T20 WC ਤੋਂ ਪਹਿਲਾਂ ENG ਦੇ ਖ਼ਿਲਾਫ਼ ਸੱਤ T20I ਮੁਕਾਬਲਿਆਂ ਦੀ ਮੇਜ਼ਬਾਨੀ ਕਰੇਗਾ ਪਾਕਿਸਤਾਨ

06/29/2022 5:41:48 PM

ਕਰਾਚੀ- ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਆਸਟਰੇਲੀਆ 'ਚ ਟੀ20 ਵਿਸ਼ਵ ਕੱਪ ਤੋਂ ਠੀਕ ਪਹਿਲਾਂ ਇੰਗਲੈਂਡ ਦੇ ਖ਼ਿਲਾਫ਼ ਹੋਣ ਵਾਲੀ ਸੱਤ ਟੀ20 ਕੌਮਾਂਤਰੀ ਮੈਚਾਂ ਦੀ ਸੀਰੀਜ਼ ਦੇ ਲਈ ਸਿਰਫ਼ ਦੋ ਜਾਂ ਤਿੰਨ ਵੱਡੇ ਸਥਾਨਾਂ ਦੇ ਇਸਤੇਮਾਲ ਦਾ ਫ਼ੈਸਲਾ ਕੀਤਾ ਹੈ।

ਬੋਰਡ ਦੇ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਮੈਚ ਦੇ ਸਥਾਨਾਂ ਤੇ ਤਾਰੀਖ਼ਾਂ ਦਾ ਅਸਥਾਈ ਮਸੌਦਾ ਇੰਗਲੈਂਡ ਅਤੇ ਵੇਲਸ ਕ੍ਰਿਕਟ ਬੋਰਡ (ਈ. ਸੀ. ਬੀ.) ਨੂੰ ਭੇਜਿਆ ਗਿਆ ਹੈ ਤੇ ਪੀ. ਸੀ. ਬੀ. ਨੂੰ ਜੁਲਾਈ-ਅਗਸਤ 'ਚ ਈ. ਸੀ. ਬੀ. ਦੇ ਪ੍ਰਤੀਨਿਧੀਮੰਡਲ ਦੇ ਪਾਕਿਸਤਾਨ ਆਉਣ ਦੀ ਉਮੀਦ ਹੈ। ਦੌਰੇ ਦੀ ਅਸਥਾਈ ਤਾਰੀਖ਼ 15 ਸਤੰਬਰ ਤੋਂ 2 ਅਕਤੂਬਰ ਦੇ ਵਿਚਾਲੇ ਦੀ ਹੈ।

ਸੂਤਰ ਨੇ ਕਿਹਾ, 'ਕਰਾਚੀ ਤੇ ਲਾਹੌਰ ਸੀਰੀਜ਼ ਦੋ ਮੁੱਖ ਸਥਾਨ ਹੋਣਗੇ ਤੇ ਰਾਵਲਪਿੰਡੀ ਨੂੰ ਬੈਕ ਅਪ ਦੇ ਰੂਪ 'ਚ ਸ਼ਾਮਲ ਕੀਤਾ ਗਿਆ ਹੈ। ਪਰ ਇੰਗਲੈਂਡ ਦੀ ਟੀਮ 17 ਸਾਲ ਬਾਅਦ ਪਾਕਿਸਤਾਨ ਆ ਰਹੀ ਹੈ ਤੇ ਅਜਿਹੀ ਉਮੀਦ ਹੈ ਕਿ ਕਰਾਚੀ ਤੇ ਲਾਹੌਰ 'ਚ ਵੀ ਮੁਕਾਬਲਿਆਂ ਦੇ ਲਈ ਕਾਫੀ ਦਰਸ਼ਕ ਪਹੁੰਚਣਗੇ।' ਪੀ. ਸੀ. ਬੀ. ਨੇ ਟੀ20 ਵਿਸ਼ਵ ਕਪ ਦੇ ਬਾਅਦ ਨਵੰਬਰ 'ਚ ਇੰਗਲੈਂਡ ਦੇ ਖ਼ਿਲਾਫ਼ ਤਿੰਨ ਟੈਸਟ ਦੀ ਸੀਰੀਜ਼ ਦੀ ਮੇਜ਼ਬਾਨੀ ਵੀ ਯੋਜਨਾ ਬਣਾਈ ਹੈ ਜਿਸ ਦੇ ਮੁਕਾਬਲੇ ਮੁਲਤਾਨ ਤੇ ਫ਼ੈਸਲਾਬਾਦ ਜਿਹੇ ਛੋਟੇ ਸਟੇਡੀਅਮ 'ਤੇ ਹੋਣਗੇ।


Tarsem Singh

Content Editor

Related News