ਪੰਤ ਨੇ ਟੈਸਟ ਕ੍ਰਿਕਟ ਨੂੰ ਆਸਾਨੀ ਨਾਲ ਅਪਣਾ ਲਿਆ : ਦ੍ਰਾਵਿੜ
Thursday, Dec 05, 2024 - 12:17 PM (IST)
ਮੁੰਬਈ– ਸਾਬਕਾ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਮੰਨਣਾ ਹੈ ਕਿ ਭਾਰਤੀ ਕ੍ਰਿਕਟ ਟੀਮ ਵਿਚ ਮਹਿੰਦਰ ਸਿੰਘ ਧੋਨੀ ਦੇ ਸੰਨਿਆਸ ਤੋਂ ਪੈਦਾ ਹੋਈ ਕਮੀ ਨੂੰ ਰਿਸ਼ਭ ਪੰਤ ਨੇ ਤੁਰੰਤ ਭਰ ਦਿੱਤਾ, ਜਿਸ ਨੇ ਟੈਸਟ ਕ੍ਰਿਕਟ ਨੂੰ ਇਸ ਤਰ੍ਹਾਂ ਅਪਣਾਇਆ, ਜਿਵੇਂ ਕੋਈ ‘ਬੱਤਖ ਪਾਣੀ ਨੂੰ ਅਪਣਾਉਂਦੀ’ ਹੈ।
ਦਸੰਬਰ 2022 ਵਿਚ ਕਾਰ ਹਾਦਸੇ ਵਿਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਮਲਾਵਰ ਵਿਕਟੀਕਪਰ ਬੱਲੇਬਾਜ਼ ਪੰਤ ਨੇ ਗਾਬਾ ਵਿਚ ਚੌਥੇ ਟੈਸਟ ਵਿਚ 89 ਦੌੜਾਂ ਦੀ ਮੈਚ ਜੇਤੂ ਪਾਰੀ ਖੇਡੀ ਤੇ ਲੜੀ ਵਿਚ 274 ਦੌੜਾਂ ਬਣਾ ਕੇ 2020-21 ਵਿਚ ਆਸਟ੍ਰੇਲੀਆ ਦੌਰੇ ’ਤੇ ਭਾਰਤ ਦੀ 2-1 ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ।
ਦ੍ਰਾਵਿੜ ਨੇ ਕਿਹਾ,‘‘ਧੋਨੀ ਦੇ ਜਾਣ ਤੋਂ ਬਾਅਦ ਤੁਹਾਨੂੰ ਲੱਗਾ ਹੋਵੇਗਾ ਕਿ ਸ਼ਾਇਦ ਕਿਸੇ ਨੂੰ ਵੀ ਉਸਦੀ ਜਗ੍ਹਾ ਲੈਣ ਵਿਚ ਸਮਾਂ ਲੱਗੇ।’’ ਉਸ ਨੇ ਕਿਹਾ, ‘‘ਮੈਂ ਇਹ ਨਹੀਂ ਕਹਿ ਰਿਹਾ ਕਿ ਉਸ ਨੇ ਉਸਦੀ ਜਗ੍ਹਾ ਲੈ ਲਈ ਹੈ ਪਰ ਨਿਸ਼ਚਿਤ ਰੂਪ ਨਾਲ ਟੈਸਟ ਕ੍ਰਿਕਟ ਵਿਚ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ’’