ਪੰਤ ਹਰ ਰੋਜ਼ ਛੱਕੇ ਨਹੀਂ ਛੁਡਾ ਸਕਦਾ, ਧਵਨ ਨੂੰ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ : ਪੋਂਟਿੰਗ
Wednesday, Mar 27, 2019 - 11:28 PM (IST)

ਨਵੀਂ ਦਿੱਲੀ- ਦਿੱਲੀ ਕੈਪੀਟਲਸ ਦੇ ਕੋਚ ਰਿੱਕੀ ਪੋਂਟਿੰਗ ਦਾ ਮੰਨਣਾ ਹੈ ਕਿ ਸ਼ਿਖਰ ਧਵਨ ਨੂੰ ਪਾਵਰਪਲੇਅ 'ਚ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ। ਰਿਸ਼ਭ ਪੰਤ ਲਈ ਹਰ ਦਿਨ ਧਮਾਕੇਦਾਰ ਬੱਲੇਬਾਜ਼ੀ ਕਰਨੀ ਸੰਭਵ ਨਹੀਂ ਹੈ। ਦਿੱਲੀ ਮੰਗਲਵਾਰ ਨੂੰ ਆਪਣੇ ਦੂਸਰੇ ਆਈ. ਪੀ. ਐੱਲ. ਮੈਚ 'ਚ ਚੇਨਈ ਸੁਪਰ ਕਿੰਗਜ਼ ਤੋਂ 6 ਵਿਕਟਾਂ ਨਾਲ ਹਾਰ ਗਿਆ ਸੀ। ਇਸ ਮੈਚ ਵਿਚ ਧਵਨ ਦੀ ਬੱਲੇਬਾਜ਼ੀ ਚਰਚਾ ਦਾ ਵਿਸ਼ਾ ਰਹੀ ਕਿਉਂਕਿ ਉਹ ਉਮੀਦ ਨਾਲੋਂ ਜ਼ਿਆਦਾ ਤੇਜ਼ੀ ਨਾਲ ਦੌੜਾਂ ਨਹੀਂ ਬਣਾ ਸਕਿਆ।
ਪੋਂਟਿੰਗ ਨੇ ਕਿਹਾ ਕਿ ਧਵਨ ਤੇਜ਼ੀ ਨਾਲ ਦੌੜਾਂ ਬਣਾਏ ਪਰ ਇਹ ਬੱਲੇਬਾਜ਼ੀ ਦੇ ਲਈ ਆਸਾਨ ਵਿਕਟ ਨਹੀਂ ਸੀ ਤੇ ਵਿਸ਼ੇਸ਼ ਕਰਕੇ ਪਾਵਰਪਲੇ ਦੇ ਆਖਰੀ ਓਵਰ 'ਚ ਇਸ ਤਰ੍ਹਾਂ ਕਰਨਾ ਮੁਸ਼ਕਿਲ ਸੀ। ਉਨ੍ਹਾਂ ਨੇ ਕਿਹਾ ਅਸੀਂ ਚਾਹੁੰਦੇ ਹਾਂ ਕਿ ਸਿਖਰ ਟੀਮ 'ਚ ਇਕ ਖਾਸ ਭੂਮੀਕਾ ਨਿਭਾਏ। ਧਵਨ ਨੇ ਵੀ ਮੰਨ ਲਿਆ ਕਿ ਹੁਣ ਤੋਂ ਤੇਜ਼ੀ ਨਾਲ ਦੌੜਾਂ ਬਣਾਵਾਂਗਾ। 15 ਓਵਰ ਤੋਂ ਬਾਅਦ ਸਾਡਾ ਸਕੋਰ 118 ਦੌੜਾਂ ਸੀ। ਪੋਂਟਿੰਗ ਨੇ ਕਿਹਾ ਅਸੀਂ 147 ਦੌੜਾਂ ਬਣਾਈਆਂ ਤੇ ਪਾਰੀ ਦੇ ਆਖਰੀ ਹਿੱਸੇ ਦੇ ਪ੍ਰਦਰਸ਼ਨ ਤੋਂ ਮੈ ਜ਼ਿਆਦਾ ਨਰਾਜ਼ ਹੋਇਆ ਕਿਉਂਕਿ ਮੈਨੂੰ ਲੱਗਦਾ ਹੈ ਕਿ ਪਾਰੀ ਦੇ ਪਹਿਲੇ ਹਿੱਸੇ 'ਚ ਅਸੀਂ ਵਧੀਆ ਨੀਂਹ ਨਹੀਂ ਰੱਖੀ ਸੀ।