ਪੈਰਾਲੰਪੀਅਨ ਸ਼ਰਦ ਕੁਮਾਰ ਨੇ ਰਾਸ਼ਟਰੀ ਯੁੱਧ ਸਮਾਰਕ ਦਾ ਕੀਤਾ ਦੌਰਾ, ਗੋਰਖਾ ਰੈਜੀਮੈਂਟ ਦੀ ਵੀਰਤਾ ਦੀ ਦਿਵਾਈ ਯਾਦ

01/28/2022 7:41:31 PM

ਜੈਤੋ- (ਰਘੂਨੰਦਨ ਪਰਾਸ਼ਰ)- ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੈਰਾਲੰਪਿਕ ਕਾਂਸੀ ਤਮਗ਼ਾ ਜੇਤੂ ਉੱਚੀ ਛਾਲ ਖਿਡਾਰੀ ਸ਼੍ਰੀ ਸ਼ਰਦ ਕੁਮਾਰ ਨੇ ਅੱਜ ਰਾਸ਼ਟਰੀ ਯੁੱਧ ਸਮਾਰਕ ਜਾ ਕੇ ਪਰਮਵੀਰ ਚੱਕਰ ਨਾਲ ਸਨਮਾਨਤ ਕੈਪਟਨ ਗੁਰਬਚਨ ਸਿੰਘ ਸਲਾਰੀਆ ਨੂੰ ਸ਼ਰਧਾਂਜਲੀ ਦਿੱਤੀ। ਕੈਪਟਨ ਸਲਾਰੀਆ ਨੂੰ ਪਹਿਲੀ ਗੋਰਖਾ ਰਾਈਫਲਸ ਦੀ ਤੀਜੀ ਬਟਾਲੀਅਨ ਰੈਜ਼ੀਮੈਂਟ 'ਚ ਕਮੀਸ਼ਨ ਦਿੱਤਾ ਗਿਆ ਸੀ ਜੋ 1961 ਦੇ ਕਾਂਗੋ ਸੰਕਟ ਦੇ ਦੌਰਾਨ ਸੰਯੁਕਤ ਰਾਸ਼ਟਰ ਸ਼ਾਂਤੀ ਫੌਜ ਦੀ ਸਹਾਇਤਾ ਲਈ 3000 ਭਾਰਤੀ ਫੌਜੀਆਂ ਦਾ ਹਿੱਸਾ ਸਨ।

ਇਹ ਵੀ ਪੜ੍ਹੋ : 16 ਸਾਲ ਦੇ ਕਰੀਅਰ 'ਚ ਇਸ ਭਾਰਤੀ ਗੇਂਦਬਾਜ਼ ਨੇ ਨਹੀਂ ਸੁੱਟੀ ਇਕ ਵੀ No Ball, ਨਾਂ ਜਾਣ ਕੇ ਹੋ ਜਾਵੋਗੇ ਹੈਰਾਨ

ਸ਼ਰਧਾਂਜਲੀ ਦਿੰਦੇ ਹੋਏ ਸ਼੍ਰੀ ਸ਼ਰਦ ਕੁਮਾਰ ਨੇ ਦਾਰਜਲਿੰਗ 'ਚ ਆਪਣੇ ਸਕੂਲ ਦੇ ਦਿਨਾਂ ਨੂੰ ਯਾਦ ਕੀਤਾ, ਜਿੱਥੇ ਉਹ ਗੋਰਖਾ ਰੈਜੀਮੈਂਟ ਦੀ ਬਹਾਦਰੀ ਦੀਆਂ ਕਹਾਣੀਆਂ ਸੁਣਦੇ ਹੋਏ ਵੱਡੇ ਹੋਏ ਸਨ। ਉਨ੍ਹਾਂ ਕਿਹਾ, 'ਇਸ ਰੈਜੀਮੈਂਟ ਦੇ ਬਾਰੇ 'ਚ ਦਿਲਚਸਪ ਤੱਥ ਇਹ ਹੈ ਕਿ ਬ੍ਰਿਟਿਸ਼ ਭਾਰਤ ਫੌਜ ਦੇ ਦੌਰਾਨ ਲਗਭਗ 10 ਗੋਰਖ ਰੈਜੀਮੈਂਟ ਸੇਵਾ 'ਚ ਸ਼ਾਮਲ ਸਨ ਜਿਸ 'ਚੋਂ 6 ਨੂੰ ਮੌਜੂਦਾ ਭਾਰਤੀ ਫੌਜ 'ਚ ਤਬਦੀਲ ਕਰ ਦਿੱਤਾ ਗਿਆ ਸੀ, ਪਰ ਬਾਕੀ ਅਜੇ ਵੀ ਬ੍ਰਿਟੇਨ ਸਰਕਾਰ ਦੇ ਤਹਿਤ ਬ੍ਰਿਟਿਸ਼ ਫੌਜ ਕੌਲ ਹਨ।'

ਓਲੰਪਿਕ ਤਮਗ਼ਾ ਜੇਤੂ ਨੇ ਕਿਹਾ, 'ਉਹ ਇੰਨੇ ਵਫ਼ਾਦਾਰ ਹੋਣ ਲਈ ਜਾਣੇ ਜਾਂਦੇ ਹਨ ਕਿ ਅਜੇ ਵੀ ਉਹ ਇੰਗਲੈਂਡ ਦੀ ਮਹਾਰਾਣੀ ਦੀ ਸੁਰੱਖਿਆ 'ਚ ਤਾਇਨਾਤ ਹਨ। ਵਫ਼ਾਦਾਰੀ ਇਕ ਅਜਿਹੀ ਚੀਜ਼ ਹੈ ਜਿਸ 'ਤੇ ਗੋਰਖਾ ਰੈਜੀਮੈਂਟ ਹਮੇਸ਼ਾ ਵਿਸ਼ਵਾਸ ਕਰਦੀ ਹੈ। ਉਨ੍ਹਾਂ ਨੇ ਸਮਾਰਕ 'ਚ ਨੈਕਸਟ-ਆਫ-ਕਿਨ ਸਮਾਰੋਹ ਨੂੰ ਵੀ ਦੇਖਿਆ। ਜੋ ਸੂਰਜ ਦੇ ਡੁੱਬਣ ਤੋਂ ਪਹਿਲਾਂ ਰਿਟ੍ਰੀਟ ਸਮਾਰੋਹ ਤੋਂ ਪਹਿਲਾਂ ਹਰ ਸ਼ਾਮ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਵਲੋਂ ਸ਼ਰਧਾਂਜਲੀ ਦੇਣ ਦੀ ਇਕ ਰਸਮ ਹੈ। ਇਸ ਸਮਾਰੋਹ 'ਚ 32 ਸਕਿੰਟ ਦੇ ਬਿਗੁਲ ਕਾਲ ਦੇ ਨਾਲ ਝੰਡੇ ਨੂੰ ਉਤਾਰਿਆ ਜਾਂਦਾ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਧੀ ਲਵਪ੍ਰੀਤ ਰਾਏ ਇਟਲੀ ਦੀਆਂ ਦੌੜਾਂ ਦੇ ਖੇਤਰ ਵਿੱਚ ਗੋਲੀ ਵਾਂਗ ਤੇਜ ਦੌੜ ਕੇ ਸਿਰਜ ਰਹੀ ਨਵਾਂ ਇਤਿਹਾਸ

ਉਨ੍ਹਾਂ ਨੇ ਸਮਾਰਾਕ ਦੀ ਪਰਿਕਰਮਾ ਕੀਤੀ ਤੇ ਭਾਰਤੀ ਹਥਿਆਰਬੰਦ ਬਲਾਂ ਦੇ ਯੁੱਧ ਵੇਰਵੇ ਤੇ ਸੰਚਾਲਨ ਨੂੰ ਦਰਸਾਉਂਦੇ ਚਿੱਤਰ ਵੀ ਦੇਖੇ। ਰਾਸ਼ਟਰੀ ਯੁੱਧ ਸਮਾਰਕ ਇੰਡੀਆ ਗੇਟ ਤੋਂ ਲਗਭਗ 400 ਮੀਟਰ ਦੀ ਦੂਰੀ 'ਤੇ ਹੈ। ਇਸ 'ਚ ਭਾਰਤੀ ਹਥਿਆਰਬੰਦ ਬਲਾਂ ਦੀ ਵੱਖ-ਵੱਖ ਪੈਦਲ ਫੌਜ ਰੈਜੀਮੈਂਟ ਦੇ ਉਨ੍ਹਾਂ ਸਾਰੇ ਭਾਰਤੀ ਫੌਜੀਆਂ ਦੇ ਨਾਂ ਹਨ, ਜਿਨ੍ਹਾਂ ਨੇ ਆਜ਼ਾਦ ਭਾਰਤ ਦੀਆਂ ਵੱਖ-ਵੱਖ ਲੜਾਈਆਂ, ਯੁੱਧ, ਮੁਹਿੰਮਾਂ ਤੇ ਸੰਘਰਸ਼ 'ਚ ਆਪਣੀਆਂ ਜਾਨਾਂ ਗੁਆਈਆਂ ਹਨ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News