ਪਾਕਿ ਦੇ ਇਕ ਹੋਰ ਕ੍ਰਿਕਟਰ 'ਤੇ ਲੱਗਾ ਭ੍ਰਿਸ਼ਟਾਚਾਰ ਦਾ ਦੋਸ਼, 3 ਸਾਲ ਲਈ ਕੀਤਾ ਬੈਨ

Monday, Apr 27, 2020 - 07:08 PM (IST)

ਪਾਕਿ ਦੇ ਇਕ ਹੋਰ ਕ੍ਰਿਕਟਰ 'ਤੇ ਲੱਗਾ ਭ੍ਰਿਸ਼ਟਾਚਾਰ ਦਾ ਦੋਸ਼, 3 ਸਾਲ ਲਈ ਕੀਤਾ ਬੈਨ

ਨਵੀਂ ਦਿੱਲੀ : ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਸੋਮਵਾਰ ਨੂੰ ਕ੍ਰਿਕਟਰ ਉਮਰ ਅਕਮਲ ਨੂੰ ਐਂਟੀ ਕਰੱਪਸ਼ਨ ਕੋਡ ਦੀ ਉਲੰਘਣਾ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ ਉਸ 'ਤੇ 3 ਸਾਲ ਦਾ ਬੈਨ ਲਗਾ ਦਿੱਤਾ। ਅਕਮਲ ਖਿਲਾਫ ਪੀ. ਸੀ. ਬੀ. ਦੀ ਅਨੁਸ਼ਾਸਨੀ ਕਮੇਟੀ ਮੈਚ ਫਿਕਸਿੰਗ ਦੇ ਦੋਸ਼ਾਂ ਦੀ ਜਾਂਚ ਕਰ ਰਹੀ ਸੀ।

ਪੀ. ਸੀ. ਬੀ. ਨੇ ਟਵੀਟ ਕੀਤਾ, ''ਉਮਰ ਅਕਮਲ 'ਤੇ ਅਨੁਸ਼ਾਸਨੀ ਪੈਨਲ ਦੇ ਪ੍ਰਧਾਨ ਜਸਟਿਸ (ਰਿਟਾਇਰਡ) ਫਜਲ-ਏ-ਮੀਰਨ ਚੌਹਾਣ ਵੱਲੋਂ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ 3 ਸਾਲ ਦਾ ਬੈਨ ਲਗਾ ਦਿੱਤਾ ਗਿਆ ਹੈ।''

PunjabKesari

ਇਸ ਤੋਂ ਪਹਿਲਾਂ 29 ਸਾਲਾਂ ਅਕਮਲ ਨੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਉਸ ਨੂੰ ਇਕ ਮੈਚ ਵਿਚ 2 ਕੈਚ ਛੱਡਣ ਲਈ ਫਿਕਸਰ ਵੱਲੋਂ 2 ਲੱਖ ਅਮਰੀਕੀ ਡਾਲਰ ਦੀ ਪੇਸ਼ਕਸ਼ ਕੀਤੀ ਗਈ ਸੀ। ਉਸ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੂੰ ਭਾਰਤ ਖਿਲਾਫ ਮੈਚ ਛੱਡਣ ਲਈ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ ਸੀ। ਪਾਕਿ ਦੇ ਇਸ ਬੱਲੇਬਾਜ਼ ਦੇ ਲਈ ਹੁਣ ਤਕ 16 ਟੈਸਟ, 121 ਵਨ ਡੇ ਅਤੇ 84 ਟੀ-20 ਕੌਮਾਂਤਰੀ ਮੈਚ ਖੇਡੇ। ਉਸ ਦੇ ਨਾਂ ਟੈਸਟ ਵਿਚ 1003 , ਵਨ ਡੇ ਵਿਚ 3194 ਅਤੇ ਟੀ-20 ਕੌਮਾਂਤਰੀ ਵਿਚ ਕੁਲ 1690 ਦੌੜਾਂ ਹਨ। ਉਸਨੇ 2009 ਵਿਚ ਪਾਕਿਸਤਾਨ ਦੇ ਲਈ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ ਸੀ।


author

Ranjit

Content Editor

Related News