ਪੰਡਯਾ ਫਿਨਿਸ਼ਰ ਦੀ ਆਪਣੀ ਭੂਮਿਕਾ ਨੂੰ ਸਮਝ ਰਿਹਾ ਹੈ : ਵਿਰਾਟ
Monday, Dec 07, 2020 - 02:37 AM (IST)
ਸਿਡਨੀ- ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਧਮਾਕੇਦਾਰ ਪਾਰੀ ਖੇਡਣ ਵਾਲੇ ਹਾਰਦਿਕ ਪੰਡਯਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੁਣ ਪੰਡਯਾ ਆਪਣੀ ਫਿਨਿਸ਼ਰ ਦੀ ਭੂਮਿਕਾ ਨੂੰ ਸਮਝ ਰਿਹਾ ਹੈ।
ਵਿਰਾਟ ਨੇ ਕਿਹਾ,''ਹਾਰਦਿਕ ਨੇ ਮੈਚ ਨੂੰ ਫਿਨਿਸ਼ ਕੀਤਾ ਤੇ ਸ਼ਿਖਰ ਧਵਨ ਨੇ ਅਰਧ ਸੈਂਕੜਾ ਬਣਾਇਆ। ਇਹ ਜਿੱਤ ਪੂਰੀ ਟੀਮ ਦੀ ਕੋਸ਼ਿਸ਼ ਦਾ ਨਤੀਜਾ ਹੈ। ਪੰਡਯਾ ਨੂੰ 2016 ਵਿਚ ਟੀਮ ਵਿਚ ਸ਼ਾਮਲ ਕਰਨ ਦਾ ਕਾਰਣ ਉਸਦੀ ਸਮਰੱਥਾ ਸੀ ਤੇ ਉਸ ਨੂੰ ਹੁਣ ਸਮਝ ਆ ਰਿਹਾ ਹੈ ਕਿ ਫਿਨਸ਼ਿਰ ਦੀ ਭਿਮਕਾ ਵਿਚ ਖੁਦ ਨੂੰ ਢਾਲਣ ਦਾ ਇਹ ਸਹੀ ਸਮਾਂ ਹੈ।''
ਵਿਰਾਟ ਨੇ ਕਿਹਾ ਕਿ ਟੀ-20 ਕ੍ਰਿਕਟ ਵਿਚ ਇਕ ਟੀਮ ਦੇ ਰੂਪ ਵਿਚ ਅਸੀਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਡੇ ਦੋ ਮਹੱਤਵਪੂਰਨ ਖਿਡਾਰੀਆਂ ਦੇ ਟੀਮ ਵਿਚ ਨਾ ਹੋਣ ਦੇ ਬਾਵਜੂਦ ਅਜਿਹੀ ਜਿੱਤ ਹਾਸਲ ਕਰਨ ਨਾਲ ਮੈਨੂੰ ਟੀਮ 'ਤੇ ਮਾਣ ਹੋ ਰਿਹਾ ਹੈ। ਹਾਲ ਹੀ ਵਿਚ ਹੋਏ ਆਈ. ਪੀ. ਐੱਲ. ਵਿਚ ਸਾਰਿਆਂ ਨੇ 14 ਮੁਕਾਬਲੇ ਖੇਡੇ ਹਨ ਤੇ ਉਨ੍ਹਾਂ ਨੂੰ ਆਪਣੀ ਰਣਨੀਤੀ ਪਤਾ ਸੀ। ਟੀ. ਨਟਰਾਜਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਸ਼ਾਰਦੁਲ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ।''
ਜ਼ਿਕਰਯੋਗ ਹੈ ਕਿ ਭਾਰਤ ਨੇ ਦੂਜੇ ਟੀ-20 ਅੰਤਰਰਾਸ਼ਟਰੀ ਕ੍ਰਿਕਟ ਮੈਚ 'ਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਤੇ ਸੀਰੀਜ਼ ਆਪਣੇ ਨਾਂ ਕੀਤੀ। ਭਾਰਤ ਨੇ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ 11 ਦੌੜਾਂ ਨਾਲ ਜਿੱਤਿਆ ਸੀ ਤੇ ਤਿੰਨ ਮੈਚਾਂ ਦੀ ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਬਣਾ ਲਈ ਹੈ।
ਨੋਟ- ਪੰਡਯਾ ਫਿਨਿਸ਼ਰ ਦੀ ਆਪਣੀ ਭੂਮਿਕਾ ਨੂੰ ਸਮਝ ਰਿਹਾ ਹੈ : ਵਿਰਾਟ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।