ICC Test Team 2022 'ਚ ਸ਼ਾਮਲ ਹੋਏ ਰਿਸ਼ਭ ਪੰਤ, ਬੇਨ ਸਟੋਕਸ ਬਣੇ ਕਪਤਾਨ, ਦੇਖੋ ਸਾਰੇ 11 ਖਿਡਾਰੀ
Wednesday, Jan 25, 2023 - 02:28 PM (IST)

ਦੁਬਈ– ਆਈਸੀਸੀ ਨੇ ਸਾਲ 2022 ਦੀ ਟੈਸਟ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਟੀਮ ਵਿੱਚ ਦੁਨੀਆ ਭਰ ਦੇ ਖਿਡਾਰੀਆਂ ਨੂੰ ਜਗ੍ਹਾ ਮਿਲੀ ਹੈ, ਜਿਨ੍ਹਾਂ ਨੇ ਪਿਛਲੇ ਸਾਲ ਟੈਸਟ ਕ੍ਰਿਕਟ ਵਿੱਚ ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਟੀਮ ਦੀ ਕਮਾਨ ਇੰਗਲੈਂਡ ਦੇ ਬੇਨ ਸਟੋਕਸ ਨੂੰ ਦਿੱਤੀ ਗਈ। ਇਸ ਟੀਮ ਵਿੱਚ ਆਸਟਰੇਲੀਆ ਦੇ ਸਭ ਤੋਂ ਵੱਧ ਚਾਰ ਖਿਡਾਰੀ ਹਨ ਪਰ ਇੰਗਲੈਂਡ ਦੇ ਬੇਨ ਸਟੋਕਸ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਰਿਸ਼ਭ ਪੰਤ ਇਸ ਟੀਮ 'ਚ ਜਗ੍ਹਾ ਬਣਾਉਣ ਵਾਲੇ ਇਕਲੌਤੇ ਭਾਰਤੀ ਖਿਡਾਰੀ ਹਨ।
ਇਸ 25 ਸਾਲਾ ਬੱਲੇਬਾਜ਼ ਨੇ ਪਿਛਲੇ ਸਾਲ ਟੈਸਟ ਮੈਚਾਂ ਵਿਚ ਬਿਹਤਰੀਨ ਬੱਲੇਬਾਜ਼ੀ ਕੀਤੀ ਹੈ। ਉਸ ਨੇ 12 ਪਾਰੀਆਂ ਵਿਚ 16.81 ਦੀ ਔਸਤ ਤੇ 90.90 ਦੀ ਸਟ੍ਰਾਈਕ ਰੇਟ ਨਾਲ 680 ਦੌੜਾਂ ਬਣਾਈਆਂ ਹਨ। ਉਸ ਨੇ 2022 ਵਿਚ ਦੋ ਸੈਂਕੜੇ ਤੇ ਚਾਰ ਅਰਧ ਸੈਂਕੜੇ ਵੀ ਲਾਏ। ਪੰਤ ਨੇ 2022 ਵਿਚ ਟੈਸਟ ਮੈਚਾਂ ਵਿਚ 21 ਛੱਕੇ ਲਗਾਏ ਤੇ ਵਿਕਟਕੀਪਰ ਦੇ ਰੂਪ ਵਿਚ 23 ਕੈਚ ਲੈਣ ਤੋਂ ਇਲਾਵਾ ਉਸ ਨੇ 6 ਸਟੰਪ ਆਊਟ ਵੀ ਕੀਤੇ।
ਆਈ ਸੀ ਸੀ ਦੀ 2022 ਦੀ ਟੈਸਟ ਟੀਮ
ਬੇਨ ਸਟੋਕਸ (ਕਪਤਾਨ), ਉਸਮਾਨ ਖਵਾਜਾ, ਕ੍ਰੈਗ ਬ੍ਰੈੱਥਵੇਟ, ਮਾਰਨਸ ਲਾਬੂਸ਼ੇਨ, ਬਾਬਰ ਆਜ਼ਮ, ਜਾਨੀ ਬੇਅਰਸਟੋ, ਰਿਸ਼ਭ ਪੰਤ (ਵਿਕਟਕੀਪਰ), ਪੈਟ ਕਮਿੰਸ, ਕੈਗਿਸੋ ਰਬਾਡਾ, ਨਾਥਨ ਲਿਓਨ ਤੇ ਜੇਮਸ ਐਂਡਰਸਨ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।