ਪੰਕਜ ਅਡਵਾਨੀ ਨੇ CCI ਸਨੂਕਰ ਕਲਾਸਿਕ ਖਿਤਾਬ ਰੱਖਿਆ ਬਰਕਰਾਰ
Monday, Mar 04, 2024 - 12:17 PM (IST)

ਮੁੰਬਈ– ਕਈ ਵਾਰ ਦੇ ਵਿਸ਼ਵ ਚੈਂਪੀਅਨ ਪੰਕਜ ਅਡਵਾਨੀ ਨੇ ਐਤਵਾਰ ਨੂੰ ਇਥੇ ‘ਬੈਸਟ ਆਫ 15 ਫ੍ਰੇਮ’ ਦੇ ਫਾਈਨਲ ਵਿਚ ਦਬਦਬਾ ਬਣਾਉਂਦੇ ਹੋਏ ਕਮਲ ਚਾਵਲਾ ਨੂੰ 8-3 ਨਾਲ ਹਰਾ ਕੇ ਸੀ. ਸੀ. ਆਈ. ਸਨੂਕਰ ਕਲਾਸਿਕ ਖਿਤਾਬ ਬਰਕਰਾਰ ਰੱਖਿਆ। ਅਡਵਾਨੀ ਨੇ ਚਾਵਲਾ ਵਿਰੁੱਧ ਆਪਣੀ ਕਲਾ, ਨਿਰੰਤਰਤਾ ਤੇ ਸਟੀਕਤਾ ਨਾਲ 75-12, 1-58, 64-39, 63-29, 7-75, 66-64, 94-5, 0-81, 64-47, 122-8, 72-9 ਦੇ ਫ੍ਰੇਮ ਨਾਲ ਜਿੱਤ ਹਾਸਲ ਕੀਤੀ।