ਧੋਨੀ ਨਾਲ ਤੁਲਨਾ ਕਰਨ ''ਤੇ ਪੰਤ ਉੱਤੇ ਦਬਾਅ ਵਧੇਗਾ : ਗਿਲਕ੍ਰਿਸਟ

Wednesday, Nov 06, 2019 - 02:26 AM (IST)

ਧੋਨੀ ਨਾਲ ਤੁਲਨਾ ਕਰਨ ''ਤੇ ਪੰਤ ਉੱਤੇ ਦਬਾਅ ਵਧੇਗਾ : ਗਿਲਕ੍ਰਿਸਟ

ਨਵੀਂ ਦਿੱਲੀ— ਵਿਕਟਾਂ ਦੇ ਪਿੱਛੇ ਮਾੜੇ ਪ੍ਰਦਰਸ਼ਨ ਤੇ ਡੀ. ਆਰ. ਐੱਸ. ਦੇ ਮਾਮਲੇ 'ਚ ਕਈ ਵਾਰ ਅਸਫਲ ਰਿਹਾ ਭਾਰਤੀ ਖਿਡਾਰੀ ਰਿਸ਼ਭ ਪੰਤ ਆਲੋਚਨਾਵਾਂ ਦਾ ਸਾਹਮਣਾ ਕਰ ਰਿਹਾ ਹੈ ਪਰ ਧਾਕੜ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਨੇ ਉਸ ਦਾ  ਬਚਾਅ ਕਰਦੇ ਹੋਏ ਕਿਹਾ ਕਿ ਮਹਿੰਦਰ ਸਿੰਘ ਧੋਨੀ ਦੀ ਜਗ੍ਹਾ ਲੈਣ ਬਾਰੇ ਸੋਚਣਾ ਵੀ ਬਹੁਤ ਵੱਡੀ ਗੱਲ ਹੈ।

PunjabKesari
ਖਰਾਬ ਵਿਕਟਕੀਪਿੰਗ ਕਾਰਣ ਦੱਖਣੀ ਅਫਰੀਕਾ ਵਿਰੁੱਧ ਘਰੇਲੂ ਟੈਸਟ ਲੜੀ ਵਿਚ ਪੰਤ ਆਖਰੀ-11 'ਚ ਜਗ੍ਹਾ ਬਣਾਉਣ ਵਿਚ ਸਫਲ ਨਹੀਂ ਰਿਹਾ ਤੇ ਉਸ ਦੀ ਜਗ੍ਹਾ ਸੱਟ ਤੋਂ ਵਾਪਸੀ ਕਰਨ ਵਾਲੇ ਰਿਧੀਮਾਨ ਸਾਹਾ ਨੇ ਲਈ। ਪੰਤ ਇਸ ਤੋਂ ਬਾਅਦ ਬੰਗਲਾਦੇਸ਼ ਵਿਰੁੱਧ ਪਹਿਲੇ ਟੀ-20 ਵਿਚ ਵਿਕਟਾਂ ਦੇ ਪਿੱਛੇ ਕੁਝ ਖਾਸ ਕਮਾਲ ਨਹੀਂ ਕਰ ਸਕਿਆ। ਉਸ ਦਾ ਡੀ. ਆਰ. ਐੱਸ. ਵੀ ਟੀਮ ਵਿਰੁੱਧ ਗਿਆ, ਜਿਸ ਨੇ ਮੁਸ਼ਫਿਕਰ ਰਹੀਮ ਨੂੰ ਮੈਚ ਜਿਤਾਊ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਖੇਡਣ ਦਾ ਮੌਕਾ ਦੇ ਦਿੱਤਾ।
ਗਿਲਕ੍ਰਿਸਟ ਤੋਂ ਜਦੋਂ ਧੋਨੀ ਦੀ ਜਗ੍ਹਾ ਵਾਲੇ ਪੰਤ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ''ਮੈਂ ਭਾਰਤੀ ਪ੍ਰਸ਼ੰਸਕਾਂ ਤੇ ਪੱਤਰਕਾਰਾਂ ਨੂੰ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਧੋਨੀ ਨਾਲ ਕਿਸੇ ਦੀ ਤੁਲਨਾ ਕਰਨ ਬਾਰੇ ਸੋਚਿਆ ਵੀ ਨਾ ਜਾਵੇ ਕਿਉਂਕਿ ਤੁਸੀਂ ਜਿੰਨਾ ਜ਼ਿਆਦਾ ਅਜਿਹਾ ਕਰੋਗੇ, ਦੂਜਾ ਖਿਡਾਰੀ ਓਨਾ ਹੀ ਦਬਾਅ 'ਚ ਆ ਜਾਵੇਗਾ।''


author

Gurdeep Singh

Content Editor

Related News