ਜਮੀਨ ਤੋਂ ਇਕ ਮੀਟਰ ਉੱਛਲਕੇ ਪੰਤ ਨੇ ਫੜੀ ਖੂਬਸੂਰਤ ਕੈਚ
Saturday, Mar 30, 2019 - 10:27 PM (IST)
ਜਲੰਧਰ— ਈਡਨ ਗਾਰਡਨ 'ਚ ਕੋਲਕਾਤਾ ਨਾਇਟ ਰਾਇਡਰਜ਼ ਦੀ ਸ਼ੁਰੂਆਤ ਦੀ ਸ਼ੁਰੂਆਤ ਖਰਾਬ ਕਰਨ ਦੇ ਪਿੱਛੇ ਦਿੱਲੀ ਦੇ ਵਿਕਟਕੀਪਰ ਰਿਸ਼ਭ ਪੰਤ ਦਾ ਵੀ ਹੱਥ ਰਿਹਾ। ਦਰਅਸਲ ਬੀਤੇ ਕੁਝ ਮੈਚ 'ਚ ਵਧੀਆ ਸਕੋਰ ਨਾ ਬਣਾ ਪਾ ਰਹੇ ਕ੍ਰਿਸ ਲਿਨ ਇਸ ਵਾਰ ਟੱਚ 'ਚ ਦਿਖ ਰਹੇ ਸਨ। ਉੱਥੇ ਹੀ ਟਿਕੇ ਰਹਿਣ ਤਾਂ ਕੋਲਕਾਤਾ ਦਾ ਵੱਡਾ ਸਕੋਰ ਬਣਨਾ ਤੈਅ ਸੀ। ਪਰ ਸੱਤਵੇਂ ਓਵਰ 'ਚ ਉਸ ਨੇ ਲਿਨ ਦੇ ਬੈਟ ਤੋਂ ਨਿਕਲੀ ਅਸੰਭਵ ਜਿਹੀ ਕੈਚ ਫੜ੍ਹ ਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ। ਦਰਅਸਲ ਕੋਲਕਾਤਾ ਦੀ ਟੀਮ ਛੇ ਓਵਰਾਂ 'ਚ 36 ਦੌੜਾਂ 'ਤੇ ਆਪਣੀਆਂ ਦੋ ਵਿਕਟਾਂ ਗੁਆ ਚੁੱਕੀ ਸੀ। ਅਜਿਹੇ 'ਚ ਕੋਲਕਾਤਾ ਨੂੰ ਸਾਰੀਆਂ ਉਮੀਦਾਂ ਲਿਨ ਤੋਂ ਹੀ ਸੀ ਪਰ ਪੰਤ ਨੇ ਵਿਕਟਾਂ ਪਿੱਛੇ ਜਮੀਨ ਤੋਂ ਲਗਭਗ 1 ਮੀਟਰ ਉੱਚੀ ਉਛਲਦੇ ਹੋਏ ਲਿਨ ਦੀ ਕੈਚ ਫੜ ਲਈ। ਪੰਤ ਦੇ ਕੈਚ ਤੋਂ ਬਾਅਦ ਕਾਂਮੇਂਟੇਟਰ ਵੀ ਹੈਰਾਨ ਰਹਿ ਗਏ।
ਦੇਖੋ ਵੀਡੀਓ
https://www.iplt20.com/video/157812
