ਧਮਾਕੇਦਾਰ ਪਾਰੀ ਤੋਂ ਬਾਅਦ ਪੰਡਯਾ ਨੇ ਹਾਸਲ ਕੀਤੀਆਂ 5 ਵਿਕਟਾਂ

Tuesday, Mar 03, 2020 - 10:21 PM (IST)

ਧਮਾਕੇਦਾਰ ਪਾਰੀ ਤੋਂ ਬਾਅਦ ਪੰਡਯਾ ਨੇ ਹਾਸਲ ਕੀਤੀਆਂ 5 ਵਿਕਟਾਂ

ਨਵੀਂ ਮੁੰਬਈ— ਸੱਟ ਤੋਂ ਵਾਪਸੀ ਕਰਨ ਵਾਲੇ ਭਾਰਤੀ ਹਰਫਨਮੌਲਾ ਹਾਰਦਿਕ ਪੰਡਯਾ ਦੀਆਂ 39 ਗੇਂਦਾਂ 'ਚ 105 ਦੌੜਾਂ ਦੀ ਧਮਾਕੇਦਾਰ ਪਾਰੀ ਤੋਂ ਬਾਅਦ 5 ਵਿਕਟਾਂ ਹਾਸਲ ਕਰਨ ਵਾਲੇ ਰਿਲਾਇੰਸ ਵਨ ਨੇ ਡੀਵਾਈ ਪਾਟਿਲ ਟੀ-20 'ਚ ਮੰਗਲਵਾਰ ਨੂੰ ਇੱਥੇ ਸੀ. ਏ. ਜੀ. ਦੀ ਟੀਮ ਨੂੰ 101 ਦੌੜਾਂ ਦੇ ਵੱਡੇ ਅੰਤਰ ਨਾਲ ਹਰਾਇਆ। ਪਿਛਲੇ ਹਫਤੇ ਇਸ ਟੂਰਨਾਮੈਂਟ 'ਚ ਪ੍ਰਤੀਯੋਗੀ ਕ੍ਰਿਕਟ 'ਚ ਵਾਪਸੀ ਕਰਨ ਵਾਲੇ ਪੰਡਯਾ ਨੇ ਗਰੁੱਪ ਸੀ ਦੇ ਇਸ ਮੈਚ 'ਚ 10 ਛੱਕੇ ਤੇ 8 ਚੌਕੇ ਲਗਾਏ, ਜਿਸ ਨਾਲ ਉਸਦੀ ਟੀਮ ਨੇ ਪੰਜ ਵਿਕਟਾਂ 'ਤੇ 252 ਦੌੜਾਂ ਬਣਾਉਣ ਤੋਂ ਬਾਅਦ ਸੀ. ਏ. ਜੀ. ਦੀ ਪਾਰੀ ਨੂੰ 151 ਦੌੜਾਂ 'ਤੇ ਢੇਰ ਕਰ ਦਿੱਤਾ।


ਪੰਡਯਾ ਨੇ ਗੇਂਦ ਨਾਲ ਵੀ ਕਮਾਲ ਦਿਖਾਉਂਦੇ ਹੋਏ ਪੰਜ ਵਿਕਟਾਂ ਹਾਸਲ ਕੀਤੀਆਂ। ਇਸ ਮੈਚ ਨੂੰ ਦੇਖਣ ਦੇ ਲਈ ਚੋਣ ਕਮੇਟੀ ਦੇ ਪ੍ਰਧਾਨ ਐੱਮ. ਐੱਸ. ਕੇ. ਪ੍ਰਸਾਦ ਵੀ ਸਟੇਡੀਅਮ 'ਚ ਮੌਜੂਦ ਸੀ। ਪੰਡਯਾ ਨੂੰ ਪੰਜ ਮਹੀਨੇ ਪਹਿਲਾਂ ਕਮਰ 'ਚ ਸੱਟ ਲੱਗੀ ਸੀ, ਜਿਸ ਤੋਂ ਬਾਅਦ ਲੰਡਨ 'ਚ ਉਸਦੀ ਸਰਜਰੀ ਹੋਈ ਸੀ। ਇਹ 26 ਸਾਲਾ ਖਿਡਾਰੀ ਟੂਰਨਾਮੈਂਟ ਤੋਂ ਪਹਿਲਾਂ ਬੈਂਗਲੁਰੂ ਦੀ ਰਾਸ਼ਟਰੀ ਕ੍ਰਿਕਟ ਅਕਾਦਮੀ 'ਚ ਰਿਹੈਬਿਲਿਟੇਸ਼ਨ 'ਚੋਂ ਗੁਜ਼ਰ ਰਿਹਾ ਸੀ।

PunjabKesari


author

Gurdeep Singh

Content Editor

Related News