ਬਰਫੀਲੇ ਪਹਾੜਾਂ 'ਤੇ ਗਰਲਫ੍ਰੈਂਡ ਈਸ਼ਾ ਨੇਗੀ ਨਾਲ ਮਸਤੀ ਦੇ ਮੂਡ 'ਚ ਨਜ਼ਰ ਆਇਆ ਪੰਤ (ਤਸਵੀਰਾਂ)

1/3/2020 11:19:27 AM

ਸਪੋਰਟਸ ਡੈਸਕ— ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਹਾਲ ਹੀ 'ਚ ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਨਾਲ ਕ੍ਰਿਸਮਸ ਦੀ ਪਾਰਟੀ ਕਰਦਾ ਹੋਇਆ ਨਜ਼ਰ ਆਇਆ ਸੀ ਅਤੇ ਹੁਣ ਇਕ ਵਾਰ ਫਿਰ ਉਸ ਨੇ ਸੋਸ਼ਲ ਮੀਡੀਆ 'ਤੇ ਦਸਤਕ ਦਿੱਤੀ ਹੈ। ਮੈਦਾਨ ਦੇ ਅੰਦਰ ਭਲੇ ਹੀ ਆਪਣੇ ਲਚਰ ਪ੍ਰਦਰਸ਼ਨ ਨੂੰ ਲੈ ਕੇ ਆਲੋਚਕਾਂ ਦੇ ਨਿਸ਼ਾਨੇ 'ਤੇ ਹੈ ਪਰ ਮੈਦਾਨ ਦੇ ਬਾਹਰ ਉਸ ਦਾ ਜਲਵਾ ਲਗਾਤਾਰ ਬਰਕਰਾਰ ਹੈ। ਦਿਲਚਸਪ ਗੱਲ ਹੈ ਕਿ ਇਸ ਵਾਰ ਰਿਸ਼ਭ ਪੰਤ ਕਿਸੇ ਕ੍ਰਿਕਟਰ ਨਾਲ ਨਹੀਂ, ਸਗੋਂ ਆਪਣੀ ਗਰਲਫ੍ਰੈਡ ਅਤੇ ਐਕਟਰੇਸ ਈਸ਼ਾ ਨੇਗੀ ਦੇ ਨਾਲ ਨਜ਼ਰ ਆਇਆ। ਪੰਤ ਅਤੇ ਈਸ਼ਾ ਦੀ ਇਸ ਤਸਵੀਰ ਨੇ ਸੋਸ਼ਲ ਮੀਡੀਆ 'ਤੇ ਹਹ੍ਲਚਲ ਮਚਾ ਦਿੱਤੀ ਹੈ। ਦੋਵਾਂ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

 
 
 
 
 
 
 
 
 
 
 
 
 
 

I like me better when I’m with you 🧡🤷🏻‍♂

A post shared by Rishabh Pant (@rishabpant) on Jan 2, 2020 at 10:52am PST


22 ਸਾਲਾ ਰਿਸ਼ਭ ਪੰਤ ਨੇ ਬੀਤੇ ਸ਼ੁੱਕਰਵਾਰ ਨੂੰ ਆਪਣੀ ਗਰਲਫ੍ਰੈਂਡ ਈਸ਼ਾ ਨੇਗੀ ਨਾਲ ਆਪਣੀ ਫੋਟੋ ਸ਼ੇਅਰ ਕਰ ਬੇਹੱਦ ਪਿਆਰਾ ਮੈਸੇਜ ਲਿਖਿਆ ਹੈ। ਪੰਤ ਨੇ ਕਿਹਾ, ਮੈਂ ਜਦੋਂ ਤੁਹਾਡੇ ਨਾਲ ਹੁੰਦਾ ਹਾਂ ਤਾਂ ਮੈਂ ਆਪਣੇ ਆਪ ਨੂੰ ਹੋਰ ਜ਼ਿਆਦਾ ਪਸੰਦ ਕਰਨ ਲੱਗਦਾ ਹਾਂ। ਪੰਤ ਦੀ ਇਸ ਪੋਸਟ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਫੈਨਜ਼ ਦਾ ਵੀ ਖੂਬ ਪਿਆਰ ਮਿਲ ਰਿਹਾ ਹੈ। ਸਾਰਿਆਂ ਨੇ ਉਨ੍ਹਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਈਸ਼ਾ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਫੋਟੋ ਸ਼ੇਅਰ ਕਰ ਕੀਤੀ ਅਤੇ ਕੈਪਸ਼ਨ 'ਚ ਇਹ 5ਵਾਂ ਸਾਲ..... ਲਿੱਖਦੀ ਹੋਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ।

 

 
 
 
 
 
 
 
 
 
 
 
 
 
 

5th year and counting...love you sky big bubbie 💖

A post shared by Isha Negi (@ishanegi_) on Jan 2, 2020 at 11:06am PST

 

 
 
 
 
 
 
 
 
 
 
 
 
 
 

⛄️

A post shared by Isha Negi (@ishanegi_) on Dec 30, 2019 at 1:04pm PST

ਇਸ ਤੋਂ ਪਹਿਲਾਂ ਰਿਸ਼ਭ ਪੰਤ ਨੇ ਪਿਛਲੇ ਸਾਲ ਜਨਵਰੀ 'ਚ ਪੂਰੀ ਦੁਨੀਆ ਦੇ ਸਾਹਮਣੇ ਇਕ ਪੋਸਟ ਰਾਹੀਂ ਈਸ਼ਾ ਨੇਗੀ ਨੂੰ ਆਪਣੇ ਜੀਵਨ ਦਾ ਪਿਆਰ ਦੱਸਿਆ ਸੀ। ਪੰਤ ਨੇ ਆਪਣੀ ਗਰਲਫ੍ਰੈਂਡ ਦੇ ਨਾਲ ਫੋਟੋ ਪੋਸਟ ਕਰ ਲਿਖਿਆ ਸੀ, ਮੈਂ ਬਸ ਤੈਨੂੰ ਖੁਸ਼ ਰੱਖਣਾ ਚਾਹੁੰਦਾ ਹਾਂ ਕਿਉਂਕਿ ਤੁਸੀਂ ਮੇਰੇ ਖੁਸ਼ ਰਹਿਣ ਦੀ ਵਜ੍ਹਾ ਹੋ। ਇਸ ਤੋਂ ਬਾਅਦ ਈਸ਼ਾ ਨੇਗੀ ਨੇ ਵੀ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਪੋਸਟ ਕਰਦੇ ਹੋਏ ਲਿਖਿਆ ਸੀ, ਮੇਰੇ ਹਮਸਫਰ, ਮੇਰੇ ਬੈਸਟ ਫ੍ਰੈਂਡ ਅਤੇ ਮੇਰੀ ਜਿੰਦਗੀ ਦਾ ਪਿਆਰ। ਈਸ਼ਾ ਨੇਗੀ ਦੀ ਇਸ ਪੋਸਟ ਤੇ ਰਿਸ਼ਭ ਪੰਤ ਨੇ ਕਮੈਂਟ ਕੀਤਾ ਲਵ ਯੂ। ਤੁਹਾਨੂੰ ਦੱਸ ਦੇਈਏ ਕਿ ਈਸ਼ਾ ਨੇਗੀ ਇਕ ਇੰਟੀਰਿਅਰ ਡਿਜ਼ਇਨਰ ਹੈ ਅਤੇ ਉਹ ਨੋਏਡਾ ਦੀ ਐਮਿਟੀ ਯੂਨੀਵਰਸਿਟੀ 'ਚ ਪੜ੍ਹੀ ਹੈ।

 
 
 
 
 
 
 
 
 
 
 
 
 
 

I just want to make you happy because you are the reason I am so happy ❤️

A post shared by Rishabh Pant (@rishabpant) on Jan 16, 2019 at 7:42am PST