ਪੈਰਾ-ਤੈਰਾਕ ਮੁਕੁੰਦਨ ਨੂੰ ਟੋਕੀਓ ਪੈਰਾਲੰਪਿਕ ਲਈ ਮਿਲਿਆ ਦੋ-ਪੱਖੀ ਕੋਟਾ

Wednesday, Aug 04, 2021 - 01:43 AM (IST)

ਪੈਰਾ-ਤੈਰਾਕ ਮੁਕੁੰਦਨ ਨੂੰ ਟੋਕੀਓ ਪੈਰਾਲੰਪਿਕ ਲਈ ਮਿਲਿਆ ਦੋ-ਪੱਖੀ ਕੋਟਾ

ਨਵੀਂ ਦਿੱਲੀ- ਭਾਰਤੀ ਪੈਰਾ ਤੈਰਾਕ ਨਿਰੰਜਣ ਮੁਕੁੰਦਨ ਨੂੰ ਆਗਾਮੀ ਟੋਕੀਓ ਪੈਰਾਲੰਪਿਕ ਲਈ ਦੋ-ਪੱਖੀ (ਬਾਈਪਾਰਟਇਟ) ਕੋਟਾ ਮਿਲਿਆ ਹੈ। ਇਨ੍ਹਾਂ ਖੇਡਾਂ ਦੀ ਰਾਸ਼ਟਰੀ ਬਾਡੀ ਨੇ ਮੰਗਲਵਾਰ ਨੂੰ ਇੱਥੇ-ਜਾਣਕਾਰੀ ਦਿੱਤੀ। ਮੁਕੁੰਦਨ ਨੂੰ ਕੋਟ ਸਥਾਨ ਦੇਣ ਦੇ ਕੌਮਾਂਤਰੀ ਪੈਰਾਲੰਪਿਕ ਕਮੇਟੀ (ਆਈ. ਪੀ. ਸੀ.) ਦੇ ਫੈਸਲੇ ਦਾ ਮਤਲਬ ਹੋਵੇਗਾ ਕਿ ਭਾਰਤ ਦੀ 54 ਮੈਂਬਰੀ ਦਲ ਵਿਚ 2 ਪੈਰਾ ਤੈਰਾਕ ਹੋਵੇਗਾ।

ਇਹ ਖ਼ਬਰ ਪੜ੍ਹੋ- ਟੋਕੀਓ ਓਲੰਪਿਕ : PV ਸਿੰਧੂ ਦਾ ਇੰਦਰਾ ਗਾਂਧੀ ਹਵਾਈ ਅੱਡੇ 'ਤੇ ਹੋਇਆ ਸ਼ਾਨਦਾਰ ਸਵਾਗਤ


ਜਿਹੜਾ ਹੁਣ ਤੱਕ ਦਾ ਸਭ ਤੋਂ ਵੱਡਾ ਦਲ ਹੈ। 24 ਅਗਸਤ ਤੋਂ 5 ਸਤੰਬਰ ਤਕ ਆਯੋਜਿਤ ਹੋਣ ਵਾਲੀਆਂ ਪੈਰਾਲੰਪਿਕ ਲਈ ਸੁਯਸ਼ ਨਾਰਾਇਣ ਜਾਧਵ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਾ ਹੈ। ਹੀਡਲਬਰਗ 1972 ਪੈਰਾਲੰਪਿਕ ਤੋਂ ਬਾਅਦ ਇਹ ਵੀ ਪਹਿਲੀ ਵਾਰ ਹੈ ਕਿ ਭਾਰਤ ਪੈਰਾ ਤੈਰਾਕੀ ਪ੍ਰਤੀਯੋਗਿਤਾ ਵਿਚ ਹਿੱਸਾ ਲਵੇਗਾ। ਮੁਰਲੀਕਾਂਤ ਪੇਟਕਰ ਨੇ 1972 ਦੀਆਂ ਖੇਡਾਂ ਵਿਚ 50 ਮੀਟਰ ਫ੍ਰੀ ਸਟਾਈਲ ਵਿਚ ਵਿਸ਼ਵ ਰਿਕਾਰਡ ਸਮੇਂ ਦੇ ਨਾਲ ਦੇਸ਼ ਦਾ ਪਹਿਲਾ ਸੋਨ ਤਮਗਾ ਜਿੱਤਿਆ ਸੀ।

ਇਹ ਖ਼ਬਰ ਪੜ੍ਹੋ- ਕਾਈਜ਼ਰ ਪ੍ਰਮਾਨੈਂਟੇ ਹਸਪਤਾਲ ਨੇ ਡਾਕਟਰਾਂ ਤੇ ਕਰਮਚਾਰੀਆਂ ਲਈ ਕੋਰੋਨਾ ਵੈਕਸੀਨ ਕੀਤੀ ਜ਼ਰੂਰੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News