CWC 2019 :ਵੈਸਟਇੰਡੀਜ਼ ਦੀ ਪਾਕਿਸਤਾਨ 'ਤੇ ਧਮਾਕੇਦਾਰ ਜਿੱਤ, 7 ਵਿਕਟਾਂ ਨਾਲ ਜਿੱਤਿਆ ਮੈਚ

Friday, May 31, 2019 - 06:54 PM (IST)

ਸਪੋਰਟਸ ਡੈਸਕ— 12ਵਾਂ ਆਈ. ਸੀ. ਸੀ. ਵਰਲਡ ਕੱਪ 2019 ਦਾ ਦੂਜਾ ਮੁਕਾਬਲਾ ਵੈਸਟਇੰਡੀਜ਼ ਤੇ ਪਾਕਿਸਤਾਨ ਦੇ 'ਚ ਟਰੇਂਟ ਬ੍ਰਿਜ, ਨਾਟਿੰਘਮ 'ਚ ਖੇਡਿਆ ਗਿਆ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਕਿਸਤਾਨ ਕੁਝ ਖਾਸ ਕਮਾਲ ਨਹੀਂ ਵਿਖਾ ਸਕੀ ਤੇ ਪੂਰੀ ਟੀਮ ਸਿਰਫ਼ 105 ਦੌੜਾਂ 'ਤੇ ਢੇਰ ਹੋ ਗਈ। ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ ਮਹਿਜ਼ 106 ਦੌੜਾਂ ਦਾ ਟਿੱਚਾ ਦਿੱਤਾ। ਜਿਸ ਨੂੰ ਵੈਸਟਇੰਡੀਜ਼ ਨੇ 3 ਵਿਕਟਾਂ ਗੁਆ ਕੇ 13.4 ਓਵਰਾਂ ਤੱਕ ਬੜੀ ਹੀ ਆਸਾਨੀ ਨਾ ਹਾਸਲ ਕਰ ਲਿਆ ਤੇ ਮੈਚ ਆਪਣੀ ਝੋਲੀ 'ਚ ਪਾ ਲਿਆ। ਟੀਚੇ ਦਾ ਪਿੱਛਾ ਕਰਨ ਉਤਰੀ ਵਿੰਡੀਜ਼ ਟੀਮ ਦੇ ਸਲਾਮੀ ਬੱਲੇਬਾਜ਼ ਸ਼ਾਈ ਹੋਪ ਜਲਦ ਹੀ ਆਊਟ ਹੋ ਗਏ। ਸ਼ਾਹੀ ਹੋਪ ਨੇ 11 ਗੇਂਦਾਂ 'ਚ ਮਹਿਜ਼ 17 ਦੌੜਾਂ ਹੀ ਬਣਾ ਕੇ ਆਮਿਰ ਦੀ ਗੇਂਦ 'ਤੇ ਆਊਟ ਹੋ ਗਏ। ਹੋਪ ਦੇ ਆਊਟ ਹੋਣ ਮਗਰੋਂ ਬੱਲੇਬਾਜ਼ੀ ਕਰਨ ਆਏ ਬ੍ਰਾਵੋ 0 ਸਕੋਰ ਬਣਾ ਆਮਿਰ ਦੀ ਗੇਂਦ 'ਤੇ ਆਊਟ ਹੋ ਗਏ। ਇਸ ਮੈਚ 'ਚ ਗੇਲ ਨੇ ਆਪਣਾ ਅਰਧ ਸੈਂਕੜਾਂ ਪੂਰਾ ਕੀਤਾ ਤੇ ਤੀਜੀ ਵਿਕਟ ਦੇ ਰੂਪ 'ਚ ਗੇਲ 34 ਗੇਂਦਾਂ 'ਚ 50 ਦੌੜਾਂ ਬਣਾ ਕੇ ਆਊਟ ਹੋ ਗਏ। 

ਇਸ ਤੋਂ ਪਹਿਲਾਂ ਪਾਕਿਸਤਾਨੀ ਟੀਮ 21.4 ਓਵਰਾਂ 'ਚ 105 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਪਾਕਿਸਤਾਨ ਨੇ ਵੈਸਟਇੰਡੀਜ਼ ਨੂੰ ਜਿੱਤ ਲਈ 106 ਦੌੜਾਂ ਦਾ ਟੀਚਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਪਾਕਿਸਤਾਨ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਉਸ ਦਾ ਬੱਲੇਬਾਜ਼ ਇਮਾਮ-ਉਲ-ਹੱਕ 2 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਪਾਕਿਸਤਾਨ ਦਾ ਦੂਜਾ ਵਿਕਟ ਫਖਰ ਜ਼ਮਾਂ ਦੇ ਰੂਪ 'ਚ ਡਿੱਗਾ। ਉਹ 22 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਫਖਰ ਜਮਾਂ ਨੂੰ ਰਸੇਲ ਨੇ ਬੋਲਡ ਕੀਤਾ। ਫਖਰ ਤੋਂ ਬਾਅਦ ਆਏ ਹੈਰਿਸ ਸੋਹੇਲ ਵੀ ਕੁਝ ਖਾਸ ਨਾ ਕਰ ਸਕੇ ਤੇ ਉਹ 8 ਦੌੜਾਂ ਬਣਾ ਕੇ ਆਊਟ ਹੋ ਗਿਆ। ਸੋਹੇਲ ਰਸੇਲ ਦੀ ਗੇਂਦ 'ਤੇ ਸ਼ਾਈ ਹੋਪ ਨੂੰ ਕੈਚ ਦੇ ਬੈਠਾ ਤੇ ਵਾਪਸ ਪਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰ ਰਹੇ ਬਾਬਰ ਆਜ਼ਮ ਵੀ ਆਪਣੀ ਪਾਰੀ ਨੂੰ ਜ਼ਿਆਦ ਲੰਬੀ ਨਹੀਂ ਲੈ ਜਾ ਸਕੇ ਉਹ 22 ਦੌੜਾਂ ਬਣਾ ਕੇ ਓਸ਼ਾਨੇ ਥਾਮਸ ਦੀ ਗੇਂਦ 'ਤੇ ਸ਼ਾਈ ਹੋਪ ਨੂੰ ਕੈਚ ਦੇ ਆਊਟ ਹੋ ਗਿਆ।

PunjabKesari

ਪਾਕਿਸਤਾਨ ਨੂੰ ਪੰਜਵਾਂ ਝਟਕਾ ਉਦੋਂ ਲੱਗਾ ਜਦੋਂ ਸਰਫਰਾਜ਼ ਅਹਿਮਦ (ਵਿਕਟਕੀਪਰ ਤੇ ਕਪਤਾਨ) 8 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਸਰਫਰਾਜ਼ ਹੋਲਡਰ ਦੀ ਗੇਂਦ 'ਤੇ ਸ਼ਾਈ ਹੋਪ ਨੂੰ ਕੈਚ ਦੇ ਬੈਠਾ ਤੇ ਪਵੇਲੀਅਨ ਪਰਤ ਗਿਆ। ਪਾਕਿਸਤਾਨ ਨੂੰ 6ਵਾਂ ਝਟਕਾ ਉਦੋਂ ਲੱਗਾ ਜਦੋਂ ਇਮਾਦ ਵਸੀਮ 1 ਦੌੜ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਪਾਕਿਸਤਾਨ ਦਾ ਸਤਵਾਂ ਵਿਕਟ ਸ਼ਾਦਾਬ ਖਾਨ ਦੇ ਤੌਰ 'ਤੇ ਡਿੱਗਿਆ ਸ਼ਾਦਾਬ 0 'ਤੇ ਨਿੱਜੀ ਸਕੋਰ 'ਤੇ ਓਸ਼ਾਨੇ ਥਾਮਸ ਵੱਲੋਂ ਐੱਲ.ਬੀ.ਡਬਲਿਊ. ਆਊਟ ਹੋ ਗਏ। ਪਾਕਿਸਤਾਨ ਦਾ 8ਵਾਂ ਵਿਕਟ ਹਸਨ ਅਲੀ ਦੇ ਰੂਪ 'ਚ ਡਿੱਗਾ ਜੋ 1 ਦੌੜ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ। ਪਾਕਿਸਤਾਨ ਨੂੰ 9ਵਾਂ ਝਟਕਾ ਉਦੋਂ ਲੱਗਾ ਜਦੋਂ ਮੁਹੰਮਦ ਹਫੀਜ਼ 16 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਿਆ।

PunjabKesari

PunjabKesari
 

ਟੀਮਾਂ ਇਸ ਤਰ੍ਹਾਂ ਹਨ :-
ਪਾਕਿਸਤਾਨ : ਫਖਰ ਜ਼ਮਾਨ, ਇਮਾਮ-ਉਲ-ਹੱਕ, ਬਾਬਰ ਆਜ਼ਮ, ਹੈਰਿਸ ਸੋਹੇਲ, ਸਰਫਰਾਜ਼ ਅਹਿਮਦ, ਸ਼ੋਏਬ ਮਲਿਕ, ਇਮਾਦ ਵਸੀਮ, ਸ਼ਾਦਾਬ ਖਾਨ, ਮੁਹੰਮਦ ਆਮਿਰ, ਹਸਨ ਅਲੀ, ਸ਼ਾਹੀਨ ਅਫਰੀਦੀ।

ਵੈਸਟਇੰਡੀਜ਼ : ਕ੍ਰਿਸ ਗੇਲ, ਐਵਿਨ ਲੁਈਸ, ਸ਼ਾਈ ਹੋਪ, ਡੈਰੇਨ ਬ੍ਰਾਵੋ, ਸ਼ਿਮ੍ਰੋਨ ਹੇਟਮਾਇਰ, ਆਂਦਰੇ ਰਸੇਲ, ਜੇਸਨ ਹੋਲਡਰ, ਐਸ਼ਲੇ ਨਰਸ, ਸ਼ੇਲਡਨ ਕਾਟਰੇਲ, ਓਸ਼ੇਨ ਥਾਮਸ, ਕੇਮਾਰ ਰੋਚ।


Tarsem Singh

Content Editor

Related News