ਆਸਟਰੇਲੀਆ ਵਿਰੁੱਧ ਦੂਜੇ ਵਨ ਡੇ ''ਚ ਨਹੀਂ ਖੇਡੇਗਾ ਪੰਤ

01/15/2020 8:57:32 PM

ਮੁੰਬਈ— ਰਿਸ਼ਭ ਪੰਤ ਭਾਰਤ ਤੇ ਆਸਟਰੇਲੀਆ ਵਿਚਾਲੇ ਰਾਜਕੋਟ 'ਚ ਸ਼ੁੱਕਰਵਾਰ ਨੂੰ ਹੋਣ ਵਾਲੇ ਦੂਜੇ ਵਨ ਡੇ ਅੰਤਰਰਾਸ਼ਟਰੀ ਮੈਚ 'ਚ ਨਹੀਂ ਖੇਡ ਸਕੇਗਾ ਕਿਉਂਕਿ ਇਹ ਵਿਕਟਕੀਪਰ ਬੱਲੇਬਾਜ਼ ਸੀਰੀਜ਼ ਦੇ ਪਹਿਲੇ ਮੈਚ 'ਚ ਸਿਰ 'ਚ ਸੱਟ ਲੱਗਣ ਨਾਲ ਅਜੇ ਤਕ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਿਆ ਹੈ। ਭਾਰਤੀ ਟੀਮ ਬੁੱਧਵਾਰ ਨੂੰ ਰਾਜਕੋਟ ਪਹੁੰਚ ਗਈ ਪਰ ਪੰਤ ਉਸਦੇ ਨਾਲ ਨਹੀਂ ਗਏ। ਪੰਤ ਨੂੰ ਬੈਂਗਲੁਰੂ ਜਾਣਾ ਹੋਵੇਗਾ ਜਿੱਥੇ ਉਸ ਨੂੰ ਸਿਰ ਦੀ ਸੱਟ ਨਾਲ ਸਬੰਧਤ ਸਟੈਂਡਰਡ ਸਿਸਟਮ 'ਚੋਂ ਲੰਘਣਾ ਪਵੇਗਾ। ਪੰਤ ਭਾਰਤ ਦੇ ਪਹਿਲੇ ਅੰਤਰਰਾਸ਼ਟਰੀ ਕ੍ਰਿਕਟਰ ਹਨ ਜਿਸ ਨੇ ਆਈ. ਸੀ. ਸੀ. ਦੇ ਸਿਰ 'ਚ ਸੱਟ ਲੱਗਣ ਦੇ ਸਬੰਧੀ ਪ੍ਰਬੰਧ ਦਿੱਤੇ ਜਾਣ ਤੋਂ ਬਾਅਦ ਕਿਸੇ ਵਨ ਡੇ ਤੋਂ ਬਾਹਰ ਹੋਣਾ ਪਿਆ ਹੈ। ਬੀ. ਸੀ. ਸੀ. ਆਈ. ਨੇ ਬਿਆਨ 'ਚ ਕਿਹਾ ਹੈ ਕਿ ਉਹ (ਪੰਤ) ਦੂਜੇ ਵਨ ਡੇ 'ਚ ਨਹੀਂ ਖੇਡੇਗਾ। ਤੀਜੇ ਵਨ ਡੇ 'ਚ ਉਸਦੀ ਉਪਲੱਬਧਾ 'ਰਿਹੈਬਿਲੀਟੇਸ਼ਨ ਪ੍ਰੋਟੋਕੋਲ' ਦੇ ਆਧਾਰ 'ਤੇ ਤੈਅ ਕੀਤਾ ਜਾਵੇਗਾ। ਪਹਿਲੇ ਵਨ ਡੇ 'ਚ ਪੈਟ ਕਮਿੰਸ ਦੀ ਗੇਂਦ ਪੰਤ ਦੇ ਹੈਲਮੇਟ 'ਤੇ ਲੱਗੀ ਸੀ ਜਿਸ ਕਾਰਨ ਉਹ ਆਸਟਰੇਲੀਆਈ ਪਾਰੀ ਦੇ ਦੌਰਾਨ ਫੀਲਡਿੰਗ ਕਰਨ ਨਹੀਂ ਉਤਰੇ ਸਨ।

PunjabKesari


Gurdeep Singh

Content Editor

Related News