ਇੰਗਲੈਂਡ ਨੂੰ 5 ਦੌੜਾਂ ਨਾਲ ਹਰਾ, ਪਾਕਿ ਨੇ ਟੀ20 ਸੀਰੀਜ਼ 1-1 ਨਾਲ ਕੀਤੀ ਬਰਾਬਰ

09/02/2020 3:40:58 AM

ਮਾਨਚੈਸਟਰ- ਪਾਕਿਸਤਾਨ ਤੇ ਇੰਗਲੈਂਡ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਆਖਰੀ ਮੈਚ ਮੰਗਲਵਾਰ ਨੂੰ ਮਾਨਚੈਸਟਰ 'ਚ ਖੇਡਿਆ ਗਿਆ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਾਕਿਸਤਾਨ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਮੁਹੰਮਦ ਹਾਫਿਜ਼ (86) ਤੇ ਹੈਦਰ ਅਲੀ (54) ਦੇ ਧਮਾਕੇਦਾਰ ਅਰਧ ਸੈਂਕੜਿਆਂ ਦੀ ਬਦੌਲਤ ਇੰਗਲੈਂਡ ਨੂੰ 191 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਇੰਗਲੈਂਡ ਦੀ ਟੀਮ ਟੀਚੇ ਦਾ ਪਿੱਛਾ ਕਰਨ ਉੱਤਰੀ ਤਾਂ ਉਹ 20 ਓਵਰਾਂ 'ਚ 8 ਵਿਕਟਾਂ 'ਤੇ 185 ਦੌੜਾਂ ਹੀ ਬਣਾ ਸਕੀ ਅਤੇ ਇਸ ਦੌਰਾਨ ਪਾਕਿਸਤਾਨ ਨੇ ਇਹ ਮੈਚ 5 ਦੌੜਾਂ ਨਾਲ ਜਿੱਤ ਲਿਆ। ਪਾਕਿਸਤਾਨ ਨੇ 3 ਮੈਚਾਂ ਦੀ ਟੀ-20 ਸੀਰੀਜ਼ 'ਚ 1-1 ਨਾਲ ਬਰਾਬਰੀ ਕੀਤੀ। 

PunjabKesari
ਮੇਜ਼ਬਾਨ ਟੀਮ ਨੇ ਦੂਜੇ ਟੀ-20 ਮੈਚ 'ਚ 5 ਵਿਕਟਾਂ ਨਾਲ ਜਿੱਤ ਹਾਸਲ ਕੀਤੀ ਸੀ। ਜਦਕਿ ਪਹਿਲਾ ਟੀ-20 ਮੁਕਾਬਲਾ ਹਾਲਾਂਕਿ ਮੀਂਹ ਦੇ ਕਾਰਨ ਰੱਦ ਹੋ ਗਿਆ ਸੀ। ਇੰਗਲੈਂਡ ਟੀਮ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਮੋਈਨ ਅਲੀ (61 ਦੌੜਾਂ), ਟਾਮ ਬੇਂਟਨ (46 ਦੌੜਾਂ) ਤੇ ਸੈਮ ਬਿਲਿੰਗਸ (26 ਦੌੜਾਂ) ਨੇ ਬਣਾਈਆਂ।

PunjabKesari

ਟੀ-20 ਡੈਬਿਊ 'ਚ ਅਰਧ ਸੈਂਕੜਾ ਲਗਾਉਣ ਵਾਲੇ ਇਕਲੌਤੇ ਪਾਕਿ ਖਿਡਾਰੀ - ਹੈਦਰ ਅਲੀ
ਹੈਦਰ ਅਲੀ ਤੇ ਹਾਫਿਜ਼ ਨੇ ਮਿਲ ਕੇ ਤੀਜੇ ਵਿਕਟ ਦੇ ਲਈ 100 ਦੌੜਾਂ ਦੀ ਸਾਂਝੇਦਾਰੀ ਕੀਤੀ। ਹੈਦਰ ਟੀ-20 ਅੰਤਰਰਾਸ਼ਟਰੀ 'ਚ ਡੈਬਿਊ 'ਤੇ ਅਰਧ ਸੈਂਕੜਾ ਲਗਾਉਣ ਵਾਲੇ ਪਾਕਿਸਤਾਨ ਦੇ ਪਹਿਲੇ ਤੇ ਇਕਲੌਤੇ ਬੱਲੇਬਾਜ਼ ਹਨ। ਹੈਦਰ ਨੂੰ ਕ੍ਰਿਸ ਜਾਰਡਨ ਨੇ ਬੋਲਡ ਕੀਤਾ।

 


Gurdeep Singh

Content Editor

Related News