Paris Olympics 2024 : ਟੈਨਿਸ ''ਚ ਤਮਗੇ ਦਾ ਸੁਪਨਾ ਰਹਿ ਗਿਆ ਅਧੂਰਾ, ਆਖਰੀ ਵਾਰ 1996 ''ਚ ਜਿੱਤਿਆ ਕਾਂਸੀ
Monday, Jul 29, 2024 - 01:30 PM (IST)
ਪੈਰਿਸ— ਪੈਰਿਸ ਓਲੰਪਿਕ ਖੇਡਾਂ 'ਚ ਟੈਨਿਸ ਮੁਕਾਬਲੇ 'ਚ ਭਾਰਤ ਦੀ ਚੁਣੌਤੀ ਸੁਮਿਤ ਨਾਗਲ ਦੀ ਸਿੰਗਲ ਅਤੇ ਰੋਹਨ ਬੋਪੰਨਾ ਅਤੇ ਐੱਨ ਸ਼੍ਰੀਰਾਮ ਬਾਲਾਜੀ ਦੀ ਪੁਰਸ਼ ਡਬਲਜ਼ ਜੋੜੀ ਦੇ ਪਹਿਲੇ ਦੌਰ 'ਚ ਹਾਰਨ ਨਾਲ ਖਤਮ ਹੋ ਗਈ। ਭਾਰਤ ਨੇ ਟੈਨਿਸ ਵਿੱਚ ਸਿਰਫ਼ ਇੱਕ ਓਲੰਪਿਕ ਤਮਗਾ ਜਿੱਤਿਆ ਹੈ। ਲਿਏਂਡਰ ਪੇਸ ਨੇ 1996 ਅਟਲਾਂਟਾ ਖੇਡਾਂ ਵਿੱਚ ਸਿੰਗਲਜ਼ ਕਾਂਸੀ ਦਾ ਤਗਮਾ ਜਿੱਤਿਆ ਸੀ।
ਬੋਪੰਨਾ ਅਤੇ ਬਾਲਾਜੀ ਦੀ ਜੋੜੀ ਐਡਵਰਡ ਰੋਜਰ ਵੈਸੇਲਿਨ ਅਤੇ ਗੇਲ ਮੋਨਫਿਲਸ ਦੀ ਫਰਾਂਸੀਸੀ ਜੋੜੀ ਤੋਂ 5-7, 2-6 ਨਾਲ ਹਾਰ ਗਈ। ਮੋਨਫਿਲਸ ਨੇ ਆਖਰੀ ਸਮੇਂ 'ਤੇ ਘਰੇਲੂ ਟੀਮ 'ਚ ਜ਼ਖਮੀ ਫੈਬੀਅਨ ਰੇਬੋਲ ਦੀ ਜਗ੍ਹਾ ਲਈ ਸੀ। ਇਹ ਸ਼ਾਇਦ ਬੋਪੰਨਾ ਦਾ ਆਖਰੀ ਓਲੰਪਿਕ ਸੀ। ਇਹ 44 ਸਾਲਾ ਖਿਡਾਰੀ ਡੇਵਿਸ ਕੱਪ ਤੋਂ ਪਹਿਲਾਂ ਹੀ ਸੰਨਿਆਸ ਲੈ ਚੁੱਕਾ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਕੋਰਟ 'ਤੇ ਉਤਰਨ ਵਾਲੇ ਨਾਗਲ ਪਹਿਲੇ ਖਿਡਾਰੀ ਸਨ ਪਰ ਤਿੰਨ ਸੈੱਟਾਂ 'ਚ ਜਿੱਤ ਦਰਜ ਕਰਨ ਵਾਲੇ ਫਰਾਂਸ ਦੇ ਕੋਰੇਂਟਿਨ ਮੌਟੇਟ ਖਿਲਾਫ ਉਸ ਦੀ ਮਜ਼ਬੂਤ ਬੇਸਲਾਈਨ ਗੇਮ ਕਾਫੀ ਨਹੀਂ ਜਾਪਦੀ ਸੀ। ਦੂਜੀ ਵਾਰ ਓਲੰਪਿਕ ਖੇਡਾਂ 'ਚ ਹਿੱਸਾ ਲੈ ਰਹੇ ਨਾਗਲ ਨੇ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਵਾਪਸੀ ਕੀਤੀ ਪਰ ਆਖਿਰਕਾਰ ਦੋ ਘੰਟੇ 28 ਮਿੰਟ ਤੱਕ ਚੱਲੇ ਮੈਚ 'ਚ 2-6, 6-4, 5-7 ਨਾਲ ਹਾਰ ਗਿਆ।