ਪੈਰਾ ਏਸ਼ੀਅਨ ਖੇਡਾਂ : ਭਾਰਤ ਨੇ ਸ਼ਤਰੰਜ ਵਿੱਚ ਰਚਿਆ ਇਤਿਹਾਸ , 2 ਸੋਨੇ ਸਮੇਤ ਕੁੱਲ 8 ਤਗਮੇ ਜਿੱਤੇ

10/30/2023 8:58:30 PM

ਹਾਂਗਜ਼ੂ, ਚੀਨ (ਨਿਕਲੇਸ਼ ਜੈਨ)- ਪੈਰਾ ਏਸ਼ੀਅਨ ਖੇਡਾਂ ਵਿੱਚ ਭਾਰਤੀ ਸ਼ਤਰੰਜ ਟੀਮ ਨੇ ਇਕੱਠੇ ਕਈ ਤਗਮੇ ਦਿਵਾ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਸ਼ਤਰੰਜ ਵਿੱਚ ਭਾਰਤ ਨੇ ਪੁਰਸ਼ ਅਤੇ ਮਹਿਲਾ ਟੀਮ ਅਤੇ ਵਿਅਕਤੀਗਤ ਵਰਗ ਵਿੱਚ 2 ਸੋਨ, ਇੱਕ ਚਾਂਦੀ ਅਤੇ 5 ਕਾਂਸੀ ਦੇ ਤਗਮੇ ਜਿੱਤ ਕੇ ਕੁੱਲ 8. ਮੈਡਲ ਜਿੱਤੇ ਹਨ।

ਬੀ1 ਵਿਅਕਤੀਗਤ ਰੈਪਿਡ ਵਰਗ ਵਿੱਚ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਤਿੰਨੋਂ ਤਗਮੇ ਜਿੱਤੇ। ਦਰਪਣ ਇਨਾਣੀ ਨੇ ਸ਼ਾਨਦਾਰ ਖੇਡ ਖੇਡਦਿਆਂ 7 ਰਾਊਂਡ 'ਚ 6 ਅੰਕ, 5 ਜਿੱਤੇ ਅਤੇ 2 ਡਰਾਅ ਕਰ ਕੇ ਸੋਨ ਤਗਮਾ ਜਿੱਤਿਆ, ਜਦਕਿ ਭਾਰਤ ਦੇ ਹੀ ਸੌਂਦਰਿਆ ਪ੍ਰਧਾਨ ਨੇ 5.5 ਅੰਕ ਅਤੇ ਭਾਰਤ ਦੇ ਅਸ਼ਵਿਨ ਮਕਵਾਨਾ ਨੇ 5 ਅੰਕ ਹਾਸਲ ਕਰਕੇ ਕਾਂਸੀ ਦਾ ਤਗਮਾ ਜਿੱਤਣ 'ਚ ਕਾਮਯਾਬ ਰਹੇ | ਇਨ੍ਹਾਂ ਤਿੰਨਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਟੀਮ ਨੇ ਇਸੇ ਵਰਗ ਵਿੱਚ ਸੋਨ ਤਗ਼ਮਾ ਵੀ ਜਿੱਤਿਆ। ਟੀਮ ਵਰਗ ਵਿੱਚ ਈਰਾਨ ਨੇ ਚਾਂਦੀ ਦਾ ਤਗ਼ਮਾ ਤੇ ਇੰਡੋਨੇਸ਼ੀਆ ਨੇ ਕਾਂਸੀ ਦਾ ਤਗ਼ਮਾ ਜਿੱਤਿਆ।

ਇਹ ਵੀ ਪੜ੍ਹੋ : ਰਾਸ਼ਿਦ ਖਾਨ ਨੂੰ ਦੇਣਗੇ 10 ਕਰੋੜ ਦਾ ਇਨਾਮ - ਰਤਨ ਟਾਟਾ ਨੇ ਦੱਸਿਆ ਇਸ ਦਾਅਵੇ ਦੇ ਪਿੱਛੇ ਹੈ ਕਿੰਨੀ ਸੱਚਾਈ

ਪੁਰਸ਼ਾਂ ਦੇ ਵਿਅਕਤੀਗਤ ਰੈਪਿਡ ਬੀ2ਬੀ3 ਵਰਗ ਵਿੱਚ ਕਿਸ਼ਨ ਗਾਂਗੁਲੀ ਨੇ 7 ਰਾਊਂਡਾਂ ਵਿੱਚ 5 ਅੰਕ ਹਾਸਲ ਕਰਕੇ ਕਾਂਸੀ ਦਾ ਤਗ਼ਮਾ ਜਿੱਤਿਆ ਅਤੇ ਇਸੇ ਵਰਗ ਵਿੱਚ ਭਾਰਤ ਦੇ ਆਰੀਅਨ ਜੋਸ਼ੀ ਅਤੇ ਸੋਮੇਂਦਰ ਬੀਐਲ ਦੇ ਨਾਲ ਤਿੰਨੋਂ ਖਿਡਾਰੀਆਂ ਨੇ ਟੀਮ ਵਰਗ ਵਿੱਚ ਭਾਰਤ ਲਈ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਵਰਗ ਵਿੱਚ ਫਿਲੀਪੀਨਜ਼ ਨੇ ਸੋਨ ਤਗਮਾ ਅਤੇ ਇੰਡੋਨੇਸ਼ੀਆ ਨੇ ਚਾਂਦੀ ਦਾ ਤਗਮਾ ਜਿੱਤਿਆ।

ਔਰਤਾਂ ਦੇ ਵਿਅਕਤੀਗਤ ਬੀ1 ਕਲਾਸੀਕਲ ਵਰਗ ਵਿੱਚ ਹਿਮਾਂਸ਼ੀ ਰਾਠੀ ਨੇ 5 ਅੰਕ ਲੈ ਕੇ ਕਾਂਸੀ ਦਾ ਤਗਮਾ ਜਿੱਤਿਆ, ਜਦਕਿ ਔਰਤਾਂ ਦੇ ਰੈਪਿਡ ਬੀ1 ਵਰਗ ਵਿੱਚ ਮਹਿਲਾ ਟੀਮ ਦੀ ਹਿਮਾਂਸ਼ੀ ਨੇ 4.5 ਅੰਕ, ਵ੍ਰਿਤੀ ਜੈਨ ਨੇ 3 ਅੰਕ ਅਤੇ ਸੰਸਕ੍ਰਿਤੀ ਵਿਲਾਸ ਨੇ 3 ਅੰਕ ਲੈ ਕੇ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਵਰਗ ਵਿੱਚ ਈਰਾਨ ਨੇ ਸੋਨ ਤਗਮਾ ਅਤੇ ਇੰਡੋਨੇਸ਼ੀਆ ਨੇ ਚਾਂਦੀ ਦਾ ਤਗਮਾ ਜਿੱਤਿਆ।

ਪ੍ਰਧਾਨ ਮੰਤਰੀ ਨੇ ਭਾਰਤੀ ਟੀਮ ਦੇ ਇਸ ਪ੍ਰਦਰਸ਼ਨ 'ਤੇ ਸਾਰੇ ਖਿਡਾਰੀਆਂ ਨੂੰ ਵਧਾਈ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Tarsem Singh

Content Editor

Related News