ਮੈਚ ਤੋਂ ਇਕ ਦਿਨ ਪਹਿਲਾਂ ਲੇਟ ਨਾਈਟ ਪਾਰਟੀ ''ਚ ਹੁੱਕਾ ਪੀ ਰਹੇ ਸੀ ਪਾਕਿ ਕ੍ਰਿਕਟਰ, ਹੋਏ ਟਰੋਲ
Monday, Jun 17, 2019 - 12:21 AM (IST)

ਨਵੀਂ ਦਿੱਲੀ— ਪਾਕਿਸਤਾਨ ਦੀ ਟੀਮ ਜਦੋਂ ਭਾਰਤ ਵਿਰੁੱਧ ਓਲਡ ਟ੍ਰੈਫਰਡ ਦੇ ਮੈਦਾਨ 'ਤੇ ਸੰਘਰਸ਼ ਕਰ ਰਹੀ ਸੀ ਤਾਂ ਉਸਦੇ ਕ੍ਰਿਕਟਰਾਂ ਨੇ ਮਹੱਤਵਪੂਰਨ ਮੈਚ ਤੋਂ ਇਕ ਦਿਨ ਪਹਿਲਾਂ ਲੇਟ ਲਾਈਟ ਪਾਰਟੀ ਕਰਦਿਆਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ। ਪਾਕਿਸਤਾਨ ਦੇ ਐੱਫ. ਬੀ. ਪੇਜ਼ਾਂ 'ਤੇ ਸ਼ੇਅਰ ਹੋਈ ਇਨ੍ਹਾਂ ਤਸਵੀਰਾਂ 'ਤੇ ਪਾਕਿ ਫੈਨਸ ਨੇ ਖੂਬ ਪਾਕਿਸਤਾਨੀ ਕ੍ਰਿਕਟਰਾਂ ਸ਼ੋਏਬ ਮਲਿਕ ਤੇ ਹਸਨ ਅਲੀ ਨੂੰ ਲਤਾੜਿਆ ਹੈ। ਖਾਸ ਗੱਲ ਇਹ ਹੈ ਕਿ ਉਸ ਤਸਵੀਰ 'ਚ ਸ਼ੋਏਬ ਮਲਿਕ ਦੇ ਨਾਲ ਉਸਦੀ ਭਾਰਤੀ ਮੂਲ ਪਤਨੀ ਸਾਨੀਆ ਮਿਰਜ਼ਾ ਵੀ ਬੈਠੀ ਹੋਈ ਦਿਖਾਈ ਦਿੱਤੀ ਹੈ।
ਫੈਨਸ ਨੇ ਨਿਸ਼ਾਨਾ ਲਗਾਉਂਦੇ ਹੋਏ ਲਿਖਿਆ ਹੈ ਕਿ ਭਾਰਤ ਦੇ ਨਾਲ ਮਹੱਤਵਪੂਰਨ ਮੈਚ ਤੋਂ ਪਹਿਲਾਂ ਲੇਟ ਨਾਈਟ ਪਾਰਟੀ 'ਚ ਹੁੱਕਾ ਪੀਣਾ ਕਿੰਨਾ ਠੀਕ ਹੈ। ਕਈ ਯੂਜ਼ਰਸ ਨੇ ਪਾਕਿਸਤਾਨੀ ਖਿਡਾਰੀਆਂ ਦੀ ਖੂਬ ਕਲਾਸ ਲਗਾਈ।