ਪਾਕਿ ਖਿਡਾਰੀਆਂ ਨੇ ਵੀ ਕੋਹਲੀ ਦੀ 'ਵਿਰਾਟ' ਪਾਰੀ ਦੀ ਕੀਤੀ ਤਾਰੀਫ਼, ਕਿਹਾ- 'ਆਖ਼ਿਰ ਖ਼ਤਮ ਹੋਇਆ ਇੰਤਜ਼ਾਰ'

Friday, Sep 09, 2022 - 04:27 PM (IST)

ਪਾਕਿ ਖਿਡਾਰੀਆਂ ਨੇ ਵੀ ਕੋਹਲੀ ਦੀ 'ਵਿਰਾਟ' ਪਾਰੀ ਦੀ ਕੀਤੀ ਤਾਰੀਫ਼, ਕਿਹਾ- 'ਆਖ਼ਿਰ ਖ਼ਤਮ ਹੋਇਆ ਇੰਤਜ਼ਾਰ'

ਦੁਬਈ (ਏਜੰਸੀ)- ਵਿਰਾਟ ਕੋਹਲੀ ਦੀ ਫਾਰਮ 'ਚ ਵਾਪਸੀ ਦੀ ਨਾ ਸਿਰਫ਼ ਭਾਰਤੀ ਪ੍ਰਸ਼ੰਸਕਾਂ ਨੇ ਸਗੋਂ ਪਾਕਿਸਤਾਨੀ ਖਿਡਾਰੀਆਂ ਨੇ ਵੀ ਸ਼ਲਾਘਾ ਕੀਤੀ ਹੈ, ਕਿਉਂਕਿ ਉਨ੍ਹਾਂ ਨੇ ਏਸ਼ੀਆ ਕੱਪ ਦੇ ਸੁਪਰ-4 ਮੈਚ 'ਚ 1020 ਦਿਨਾਂ ਬਾਅਦ ਸੈਂਕੜਾ ਲਗਾਇਆ ਹੈ। ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਹਸਨ ਅਲੀ ਅਤੇ ਮੁਹੰਮਦ ਆਮਿਰ ਨੇ ਟਵਿੱਟਰ 'ਤੇ ਕੋਹਲੀ ਨੂੰ ਟੀ-20 ਅੰਤਰਰਾਸ਼ਟਰੀ ਵਿਚ ਪਹਿਲੇ ਅਤੇ ਅੰਤਰਰਾਸ਼ਟਰੀ ਕ੍ਰਿਕਟ 'ਚ 71ਵੇਂ ਸੈਂਕੜੇ ਲਈ ਵਧਾਈ ਦਿੱਤੀ। 

ਇਹ ਵੀ ਪੜ੍ਹੋ: Asia Cup 2022: ਮੈਚ ਦੌਰਾਨ ਮੈਦਾਨ 'ਚ ਭਿੜਨ ਵਾਲੇ ਆਸਿਫ ਅਲੀ ਤੇ ਫਰੀਦ ਅਹਿਮਦ ਖ਼ਿਲਾਫ਼ ਸਖ਼ਤ ਕਾਰਵਾਈ

PunjabKesari

ਹਸਨ ਨੇ ਟਵੀਟ ਕੀਤਾ, "ਮਹਾਨ ਕ੍ਰਿਕਟਰ ਵਿਰਾਟ ਕੋਹਲੀ ਫਿਰ ਤੋਂ ਵਾਪਸ ਆ ਗਏ ਹਨ।" ਆਮਿਰ ਨੇ ਵਧਾਈ ਦਿੰਦੇ ਹੋਏ ਕਿਹਾ, 'ਆਖਿਰਕਾਰ ਇੰਤਜ਼ਾਰ ਖ਼ਤਮ ਹੋ ਗਿਆ। ਕਿੰਗ ਕੋਹਲੀ ਦਾ ਸ਼ਾਨਦਾਰ ਸੈਂਕੜਾ।' ਕੋਹਲੀ 1020 ਦਿਨਾਂ ਦੇ ਵਕਫ਼ੇ ਤੋਂ ਬਾਅਦ ਇਸ ਸੈਂਕੜੇ ਤੋਂ ਪਹਿਲਾਂ ਖ਼ਰਾਬ ਫਾਰਮ ਨਾਲ ਜੂਝ ਰਹੇ ਸਨ ਅਤੇ ਕੁਝ ਕ੍ਰਿਕਟ ਮਾਹਿਰਾਂ ਨੇ ਭਾਰਤ ਦੀ ਟੀ-20 ਟੀਮ ਵਿਚ ਉਨ੍ਹਾਂ ਦੀ ਜਗ੍ਹਾ 'ਤੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਸਨ। ਸਾਲ 1983 ਦੇ ਵਿਸ਼ਵ ਕੱਪ ਜੇਤੂ ਕਪਤਾਨ ਕਪਿਲ ਦੇਵ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ "ਜੇਕਰ ਰਵੀਚੰਦਰਨ ਅਸ਼ਵਿਨ ਵਰਗਾ ਗੇਂਦਬਾਜ਼ ਟੀਮ ਤੋਂ ਬਾਹਰ ਹੋ ਸਕਦਾ ਹੈ ਤਾਂ ਕੋਹਲੀ ਨੂੰ ਵੀ ਆਪਣੀ ਖ਼ਰਾਬ ਫਾਰਮ ਕਾਰਨ ਬਾਹਰ ਕਰ ਦੇਣਾ ਚਾਹੀਦਾ ਹੈ।"

ਇਹ ਵੀ ਪੜ੍ਹੋ: ਵਿਰਾਟ ਕੋਹਲੀ ਨੇ ਅਨੁਸ਼ਕਾ-ਵਾਮਿਕਾ ਦੇ ਨਾਂ ਕੀਤਾ 71ਵਾਂ ਅੰਤਰਰਾਸ਼ਟਰੀ ਸੈਂਕੜਾ, ਮੈਦਾਨ 'ਤੇ ਰਿੰਗ ਨੂੰ ਚੁੰਮਿਆ

PunjabKesari

ਕੋਹਲੀ ਨੇ ਵੀਰਵਾਰ ਨੂੰ ਆਪਣੀ ਪਹਿਲੇ ਟੀ-20 ਸੈਂਕੜੇ ਦਾ ਸਿਹਰਾ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਨੂੰ ਦਿੱਤਾ। ਕੋਹਲੀ ਦਾ ਸੈਂਕੜਾ ਖ਼ਾਸ ਸੀ ਕਿਉਂਕਿ ਇਹ ਤਿੰਨ ਸਾਲ ਦੇ ਵਕਫ਼ੇ ਬਾਅਦ ਉਨ੍ਹਾਂ ਦੇ ਬੱਲੇ ਤੋਂ ਆਇਆ। ਕੋਹਲੀ ਨੇ 6 ਗੇਂਦਾਂ 'ਤੇ 122 ਦੌੜਾਂ ਦੀ ਪਾਰੀ ਵਿਚ 12 ਚੌਕੇ ਅਤੇ 6 ਛੱਕੇ ਲਗਾਏ, ਜਿਸ ਨਾਲ ਭਾਰਤ ਨੇ ਅਫਗਾਨਿਸਤਾਨ ਨੂੰ 213 ਦੌੜਾਂ ਦਾ ਵੱਡਾ ਟੀਚਾ ਦਿੱਤਾ ਅਤੇ 101 ਦੌੜਾਂ ਨਾਲ ਮੈਚ ਜਿੱਤਿਆ। ਕੋਹਲੀ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ 'ਚ ਸਮੇਂ ਨੇ ਉਨ੍ਹਾਂ ਨੂੰ ਬਹੁਤ ਕੁਝ ਸਿਖਾਇਆ ਹੈ ਜਿਸ ਨਾਲ ਉਨ੍ਹਾਂ ਨੇ ਕਈ ਚੀਜ਼ਾਂ ਨੂੰ ਦ੍ਰਿਸ਼ਟੀਕੋਣ 'ਚ ਰੱਖਿਆ। ਕੋਹਲੀ ਨੇ ਅਨੁਸ਼ਕਾ ਸ਼ਰਮਾ ਨੂੰ ਚੀਜ਼ਾਂ ਨੂੰ ਦ੍ਰਿਸ਼ਟੀਕੋਣ ਵਿੱਚ ਰੱਖਣ ਦਾ ਸਿਹਰਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਥੋੜ੍ਹਾ ਹੈਰਾਨ ਹੋ ਗਏ, ਕਿਉਂਕਿ ਉਨ੍ਹਾਂ ਨੂੰ ਟੀ-20 ਮੈਚ 'ਚ ਸੈਂਕੜਾ ਲਗਾਉਣ ਦੀ ਬਹੁਤ ਘੱਟ ਉਮੀਦ ਸੀ। ਕੋਹਲੀ ਦਾ ਇਹ 71ਵਾਂ ਅੰਤਰਰਾਸ਼ਟਰੀ ਸੈਂਕੜਾ ਹੈ, ਜਿਸ ਨਾਲ ਉਨ੍ਹਾਂ ਨੇ ਆਸਟ੍ਰੇਲੀਆ ਦੇ ਰਿਕੀ ਪੋਂਟਿੰਗ ਦੇ ਰਿਕਾਰਡ ਦੀ ਬਰਾਬਰੀ ਕੀਤੀ ਹੈ। ਸਾਬਕਾ ਕਪਤਾਨ ਨੇ ਹਾਲਾਂਕਿ ਪੋਂਟਿੰਗ ਤੋਂ ਘੱਟ ਪਾਰੀਆਂ ਖੇਡ ਕੇ ਇਹ ਉਪਲਬਧੀ ਹਾਸਲ ਕੀਤੀ। ਹੁਣ ਕੋਹਲੀ ਸੈਂਕੜਿਆਂ ਦੇ ਮਾਮਲੇ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ (100) ਤੋਂ ਪਿੱਛੇ ਹਨ।

ਇਹ ਵੀ ਪੜ੍ਹੋ: ਜਦੋਂ ਮੈਚ ਦੌਰਾਨ ਹੋਈ ਤਿੱਖੀ ਤਕਰਾਰ, ਪਾਕਿ ਖਿਡਾਰੀ ਨੇ ਅਫਗਾਨ ਗੇਂਦਬਾਜ਼ ਖ਼ਿਲਾਫ਼ ਚੁੱਕਿਆ ਬੱਲਾ (ਵੀਡੀਓ)

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News