ਭਾਰਤ ਨੂੰ ਝਟਕਾ, ਰਾਸ਼ਟਰਮੰਡਲ ਖੇਡਾਂ ਦੇ ਫਾਈਨਲ 'ਚ ਹਿੱਸਾ ਨਹੀਂ ਲੈ ਸਕੇ 'ਪਿੱਲਈ', ਜਾਣੋ ਵਜ੍ਹਾ
Thursday, Aug 04, 2022 - 02:43 PM (IST)
ਬਰਮਿੰਘਮ (ਏਜੰਸੀ)- ਭਾਰਤ ਦੇ ਪੈਰਾ ਡਿਸਕਸ ਥ੍ਰੋਅ ਖਿਡਾਰੀ ਅਨੀਸ਼ ਕੁਮਾਰ ਪਿੱਲਈ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ ਅਤੇ ਉਹ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਨਹੀਂ ਲੈ ਸਕਣਗੇ। ਉਨ੍ਹਾਂ ਨੇ ਡਿਸਕਸ ਥ੍ਰੋਅ ਐੱਫ44 ਫਾਈਨਲ ਵਿਚ ਖੇਡਣਾ ਸੀ। ਭਾਰਤੀ ਦਲ ਦੇ ਇਕ ਪੈਰਾ ਅਧਿਕਾਰੀ ਨੇ ਕਿਹਾ, 'ਉਸ ਵਿਚ ਕੋਈ ਲੱਛਣ ਨਹੀਂ ਸਨ ਪਰ ਉਹ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਸੀ.ਜੀ.ਐੱਫ. ਨੇ ਉਨ੍ਹਾਂ ਦੀ ਭਾਗੀਦਾਰੀ ਦੀ ਪੁਸ਼ਟੀ ਨਹੀਂ ਕੀਤੀ ਹੈ ਕਿਉਂਕਿ ਉਨ੍ਹਾਂ ਦਾ CT ਮੁੱਲ ਜ਼ਿਆਦਾ ਹੈ। ਇਹ ਦੁਖ਼ਦ ਹੈ ਕਿ ਮੰਗਲਵਾਰ ਉਸ ਦਾ ਖੇਡਾਂ ਵਿਚ ਆਖ਼ਰੀ ਦਿਨ ਸੀ।'
ਇਹ ਵੀ ਪੜ੍ਹੋ: CWG 2022: ਵੇਟਲਿਫਟਿੰਗ 'ਚ ਗੁਰਦੀਪ ਸਿੰਘ ਨੇ ਵੀ ਮਾਰੀ ਬਾਜ਼ੀ, ਜਿੱਤਿਆ ਕਾਂਸੀ ਦਾ ਤਮਗਾ
ਪਿੱਲਈ ਨੇ 4 ਸਾਲ ਪਹਿਲਾਂ ਜਕਾਰਤਾ ਪੈਰਾ ਏਸ਼ੀਆਈ ਖੇਡਾਂ ਵਿਚ ਕਾਂਸ਼ੀ ਤਮਗਾ ਜਿੱਤਿਆ ਸੀ। ਰਾਸ਼ਟਰਮੰਡਲ ਖੇਡਾਂ ਵਿਚ ਪੈਰਾ ਖੇਡ ਵੀ ਯੋਗ ਖਿਡਾਰੀਆਂ ਦੀਆਂ ਖੇਡਾਂ ਨਾਲ ਹੀ ਹੁੰਦੀਆਂ ਹਨ। ਇਸ ਤੋਂ ਪਹਿਲਾਂ ਮਹਿਲਾ ਹਾਕੀ ਖਿਡਾਰੀ ਨਵਜੋਤ ਕੌਰ ਵੀ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਦੇਸ਼ ਪਰਤ ਗਈ ਸੀ। 2 ਮਹਿਲਾ ਕ੍ਰਿਕਟਰ ਐੱਸ. ਮੇਘਨਾ ਅਤੇ ਪੂਜਾ ਵਸਤਰਕਾਰ ਵੀ ਖੇਡਾਂ ਤੋਂ ਪਹਿਲਾਂ ਕੋਰੋਨਾ ਪਾਜ਼ੇਟਿਵ ਪਾਈ ਗਈ ਸੀ ਪਰ ਹੁਣ ਸਿਹਤਮੰਦ ਹੋ ਕੇ ਟੀਮ ਨਾਲ ਹਨ।
ਇਹ ਵੀ ਪੜ੍ਹੋ: ਤੇਜਸਵਿਨ ਸ਼ੰਕਰ ਨੇ ਕੀਤਾ ਕਮਾਲ, ਭਾਰਤ ਨੂੰ ਹਾਈ ਜੰਪ 'ਚ ਦਿਵਾਇਆ ਪਹਿਲਾ ਤਮਗਾ