Paris Olympics : ਸ਼ੂਟਿੰਗ 'ਚ ਅੱਜ ਦੋ ਹੋਰ ਤਮਗਿਆਂ ਦੀ ਉਮੀਦ, ਦੇਖੋ ਓਲੰਪਿਕ ਖੇਡਾਂ ਦੇ ਤੀਜੇ ਦਿਨ ਦਾ ਸ਼ਡਿਊਲ

Monday, Jul 29, 2024 - 12:10 PM (IST)

Paris Olympics : ਸ਼ੂਟਿੰਗ 'ਚ ਅੱਜ ਦੋ ਹੋਰ ਤਮਗਿਆਂ ਦੀ ਉਮੀਦ, ਦੇਖੋ ਓਲੰਪਿਕ ਖੇਡਾਂ ਦੇ ਤੀਜੇ ਦਿਨ ਦਾ ਸ਼ਡਿਊਲ

ਸਪੋਰਟਸ ਡੈਸਕ : ਮਨੂ ਭਾਕਰ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਕਾਂਸੀ ਦਾ ਤਗਮਾ ਜਿੱਤ ਕੇ ਐਤਵਾਰ ਨੂੰ ਪੈਰਿਸ ਓਲੰਪਿਕ 'ਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ। ਅੱਜ ਨਿਸ਼ਾਨੇਬਾਜ਼ੀ ਵਿੱਚ ਦੋ ਹੋਰ ਤਗ਼ਮੇ ਮਿਲਣ ਦੀ ਉਮੀਦ ਹੈ। 10 ਮੀਟਰ ਏਅਰ ਰਾਈਫਲ ਫਾਈਨਲ ਦੇ ਕ੍ਰਮਵਾਰ ਮਹਿਲਾ ਅਤੇ ਪੁਰਸ਼ ਮੁਕਾਬਲਿਆਂ ਵਿੱਚ ਰਮਿਤਾ ਜਿੰਦਲ ਅਤੇ ਅਰਜੁਨ ਬਬੂਟਾ ਤੋਂ ਉਮੀਦਾਂ ਬਰਕਰਾਰ ਹਨ। ਪੈਰਿਸ ਓਲੰਪਿਕ ਦੇ ਤੀਜੇ ਦਿਨ ਲਈ ਭਾਰਤ ਦਾ ਸਮਾਂ ਸੂਚੀ ਦੇਖੋ -

ਤੀਰਅੰਦਾਜ਼ੀ

ਪੁਰਸ਼ ਟੀਮ ਕੁਆਰਟਰ ਫਾਈਨਲ: ਤਰੁਣਦੀਪ ਰਾਏ, ਧੀਰਜ ਬੋਮਾਦੇਵਰਾ, ਪ੍ਰਵੀਨ ਜਾਧਵ - ਸ਼ਾਮ 6:30 ਵਜੇ

ਬੈਡਮਿੰਟਨ

ਪੁਰਸ਼ ਡਬਲਜ਼ (ਗਰੁੱਪ ਪੜਾਅ): ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈਟੀ ਬਨਾਮ ਮਾਰਕ ਲੈਮਸਫਸ ਅਤੇ ਮਾਰਵਿਨ ਸੀਡੇਲ (ਜਰਮਨੀ) - ਦੁਪਹਿਰ 12 ਵਜੇ
ਮਹਿਲਾ ਡਬਲਜ਼ (ਗਰੁੱਪ ਪੜਾਅ): ਅਸ਼ਵਨੀ ਪੋਨੱਪਾ ਅਤੇ ਤਨੀਸ਼ਾ ਕ੍ਰਾਸਟੋ ਬਨਾਮ ਨਮੀ ਮਾਤਸੁਯਾਮਾ ਅਤੇ ਚਿਹਾਰੂ ਸ਼ਿਦਾ (ਜਾਪਾਨ) - ਦੁਪਹਿਰ 12:50 ਵਜੇ
ਪੁਰਸ਼ ਸਿੰਗਲਜ਼ (ਗਰੁੱਪ ਪੜਾਅ): ਲਕਸ਼ਯ ਸੇਨ ਬਨਾਮ ਜੂਲੀਅਨ ਕੈਰੇਗੀ (ਬੈਲਜੀਅਮ) - ਸ਼ਾਮ 5:30 ਵਜੇ

ਸ਼ੂਟਿੰਗ

10 ਮੀਟਰ ਏਅਰ ਪਿਸਟਲ ਮਿਸ਼ਰਤ ਟੀਮ ਯੋਗਤਾ: ਮਨੂ ਭਾਕਰ ਅਤੇ ਸਰਬਜੋਤ ਸਿੰਘ; ਰਿਦਮ ਸਾਂਗਵਾਨ ਅਤੇ ਅਰਜੁਨ ਸਿੰਘ ਚੀਮਾ - 12:45 ਵਜੇ

ਪੁਰਸ਼ਾਂ ਦੀ ਟ੍ਰੈਪ ਪ੍ਰਤੀਯੋਗਿਤਾ:

ਪ੍ਰਿਥਵੀਰਾਜ ਟੋਂਡੇਮਨ - ਦੁਪਹਿਰ 1 ਵਜੇ

10 ਮੀਟਰ ਏਅਰ ਰਾਈਫਲ ਮਹਿਲਾ ਫਾਈਨਲ:

ਰਮਤਾ ਜਿੰਦਲ - 1 ਵਜੇ

10 ਮੀਟਰ ਏਅਰ ਰਾਈਫਲ ਪੁਰਸ਼ਾਂ ਦਾ ਫਾਈਨਲ:

ਅਰਜੁਨ ਬਬੂਟਾ - ਦੁਪਹਿਰ 3:30 ਵਜੇ

ਹਾਕੀ

ਪੁਰਸ਼ਾਂ ਦਾ ਪੂਲ ਬੀ ਮੈਚ: ਭਾਰਤ ਬਨਾਮ ਅਰਜਨਟੀਨਾ - ਸ਼ਾਮ 4:15 ਵਜੇ

ਟੇਬਲ ਟੈਨਿਸ

ਮਹਿਲਾ ਸਿੰਗਲਜ਼ (32 ਦਾ ਦੌਰ): ਸ਼੍ਰੀਜਾ ਅਕੁਲਾ ਬਨਾਮ ਜਿਆਨ ਜ਼ੇਂਗ (ਸਿੰਗਾਪੁਰ) -11:30


author

Tarsem Singh

Content Editor

Related News