ਵਿਦੇਸ਼ੀ ਲੀਗ ਲਈ ਐੱਨ. ਓ. ਸੀ. ਨਾ ਮਿਲਣ ’ਤੇ ਕਰਾਰ ਖਤਮ ਕਰਨ ’ਤੇ ਵਿਚਾਰ ਕਰ ਰਹੇ ਨੇ ਪਾਕਿ ਕ੍ਰਿਕਟਰ
Wednesday, Jan 24, 2024 - 11:33 AM (IST)
ਲਾਹੌਰ, (ਭਾਸ਼ਾ)– ਕੁਝ ਚੋਟੀ ਦੇ ਕ੍ਰਿਕਟਰ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਦੇ ਨਾਲ ਆਪਣੇ ਕੇਂਦਰੀ ਕਰਾਰ ਨੂੰ ਖਤਮ ਕਰਨ ’ਤੇ ਵਿਚਾਰ ਕਰ ਰਹੇ ਹਨ ਕਿਉਂਕਿ ਕੁਝ ਖਿਡਾਰੀਆਂ ਨੂੰ ਵਿਦੇਸ਼ੀ ਟੀ-20 ਲੀਗਾਂ ਵਿਚ ਖੇਡਣ ਲਈ ਐੱਨ. ਓ. ਸੀ. (ਨੋ ਆਬਜੈਕਸ਼ਨ ਸਰਟੀਫਿਕੇਟ) ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਟੀਮ ਮੈਨੇਜਮੈਂਟ ਦੇ ਸੂਤਰਾਂ ਅਨੁਸਾਰ ਜ਼ਿਆਦਾਤਰ ਕੇਂਦਰੀ ਕਰਾਰਬੱਧ ਖਿਡਾਰੀ ਰਾਸ਼ਟਰੀ ਪ੍ਰਤੀਬੱਧਤਾਵਾਂ ਤੋਂ ਮੁਕਤ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵਿਦੇਸ਼ੀ ਲੀਗਾਂ ਵਿਚ ਖੇਡਣ ਦੀ ਮਨਜ਼ੂਰੀ ਨਾ ਦੇਣ ਕਾਰਨ ਬੋਰਡ ਤੋਂ ਨਾਰਾਜ਼ ਹਨ।
ਇਹ ਵੀ ਪੜ੍ਹੋ : 'ਖੇਲੋ ਇੰਡੀਆ ਯੂਥ ਗੇਮਜ਼ ਚੇਨਈ' 'ਚ ਆਟੋ ਚਾਲਕ ਦਾ ਪੁੱਤਰ ਕਰੇਗਾ ਜਲੰਧਰ ਦੀ ਅਗਵਾਈ
ਇਕ ਸੂਤਰ ਨੇ ਕਿਹਾ,‘‘ਮਾਮਲਾ ਤੂਲ ਫੜ ਚੁੱਕਾ ਹੈ ਕਿਉਂਕਿ ਹਾਲ ਹੀ ਵਿਚ ਬੋਰਡ ਨੇ ਜਮਾਨ ਖਾਨ, ਫਖਰ ਜ਼ਮਾਨ, ਮੁਹੰਮਦ ਹੈਰਿਸ (ਸਾਰੇ ਕੇਂਦਰੀ ਕਰਾਰਬੱਧ) ਸਮੇਤ ਕੁਝ ਖਿਡਾਰੀਆਂ ਨੂੰ ਬੰਗਲਾਦੇਸ਼ ਪ੍ਰੀਮੀਅਰ ਲੀਗ ਵਿਚ ਖੇਡਣ ਲਈ ਐੱਨ. ਓ. ਸੀ. ਦੇਣ ਤੋਂ ਇਸ ਆਧਾਰ ’ਤੇ ਇਨਕਾਰ ਕਰ ਦਿੱਤਾ ਗਿਆ ਸੀ ਕਿ ਉਹ ਪਹਿਲਾਂ ਹੀ ਪਾਕਿਸਤਾਨ ਸੁਪਰ ਲੀਗ (ਪੀ. ਐੱਸ. ਐੱਲ.) ਤੋਂ ਇਲਾਵਾ ਦੋ ਲੀਗਾਂ ਖੇਡ ਚੁੱਕੇ ਹਨ।’’
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।