ਪੰਤ ‘ਮੁੰਬਈ ਪਿਕਲ ਪਾਵਰ ਫ੍ਰੈਂਚਾਈਜ਼ੀ’ ਦੇ ਸਹਿ-ਮਾਲਕ ਹੋਣਗੇ
Thursday, Jan 23, 2025 - 11:04 AM (IST)
ਮੁੰਬਈ–ਹਮਲਾਵਰ ਵਿਕਟ ਕੀਪਰ ਬੱਲੇਬਾਜ਼ ਰਿਸ਼ਭ ਪੰਤ ਵਿਸ਼ਵ ਪਿਕਲਬਾਲ ਲੀਗ ਦੇ ਉਦਘਾਟਨੀ ਸੀਜ਼ਨ ਦੇ ਸ਼ੁਰੂ ਹੋਣ ’ਤੇ ‘ਮੁੰਬਈ ਪਿਕਲ ਪਾਵਰ ਫ੍ਰੈਂਚਾਈਜ਼ੀ’ ਦੇ ਸਹਿ ਮਾਲਕ ਹੋਣਗੇ। ਭਾਰਤ ਦੀ ਪਹਿਲੀ ਫ੍ਰੈਂਚਾਈਜ਼ੀ-ਆਧਾਰਿਤ ਪਿਕਲਬਾਲ ਲੀਗ ਨਾਲ ਪੰਤ ਦਾ ਜੁੜਾਵ ਇਸ ਖੇਡ ਲਈ ਇਕ ਨਵਾਂ ਅਧਿਆਏ ਹੋਵੇਗਾ।
ਇਹ ਦੁਨੀਆ ’ਚ ਸਭ ਤੋਂ ਤੇਜ਼ੀ ਨਾਲ ਮਸ਼ਹੂਰ ਹੋਣ ਵਾਲੀਆਂ ਖੇਡਾਂ ’ਚੋਂ ਇਕ ਹੈ। ਪੰਤ ਨੇ ਕਿਹਾ ਕਿ ਪਿਕਲਬਾਲ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਾਂ ਅਤੇ ਮੈਂ ਨਿੱਜੀ ਤੌਰ ’ਤੇ ਇਸ ਨੂੰ ਪਸੰਦ ਕਰਦਾ ਹਾਂ। ਮੈਂ ਇਸ ਖੇਡ ਨੂੰ ਅਗਲੇ ਪੱਧਰ ’ਤੇ ਲਿਜਾਣ ਲਈ ਵਿਸ਼ਵ ਪਿਕਲਬਾਲ ਲੀਗ ’ਚ ਨਿਵੇਸ਼ ਕਰਨਾ ਚਾਹੁੰਦਾ ਸੀ।