ਦੂਜੇ ਟੀ20 'ਚ ਪਾਕਿਸਤਾਨ ਨੇ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾਇਆ

01/25/2020 6:22:52 PM

ਸਪੋਰਟਸ ਡੈਸਕ— ਪਾਕਿਸਤਾਨ ਨੇ ਦੂਜੇ ਟੀ-20 ਮੈਚ 'ਚ ਬੰਗਲਾਦੇਸ਼ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਅਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਵੀ ਹਾਸਲ ਕਰ ਲਈ। ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਬਾਬਰ ਆਜ਼ਮ ਆਖ਼ਰਕਾਰ ਬੰਗਲਾਦੇਸ਼ ਖਿਲਾਫ ਖੇਡੇ ਗਏ ਦੂਜੇ ਟੀ-20 'ਚ ਅਰਧ ਸੈਂਕੜਾ ਲਗਾਉਣ 'ਚ ਸਫਲ ਹੋ ਗਏ। ਬਾਬਰ ਪਹਿਲਾਂ ਟੀ-20 'ਚ ਸਿਫ਼ਰ 'ਤੇ ਆਊਟ ਹੋ ਗਿਆ ਸੀ। ਇਸ ਤੋਂ ਬਾਅਦ ਲਾਹੌਰ ਦੇ ਗੱਦਾਫੀ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਉਨ੍ਹਾਂ ਨੇ 44 ਗੇਂਦਾਂ 'ਤੇ 7 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਉਥੇ ਹੀ ਹਫੀਜ਼ ਨੇ 49 ਗੇਂਦਾਂ 'ਚ 9 ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 67 ਦੌੜਾਂ ਬਣਾਈਆਂ।PunjabKesari ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ ਜਦੋਂ ਪਹਿਲਾਂ ਖੇਡਣ ਉਤਰੀ ਸੀ ਤਾਂ ਉਨ੍ਹਾਂ ਦੀ ਸ਼ੁਰੂਆਤ ਹੀ ਖ਼ਰਾਬ ਹੋਈ ਸੀ। ਮੁਹੰਮਦ ਨੈਮ ਪਹਿਲੀ ਹੀ ਗੇਂਦ 'ਤੇ ਸ਼ਹੀਨ ਅਫਰੀਦੀ ਦਾ ਸ਼ਿਕਾਰ ਹੋ ਗਿਆ। ਉਥੇ ਹੀ ਮਹਿੰਦੀ ਹਸਨ 9 ਅਤੇ ਲਿਟਨ ਦਾਸ  8 ਦੌੜਾਂ ਬਣਾ ਕੇ ਆਊਟ ਹੋ ਗਿਆ। ਇਸ ਦੌਰਾਨ ਤਮਿਤ ਇਕਬਾਲ ਨੇ ਆਸਿਫ ਹੁਸੈਨ ਅਤੇ ਮਹਮਦੁੱਲਾਹ ਦੇ ਨਾਲ ਮਿਲ ਕੇ ਸਕੋਰ ਅੱਗੇ ਵਧਾਇਆ। ਤਮਿਮ ਨੇ 53 ਗੇਂਦਾਂ 'ਤੇ ਸੱਤ ਚੌਕੇ ਅਤੇ ਇਕ ਛੱਕੇ ਦੀ ਮਦਦ ਨਾਲ 65 ਦੌੜਾਂ ਬਣਾਈਆਂ। ਬੰਗਲਾਦੇਸ਼ ਨੇ ਇਸ ਤਰ੍ਹਾਂ 20 ਓਵਰਾਂ 'ਚ 136 ਦੌੜਾਂ ਬਣਾਈਆਂ ਸਨ। 

ਜਵਾਬ 'ਚ ਖੇਡਣ ਉਤਰੀ ਪਾਕਿਸਤਾਨ ਟੀਮ ਦੀ ਸ਼ੁਰੂਆਤ ਵੀ ਖ਼ਰਾਬ ਹੀ ਰਹੀ। ਦੂਜੇ ਹੀ ਓਵਰ 'ਚ ਓਪਨਰ ਅਹਿਸਾਸ ਅਲੀ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਿਆ। ਇਸ ਤੋਂ ਬਾਅਦ ਬਾਬਰ ਆਜ਼ਮ ਅਤੇ ਮੁਹੰਮਦ ਹਫੀਜ਼ ਨੇ ਪਾਕਿਸਤਾਨ ਦੀ ਪਾਰੀ ਨੂੰ ਸੰਭਾਲਿਆ ਅਤੇ ਟੀਚੇ ਦੇ ਵੱਲ ਲੈ ਗਏ। 


Related News