ਆਡਵਾਨੀ IBSF ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਫਾਈਨਲ ''ਚ
Sunday, Sep 15, 2019 - 11:19 AM (IST)

ਮੰਡਾਲੇ— ਭਾਰਤ ਦੇ ਚੋਟੀ ਦੇ ਕਿਊ ਖਿਡਾਰੀ ਪੰਕਜ ਆਡਵਾਨੀ ਇੰਗਲੈਂਡ ਦੇ ਮਾਈਕ ਰਸੇਲ ਨੂੰ 5-2 ਨਾਲ ਹਰਾ ਕੇ ਆਈ. ਬੀ. ਐੱਸ. ਐੱਫ. ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਫਾਈਨਲ 'ਚ ਪਹੁੰਚ ਗਏ। ਧਾਕੜਾਂ ਦੇ ਮੁਕਾਬਲੇ 'ਚ ਸਾਬਕਾ ਚੈਂਪੀਅਨ ਆਡਵਾਨੀ ਨੇ ਰਸੇਲ ਨੂੰ ਸ਼ੁਰੂ ਤੋਂ ਹੀ ਦਬਾਅ 'ਚ ਰਖਿਆ। ਆਪਣੇ ਕਰੀਅਰ ਦਾ 22ਵਾਂ ਵਿਸ਼ਵ ਖਿਤਾਬ ਜਿੱਤਣ ਦੀ ਕੋਸ਼ਿਸ਼ 'ਚ ਲੱਗੇ ਆਡਵਾਨੀ ਦਾ ਸਾਹਮਣਾ ਹੁਣ ਸਥਾਨਕ ਖਿਡਾਰੀ ਥਵੇ ਓ ਨਾਲ ਹੋਵੇਗਾ। ਪਿਛਲੇ ਸਾਲ ਵੀ ਫਾਈਨਲ ਇਨ੍ਹਾਂ ਦੋਹਾਂ ਵਿਚਾਲੇ ਹੋਇਆ ਸੀ ਜਿਸ 'ਚ ਆਡਵਾਨੀ ਜੇਤੂ ਰਹੇ ਸਨ। ਥਵੇ ਓ ਨੇ ਭਾਰਤ ਦੇ ਸੌਰਵ ਕੋਠਾਰੀ ਨੂੰ 5-3 ਨਾਲ ਹਰਾਇਆ।