ਪੰਡਯਾ ਨੇ ਟੀਮ ਦੇ ਇਸ ''ਯਾਰਕਰ ਕਿੰਗ'' ਨੂੰ ਦੱਸਿਆ ਸਭ ਤੋਂ ਮਹਾਨ ਖਿਡਾਰੀ

Friday, Mar 29, 2019 - 05:45 PM (IST)

ਪੰਡਯਾ ਨੇ ਟੀਮ ਦੇ ਇਸ ''ਯਾਰਕਰ ਕਿੰਗ'' ਨੂੰ ਦੱਸਿਆ ਸਭ ਤੋਂ ਮਹਾਨ ਖਿਡਾਰੀ

ਨਵੀਂ ਦਿੱਲੀ— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੇ 12ਵੇਂ ਸੀਜ਼ਨ 'ਚ ਮੁੰਬਈ ਇੰਡੀਅਨਸ ਦੇ ਲਈ ਖੇਡ ਰਹੇ ਆਲਰਾਊਂਡਰ ਕੁਣਾਲ ਪੰਡਯਾ ਨੇ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਅਤੇ ਆਪਣੇ ਸਾਥੀ ਖਿਡਾਰੀ ਜਸਪ੍ਰੀਤ ਬੁਮਰਾਹ ਦੀ ਕਾਫੀ ਤਾਰੀਫ ਕੀਤੀ। ਪੰਡਯਾ ਨੇ ਕਿਹਾ ਕਿ ਬੁਮਰਾਹ ਇਕ ਮਹਾਨ ਖਿਡਾਰੀ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ ਖਿਲਾਫ ਖੇਡੇ ਗਏ ਮੁਕਾਬਲੇ 'ਚ ਬੁਮਰਾਹ ਨੇ ਧਮਾਕੇਦਾਰ ਗੇਂਦਬਾਜ਼ੀ ਕੀਤੀ। ਇਸ ਮੈਚ 'ਚ ਬੈਂਗਲੁਰੂ ਦੇ ਸਾਹਮਣੇ 188 ਦੌੜਾਂ ਦਾ ਟੀਚਾ ਸੀ, ਪਰ ਬੁਮਰਾਹ ਨੇ 20 ਦੌੜਾਂ ਦੇ ਕੇ ਤਿੰਨ ਵਿਕਟਾਂ ਲੈ ਕੇ ਟੂਰਨਾਮੈਂਟ 'ਚ ਉਸ ਦੀ ਪਹਿਲੀ ਜਿੱਤ ਦਰਜ਼ ਕਰਨ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
ਜਸਪ੍ਰੀਤ ਬੁਮਰਾਹ ਦੀ ਡੇਥ ਓਵਰਾਂ 'ਚ ਫਸੀ ਹੋਈ ਗੇਂਦਬਾਜ਼ੀ ਦੇ ਦਮ 'ਤੇ ਮੁੰਬਈ ਇੰਡੀਅਨਸ ਨੇ ਇਸ ਮੈਚ 'ਚ ਬੈਂਗਲੁਰੂ ਨੂੰ 6 ਦੌੜਾਂ ਨਾਲ ਹਰਾ ਕੇ ਆਈ.ਪੀ.ਐੱਲ, ਦੇ ਇਸ ਸੀਜ਼ਨ 'ਚ ਆਪਣਾ ਖਾਤਾ ਖੋਲਿਆ। ਮੈਚ ਤੋਂ ਬਾਅਦ ਪੰਡਯਾ ਨੇ ਕਿਹਾ ਕਿ ਮੈਚ ਸ਼ਾਨਦਾਰ ਰਿਹਾ। ਅਸੀਂ ਦੂਜੀ ਪਾਰੀ 'ਚ ਅੰਦਰ-ਬਾਹਰ ਹੁੰਦੇ ਰਹੇ। ਜਿਸ ਤਰ੍ਹਾਂ ਨਾਲ ਬੁਮਰਾਹ ਨੇ ਗੇਂਦਬਾਜ਼ੀ ਕੀਤੀ, ਉਹ ਇਕ ਮਹਾਨ ਖਿਡਾਰੀ ਹੈ। ਉਹ ਲਗਾਤਾਰ ਬਿਹਤਰੀਨ ਗੇਂਦਬਾਜ਼ੀ ਕਰ ਰਿਹਾ ਹੈ। ਚਾਹੇ ਉਹ ਭਾਰਤ ਲਈ ਖੇਡ ਰਿਹਾ ਹੋਵੇ ਜਾ ਮੁੰਬਈ ਇੰਡੀਅਨਸ ਲਈ।
ਕੁਣਾਲ ਨੇ ਹਾਰਦਿਕ ਪੰਡਯਾ ਦੀ ਵੀ ਤਾਰੀਖ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਜਦੋਂ ਵੀ ਮੈਂ ਹਾਰਦਿਕ ਨੂੰ ਦੇਖਿਆ ਹੈ ਜਦੋਂ ਉਨ੍ਹਾਂ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਜੋ ਉਨ੍ਹਾਂ ਨੇ ਕੀਤਾ ਉਸ ਦੀ ਮੈਨੂੰ ਉਮੀਦ ਸੀ। ਉਸ ਦੀ ਸੋਚ ਸਾਫ ਹੈ ਅਤੇ ਮੈਨੂੰ ਯਕੀਨ ਹੈ ਕਿ ਉਹ ਮੁੰਬਈ ਲਈ ਲਗਾਤਾਰ ਵਧੀਆ ਪ੍ਰਦਰਸ਼ਨ ਕਰੇਗਾ।
ਮੁੰਬਈ ਹਾਰਦਿਕ ਪੰਡਯਾ ਦੀਆਂ 14 ਗੇਂਦਾਂ 'ਤੇ ਅਜੇਤੂ 32 ਦੌੜਾਂ ਦੀ ਪਾਰੀ ਨਾਲ 8 ਵਿਕਟਾਂ 'ਤੇ 187 ਦੌੜਾਂ ਤੱਕ ਪਹੁੰਚਣ 'ਚ ਸਫਲ ਰਿਹਾ, ਮੁੰਬਈ ਦੀ ਲਗਾਤਾਰ ਡਿੱਗ ਰਹੀਆਂ ਵਿਕਟਾਂ ਦੇ ਬਾਵਜੂਦ ਹਾਰਦਿਕ ਨੇ ਆਪਣੀ ਤਾਬੜਤੋੜ ਪਾਰੀ ਨਾਲ ਮੁੰਬਈ ਦੀਆਂ ਉਮੀਦਾਂ ਬਣਾਏ ਰੱਖੀ। ਹਾਰਦਿਕ ਨੇ ਮੁਹੰਮਦ ਸਿਰਾਜ ਦੇ ਆਖਰੀ ਓਵਰ 'ਚ 2 ਛੱਕੇ ਲਗਾ ਕੇ ਟੀਮ ਦੀ ਪਾਰੀ ਨੂੰ 187 ਤੱਕ ਪਹੁੰਚਾਉਣ 'ਚ ਮਦਦ ਕੀਤੀ।


author

satpal klair

Content Editor

Related News