ਦੱ. ਅਫਰੀਕਾ ਵਿਰੁੱਧ ਪਹਿਲੇ ਟੈਸਟ ਲਈ ਪਾਕਿ ਟੀਮ ’ਚ 6 ‘ਅਨਕੈਪਡ’ ਖਿਡਾਰੀ
Sunday, Jan 24, 2021 - 11:09 PM (IST)

ਕਰਾਚੀ– ਪਾਕਿਸਤਾਨ ਦੇ ਚੋਣਕਾਰਾਂ ਨੇ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਲਈ ਐਤਵਾਰ ਨੂੰ 17 ਮੈਂਬਰੀ ਟੀਮ ਚੁਣੀ, ਜਿਸ ਵਿਚ ‘ਅਨਕੈਪਡ’ (ਜਿਨ੍ਹਾਂ ਨੇ ਅਜੇ ਕੌਮਾਂਤਰੀ ਕ੍ਰਿਕਟ ਨਹੀਂ ਖੇਡੀ) ਖਿਡਾਰੀਆਂ ਨੂੰ ਬਰਕਰਾਰ ਰੱਖਿਆ ਗਿਆ ਹੈ।
‘ਅਨਕੈਪਡ’ ਖਿਡਾਰੀਆਂ ਵਿਚ ਆਫ ਸਪਿਨਰ ਸਾਜਿਦ ਖਾਨ, ਖੱਬੇ ਹੱਥ ਦਾ ਸਪਿਨਰ ਨੌਮਾਨ ਅਲੀ, ਸਲਾਮੀ ਬੱਲੇਬਾਜ਼ ਇਮਰਾਨ ਬੱਟ, ਤੇਜ਼ ਗੇਂਦਬਾਜ਼ ਹੈਰਿਸ ਰਾਊਫ ਤੇ ਤਬੀਸ਼ ਖਾਨ ਸ਼ਾਮਲ ਹਨ। ਰਾਊਫ ਨੇ ਨਿਊਜ਼ੀਲੈਂਡ ਵਿਚ ਟੀ-20 ਮੈਚ ਖੇਡਿਆ ਸੀ ਪਰ ਉਸ ਨੇ ਟੈਸਟ ਮੈਚ ਨਹੀਂ ਖੇਡਿਆ ਹੈ। ਉਸ ਨੇ ਸਿਰਫ 3 ਪਹਿਲੀ ਸ਼੍ਰੇਣੀ ਮੈਚ ਹੀ ਖੇਡੇ ਹਨ। ਚੋਣਕਾਰਾਂ ਨੇ ਸਾਬਕਾ ਕਪਤਾਨ ਤੇ ਵਿਕਟਕੀਪਰ ਸਰਫਰਾਜ਼ ਅਹਿਮਦ ਨੂੰ ਵੀ ਟੀਮ ਵਿਚ ਉਪ ਕਪਤਾਨ ਮੁਹੰਮਦ ਰਿਜ਼ਵਾਨ ਲਈ ਬਤੌਰ ਸਟੈਂਡਬਾਏ ਰੱਖਇਆ ਹੈ।
ਟੀਮ ਇਸ ਤਰ੍ਹਾਂ ਹੈ- ਆਬਿਦ ਅਲੀ, ਇਮਰਾਨ ਬੱਟ, ਬਾਬਰ ਆਜ਼ਮ, ਫਵਦ ਆਲਮ, ਸੌਦ ਸ਼ਕੀਲ, ਫਹੀਮ ਅਸ਼ਰਫ, ਮੁਹੰਮਦ ਨਵਾਜ, ਮੁਹੰਮਦ ਰਿਜ਼ਵਾਨ, ਸਰਫਰਾਜ਼ ਅਹਿਮਦ, ਨੌਮਾਨ ਅਲੀ, ਸਾਜਿਦ ਖਾਨ, ਯਾਸਿਰ ਸ਼ਾਹ, ਹੈਰਿਸ ਰਾਊਫ, ਹਸਨ ਅਲੀ, ਸ਼ਾਹੀਨ ਸ਼ਾਹ ਅਫਰੀਦੀ ਤੇ ਤਬੀਸ਼ ਖਾਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।