਤ ਨਾਲ 25 ਮੈਚਾਂ ਵਿਚੋਂ 65 ਅੰਕ ਹੋ ਗਏ ਹਨ ਤੇ ਟੀਮ ਨੇ ਦੂਜੇ ਸਥਾਨ ’ਤੇ ਮੌਜੂਦ ਮਾਰਸੀਲੇ ’ਤੇ 16 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਸ਼ਨੀਵਾਰ ਨੂੰ ਲੇਨਸ ਵਿਰੁੱਧ 0-1 ਨਾਲ ਹਾਰ ਝੱਲਣ ਵਾਲੇ ਮਾਰਸੀਲੇ ਦੇ 25 ਮੈਚਾਂ ਵਿਚ 49 ਅੰਕ ਹਨ।