ਪੈਰਿਸ ਓਲੰਪਿਕ ਰੋਇੰਗ : ਪੁਰਸ਼ ਸਿੰਗਲ ਸਕਲਸ ਦੇ ਕੁਆਰਟਰ ਫਾਈਨਲ ''ਚ ਪਹੁੰਚੇ ਬਲਰਾਜ
Sunday, Jul 28, 2024 - 03:15 PM (IST)
ਪੈਰਿਸ—ਭਾਰਤ ਦੇ ਬਲਰਾਜ ਪੰਵਾਰ ਐਤਵਾਰ ਨੂੰ ਪੈਰਿਸ ਓਲੰਪਿਕ 'ਚ ਰੇਪੇਚੇਜ ਦੋ 'ਚ ਦੂਜੇ ਸਥਾਨ 'ਤੇ ਰਹਿ ਕੇ ਪੁਰਸ਼ ਸਿੰਗਲ ਸਕਲਸ ਰੋਇੰਗ ਮੁਕਾਬਲੇ ਦੇ ਕੁਆਰਟਰ ਫਾਈਨਲ 'ਚ ਪਹੁੰਚ ਗਏ ਹਨ। ਬਲਰਾਜ ਨੇ ਸੱਤ ਮਿੰਟ 12.41 ਸਕਿੰਟ ਦਾ ਸਮਾਂ ਲਿਆ ਅਤੇ ਉਹ ਮੰਗੋਲੀਆ ਦੇ ਕਵੇਂਟਿਨ ਐਂਟੋਗਨੇਲੀ ਤੋਂ ਪਿੱਛੇ ਰਹੇ ਜੋ ਸੱਤ ਮਿੰਟ 10.00 ਸਕਿੰਟ ਦੇ ਸਮੇਂ ਨਾਲ ਚੋਟੀ 'ਤੇ ਰਹੇ।
ਹਰੇਕ ਰੇਪੇਚੇਜ ਤੋਂ ਚੋਟੀ ਦੇ ਦੋ ਰਹਿਣ ਵਾਲੇ ਖਿਡਾਰੀ ਕੁਆਟਰ ਫਾਈਨਲ ਦੇ ਲਈ ਕੁਆਲੀਫਾਈ ਕਰਦੇ ਹਨ। ਪੰਵਾਰ ਪੂਰੀ ਦੌੜ ਦੌਰਾਨ ਦੂਜੇ ਸਥਾਨ ’ਤੇ ਬਣੇ ਰਹੇ। ਉਨ੍ਹਾਂ ਨੇ 500 ਮੀਟਰ ਦੀ ਦੂਰੀ ਇੱਕ ਮਿੰਟ 44:13 ਸੈਕਿੰਡ ਵਿੱਚ, 1000 ਮੀਟਰ ਦੀ ਦੂਰੀ ਤਿੰਨ ਮਿੰਟ 33:94 ਸੈਕਿੰਡ ਵਿੱਚ ਅਤੇ ਫਿਰ 1500 ਮੀਟਰ ਦੀ ਦੂਰੀ ਪੰਜ ਮਿੰਟ 23:22 ਸੈਕਿੰਡ ਵਿੱਚ ਪੂਰੀ ਕੀਤੀ।
ਇਸ ਤੋਂ ਬਾਅਦ ਉਨ੍ਹਾਂ ਨੇ 2000 ਮੀਟਰ ਦੀ ਦੂਰੀ ਦੀ ਦੌੜ ਸੱਤ ਮਿੰਟ 12.41 ਸੈਕਿੰਡ ਵਿੱਚ ਪੂਰੀ ਕੀਤੀ। ਸ਼ਨੀਵਾਰ ਨੂੰ ਬਲਰਾਜ 7 ਮਿੰਟ 07:11 ਸੈਕਿੰਡ ਦੇ ਸਮੇਂ ਨਾਲ ਇਸੇ ਈਵੈਂਟ ਵਿੱਚ ਚੌਥੇ ਸਥਾਨ 'ਤੇ ਰਹੇ ਸਨ ਅਤੇ ਰੇਪੇਚੇਜ ਰਾਊਂਡ ਵਿੱਚ ਪਹੁੰਚੇ ਸਨ।