ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ : ਪਾਕਿਸਤਾਨ ਦੇ ਪਹਿਲਵਾਨਾਂ ਨੂੰ ਮਿਲਿਆ ਭਾਰਤ ਦਾ ਵੀਜ਼ਾ

Monday, Feb 17, 2020 - 09:26 AM (IST)

ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ : ਪਾਕਿਸਤਾਨ ਦੇ ਪਹਿਲਵਾਨਾਂ ਨੂੰ ਮਿਲਿਆ ਭਾਰਤ ਦਾ ਵੀਜ਼ਾ

ਨਵੀਂ ਦਿੱਲੀ— ਪਾਕਿਸਤਾਨੀ ਪਹਿਲਵਾਨ ਦਿੱਲੀ 'ਚ 18 ਤੋਂ 23 ਫਰਵਰੀ ਤਕ ਹੋਣ ਵਾਲੀ ਏਸ਼ੀਅਨ ਕੁਸ਼ਤੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਆਉਣਗੇ। ਭਾਰਤੀ ਵਿਦੇਸ਼ ਮੰਤਰਾਲੇ ਨੇ 6 ਪਾਕਿਸਤਾਨੀ ਪਹਿਲਵਾਨ ਨੂੰ ਵੀਜ਼ਾ ਦਿੱਤਾ ਹੈ। ਪਾਕਿਸਤਾਨ ਦੇ ਪਹਿਲਵਾਨ ਸੋਹੇਲ ਰਾਸ਼ਿਦ, ਮੁਹੰਮਦ ਰਿਆਜ਼, ਤਾਇਬ ਰਜ਼ਾ, ਰਹਿਮਾਨ ਅਬਦੁਲ, ਜਮਨ ਅਨਵਰ ਤੇ ਮੁਹੰਮਦ ਬਿਲਾਲ ਨੂੰ ਵੀਜ਼ਾ ਮਿਲਿਆ ਹੈ। ਭਾਰਤੀ ਕੁਸ਼ਤੀ ਮਹਾਸੰਘ (ਡਬਲਿਊ. ਐੱਫ. ਆਈ.) ਦੇ ਇਕ ਸੂਤਰ ਨੇ ਕਿਹਾ ਕਿ ਪਾਕਿਸਤਾਨ ਨਾਲ ਸਾਡੇ ਦੇਸ਼ ਦੇ ਰਿਸ਼ਤੇ ਚੰਗੇ ਨਹੀਂ ਹਨ ਪਰ ਓਲੰਪਿਕ ਚਾਰਟਰ ਨੂੰ ਨਿਭਾਉਣ ਲਈ ਸਰਕਾਰ ਨੂੰ ਵੀਜ਼ਾ ਦੇਣਾ ਪਿਆ ਹੈ। ਇਨ੍ਹਾਂ ਪਹਿਲਵਾਨਾਂ ਦੇ ਮੈਚ ਚੈਂਪੀਅਨਸ਼ਿਪ 'ਚ 21 ਫਰਵਰੀ ਨੂੰ ਹੋਣਗੇ ਤੇ ਇਹ ਦਲ 20 ਫਰਵਰੀ ਨੂੰ ਭਾਰਤ ਆ ਜਾਵੇਗਾ ਪਰ ਉਨ੍ਹਾਂ ਨੂੰ ਭੇਜਣ ਦਾ ਫੈਸਲਾ ਪਾਕਿਸਤਾਨ ਨੇ ਹੀ ਕਰਨਾ ਹੈ।


author

Tarsem Singh

Content Editor

Related News