ਪੰਡਯਾ ਦੀ ਗੇਂਦ ''ਤੇ ਪੰਤ ਨੇ ਮਾਰਿਆ ਅਜੀਬ ਸ਼ਾਟ, BCCI ਨੇ ਸ਼ੇਅਰ ਕੀਤੀ ਵੀਡੀਓ

Tuesday, Feb 05, 2019 - 01:32 PM (IST)

ਪੰਡਯਾ ਦੀ ਗੇਂਦ ''ਤੇ ਪੰਤ ਨੇ ਮਾਰਿਆ ਅਜੀਬ ਸ਼ਾਟ, BCCI ਨੇ ਸ਼ੇਅਰ ਕੀਤੀ ਵੀਡੀਓ

ਜਲੰਧਰ : ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਨਾਲ ਵਨ ਡੇ ਸੀਰੀਜ਼ 4-1 ਨਾਲ ਜਿੱਤਣ ਤੋਂ ਬਾਅਦ ਹੁਣ 3 ਮੈਚਾਂ ਦੀ ਟੀ-20 ਸੀਰੀਜ਼ ਵਿਚ ਆਹਮੋ-ਸਾਹਮਣੇ ਹੋਵੇਗੀ। 6 ਫਰਵਰੀ ਨੂੰ ਪਹਿਲਾ ਟੀ-20 ਹੋਣਾ ਹੈ। ਅਜਿਹੇ 'ਚ ਭਾਰਤੀ ਖਿਡਾਰੀ ਨੈਟਸ ਪ੍ਰੈਕਟਿਸ ਵਿਚ ਰੱਜ ਕੇ ਪਸੀਨਾ ਵਹ੍ਹਾ ਰਹੇ ਹਨ। ਬੀਤੇ ਦਿਨ ਨੈਟ ਪ੍ਰੈਕਟਿਸ ਦੌਰਾਨ ਭਾਰਤੀ ਧਾਕੜ ਬੱਲੇਬਾਜ਼ ਪੰਤ ਦੇ ਅਨੋਖੇ ਸ਼ਾਟ ਦੇਖਣ ਨੂੰ ਮਿਲੇ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ ਵੇਲਿੰਗਟਨ ਵਨ ਡੇ ਦੇ ਹੀਰੋ ਰਹੇ ਹਾਰਦਿਕ ਦੀ ਗੇਂਦ 'ਤੇ ਸ਼ਾਟ ਲਾਏ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਸੀ। ਬੀ. ਸੀ. ਸੀ. ਆਈ. ਨੇ ਖੁੱਦ ਆਪਣੇ ਆਫਿਸ਼ਿਅਲ ਟਵਿੱਟਰ ਅਕਾਊਂਟ 'ਤੇ ਵੀਡੀਓ ਸ਼ੇਅਰ ਕਰ ਕੇ ਕ੍ਰਿਕਟ ਪ੍ਰਸ਼ੰਸਕਾਂ ਤੋਂ ਪੁੱਛਿਆ ਹੈ ਕਿ ਰਿਸ਼ਭ ਪੰਤ ਦੇ ਇਸ ਸ਼ਾਟ ਦੇ ਬਾਰੇ ਕੀ ਕਹੋਗੇ।

ਧੋਨੀ ਦੇ ਉਤਰਾਧਿਕਾਰੀ ਮੰਨੇ ਜਾ ਰਹੇ ਹਨ ਪੰਤ
ਟੀਮ ਇੰਡੀਆ ਵਿਚ ਪੰਤ ਦਾ ਕਦ ਲਗਾਤਾਰ ਵੱਧ ਰਿਹਾ ਹੈ ਕਿਉਂਕਿ ਕਈ ਧਾਕੜ ਕ੍ਰਿਕਟ ਉਸ ਨੂੰ ਮਹਿੰਦਰ ਸਿੰਘ ਧੋਨਾ ਦਾ ਉਤਰਾਧਿਕਾਰੀ ਮੰਨਦੇ ਹਨ। ਇੰਗਲੈਂਡ ਖਿਲਾਫ ਟੈਸਟ ਸੀਰੀਜ਼ ਵਿਚ ਪੰਤ ਨੇ ਆਪਣੀ ਬੱਲੇਬਾਜ਼ੀ ਦਾ ਕਮਾਲ ਦਿਖਾਇਆ ਸੀ। ਪੰਤ ਨੇ ਭਾਰਤ ਲਈ ਹੁਣ ਤੱਕ 10 ਟੀ-20 ਮੈਚ ਖੇਡੇ ਹਨ, ਜਿਸ ਵਿਚ ਉਸ ਨੇ 118 ਦੀ ਸਟ੍ਰਾਈਕ ਰੇਟ ਨਾਲ 157 ਦੌੜਾਂ ਬਣਾਈਆਂ ਹਨ। ਨਿਊਜ਼ੀਲੈਂਡ ਖਿਲਾਫ ਹੋਣ ਵਾਲੀ ਟੀ-20 ਸੀਰੀਜ਼ ਉਸ ਦੇ ਲਈ ਕਾਫੀ ਮਹੱਤਵਪੂਰਨ ਹੋਵੇਗੀ। ਵੈਸੇ ਵੀ ਸਾਬਕਾ ਭਾਰਤੀ ਕਪਤਾਨ ਸੁਨੀਲ ਗਾਵਸਕਰ ਤਾਂ ਉਸ ਦਾ ਪਹਿਲਾਂ ਹੀ ਪੱਖ ਲੈ ਚੁੱਕੇ ਹਨ।


Related News